ਯੂਟਿਊਬ (youtube) ਚੈਨਲ ਕਿਵੇਂ ਸ਼ੁਰੂ ਕਰੀਏ ? ਅਤੇ ਇਸ ਤੋਂ ਕਮਾਈ ਕਿਵੇਂ ਕਰ ਸਕਦੇ ਹਾਂ ?

ਯੂਟਿਊਬ (youtube) ਚੈਨਲ ਕਿਵੇਂ ਸ਼ੁਰੂ ਕਰੀਏ ? ਅਤੇ ਇਸ ਤੋਂ ਕਮਾਈ ਕਿਵੇਂ ਕਰ ਸਕਦੇ ਹਾਂ ?

ਯੂਟਿਊਬ (youtube) ਚੈਨਲ ਕਿਵੇਂ ਸ਼ੁਰੂ ਕਰੀਏ ? ਅਤੇ ਇਸ ਤੋਂ ਕਮਾਈ ਕਿਵੇਂ ਕਰ ਸਕਦੇ ਹਾਂ ? ਯੂਟਿਊਬ ਇਕ ਅਜਿਹਾ ਨਾਮ ਹੈ, ਜੋ ਕਿਸੇ ਪਹਿਚਾਣ ਕਰਾਉਣ ਦਾ ਮੁਹਤਾਜ ਨਹੀ । ਪਰ ਫਿਰ ਵੀ ਦਸ ਦੇਵਾਂ ਕਿ ਯੂਟਿਊਬ ਇਕ ਅਜਿਹਾ ਪਲੇਟਫਾਰਮ ਹੈ । ਜਿੱਥੇ ਇਸ ਦੇ ਵਰਤੋਂਕਰਤਾ ਵੀਡੀਓ ਸਾਂਝੀਆਂ ਕਰ ਸਕਦੇ ਹਨ । 

ਅਸੀ ਸਾਰੇ ਹੀ ਯੂਟਿਊਬ ਬਾਰੇ ਜਾਣਦੇ ਹਾਂ । ਜੋ ਵੀ ਇੰਟਰਨੈਟ ਦੀ ਵਰਤੋਂ ਕਰਦਾ ਹੈ । ਉਹ ਲਗਭਗ ਰੋਜ਼ਾਨਾ ਕਦੇ ਨ ਕਦੇ ਯੂਟਿਊਬ ਦੀ ਵਰਤੋਂ ਕਰਦਾ ਹੋਵੇਗਾ । ਪਰ ਅਸੀ ਜਿਆਦਾਤਰ ਯੂਟਿਊਬ ਨੂੰ ਵੀਡੀਓ ਦੇਖਣ ਲਈ ਹੀ ਵਰਤਦੇ ਹਾਂ । ਵੀਡੀਓ ਕਿਸੇ ਵੀ ਤਰਾਂ ਦੀ ਹੋ ਸਕਦੀ ਹੈ ।

ਪਰ ਸਾਡੇ ਵਿਚੋਂ ਬਹੁਤੇ ਨਹੀ ਜਾਣਦੇ ਕਿ ਅਸੀ ਯੂਟਿਊਬ ਤੋਂ ਕਮਾਈ ਵੀ ਕਰ ਸਕਦੇ ਹਾਂ । ਅੱਜ ਅਸੀ ਇਹੀ ਜਾਣਨ ਦੀ ਕੋਸ਼ਿਸ ਕਰਾਂਗੇ, ਕਿ ਅਸੀ ਯੂਟਿਊਬ ਤੋਂ ਕਮਾਈ ਕਿਵੇਂ ਕਰ ਸਕਦੇ ਹਾਂ । 

ਯੂਟਿਊਬਰ

:- ਅਸੀ ਸਾਰੇ ਹੀ ਜਾਣਦੇ ਹਾਂ ਕਿ ਯੂਟਿਊਬ ਤੇ ਅਸੀ ਵੀਡੀਓ ਸਾਂਝੀਆਂ ਕਰ ਸਕਦੇ ਹਾਂ । ਤੁਸੀ ਦੇਖਿਆ ਹੋਵੇਗਾ । ਕਿ ਯੂਟਿਊਬ ਤੇ ਬਹੁਤ ਸਾਰੇ ਚੈਨਲ ਬਣੇ ਹੋਏ ਹਨ । ਜਿਥੇ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ।

ਇਹ ਵੀਡੀਓ ਯੂਟਿਊਬਰ ਬਣਾਉਦੇ ਹਨ । ਯੂਟਿਊਬਰ ਉਸਨੂੰ ਕਹਿੰਦੇ ਹਨ ਜੋ ਯੂਟਿਊਬ ਤੇ ਅਪਣਾ ਚੈਨਲ ਚਲਾਉਂਦੇ ਹਨ । ਤੇ ਵੱਖ ਵੱਖ ਵਿਸ਼ਿਆਂ ਤੇ ਵੀਡੀਓ ਬਣਾਉਂਦੇ ਹਨ ।ਸਾਡੇ ਵਿਚੋਂ ਬਹੁਤ ਸਾਰਿਆਂ ਨੇ ਕਦੇ ਕਦਾਈਂ ਯੂਟਿਊਬ ਤੇ ਵੀਡੀਓ ਸਾਂਝੀ ਕੀਤੀ ਹੋਵੇਗੀ । ਹੁਣ ਤੁਸੀ ਕਹੋਂਗੇ ਕਿ ਸਾਨੂੰ ਤਾਂ ਕਮਾਈ ਹੁੰਦੀ ਨਹੀ । ਕਿਉਂਕਿ ਹਰ ਕੋਈ ਇਥੋਂ ਕਮਾਈ ਨਹੀ ਕਰ ਸਕਦਾ । 

ਯੂਟਿਊਬ ਚੈਨਲ

:- ਯੂਟਿਊਬਰ ਬਣਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਪਣੇ ਯੂਟਿਊਬ ਚੈਨਲ ਦੀ ਜਰੂਰਤ ਪਏਗੀ । ਇਸ ਦੇ ਲਈ ਕੋਈ ਖ਼ਰਚ ਨਹੀਂ ਹੁੰਦਾ । ਤੁਹਾਡਾ ਯੂਟਿਊਬ ਅਕਾਊਂਟ ਹੀ ਤੁਹਾਡਾ ਚੈਨਲ ਬਣ ਜਾਵੇਗਾ । ਪਰ ਇਸ ਲਈ ਤੁਹਾਨੂੰ ਥੋੜੀ ਸੈਟਿੰਗ ਕਰਨੀ ਪਏਗੀ । ਤੁਹਾਨੂੰ ਅਪਣੇ ਚੈਨਲ ਦਾ ਨਾਮ ਸੋਚਣਾ ਪਏਗਾ , ਕਿ ਤੁਸੀ ਅਪਣੇ ਚੈਨਲ ਦਾ ਨਾਮ ਕੀ ਰੱਖਣਾ ਚਾਹੁੰਦੇ ਹੋ ।

ਚੈਨਲ ਦਾ ਨਾਮ ਇਸ ਅਧਾਰ ਤੇ ਸੋਚਣਾ ਪਏਗਾ, ਕਿ ਤੁਸੀ ਕਿਸ ਤਰਾਂ ਦੀ ਵੀਡੀਓ ਸਾਂਝੀਆਂ ਕਰਨਾ ਚਾਹੁੰਦੇ ਹੋ । ਵੀਡੀਓ:-.ਵੀਡੀਓ ਅਰਥ ਭਰਪੂਰ ਹੋਣੀਆਂ ਚਾਹੀਦੀਆਂ ਨੇ । ਜਾਂ ਅਜਿਹੀਆਂ ਵੀਡੀਓ ਹੋਣ ਜਿਸ ਵਿਚ ਤੁਸੀ ਅਪਣੀ ਕਲਾ ਦਾ ਪ੍ਰਗਟਾਵਾ ਕਰ ਸਕਦੇ ਹੋਵੋਂ ।

ਤੁਸੀ ਕਿਸ ਤਰਾਂ ਦੀ ਵੀਡੀਓ ਬਣਾਉਗੇ ਤੁਹਾਡੀ ਪਸੰਦ ਤੇ ਨਿਰਭਰ ਕਰਦਾ ਹੈ ।ਤੁਸੀ ਅਪਣੇ ਸ਼ੌਂਕ ਮੁਤਾਬਕ ਕਿਸੇ ਵਿਸੇ ਤੇ, ਜਿਵੇਂ – ਖ਼ਬਰਾਂ, ਇਤਿਹਾਸ, ਗਣਿਤ, ਤਕਨੀਕ ਨਾਲ ਸਬੰਧਤ, ਕਲਾ ਦਾ ਪ੍ਰਦਰਸਨ, ਖੇਤੀ ਬਾਰੇ, ਪਸ਼ੂਆਂ ਦੀ ਸਾਂਭ ਸੰਭਾਲ ਬਾਰੇ, ਮਤਲਬ ਕਿ ਤੁਸੀ ਜਿਸ ਵੀ ਵਿਸੇ ਵਿਚ ਦਿਲਚਸਪੀ ਰੱਖਦੇ ਹੋ । ਉਸ ਬਾਰੇ ਵੀਡੀਓ ਬਣਾ ਕੇ ਨਵੀਂ ਤੋਂ ਨਵੀ ਜਾਣਕਾਰੀ ਅਪਣੇ ਦਰਸ਼ਕਾਂ ਨਾਲ.ਸਾਂਝੀ ਕਰ ਸਕਦੇ ਹੋ । 

ਸਭ ਤੋਂ ਜਰੂਰੀ ਗੱਲ ਹੈ ਕਿ ਵੀਡੀਓ ਤੁਹਾਡੇ ਵਲੋਂ ਖੁਦ ਤਿਆਰ ਕੀਤੀ ਹੋਵੇ । ਕਿਸੇ ਦੂਸਰੇ ਦੀ ਨਕਲ ਨਹੀ ਹੋਣੀ ਚਾਹੀਦੀ । ਤੁਸੀ ਦੂਜਿਆਂ ਦੀਆਂ ਵੀਡੀਓ ਦੇਖ ਕੇ ਜਾਣਕਾਰੀ ਲੈ ਸਕਦੇ ਹੋ । ਪਰ ਕਦੇ ਵੀ ਕਿਸੇ ਦੂਸਰੇ ਦੀ ਵੀਡੀਓ ਦੀ ਨਕਲ ਜਾਂ ਉਸ ਦਾ ਕੋਈ ਵੀ ਹਿੱਸਾ ਅਪਣੀ ਵੀਡੀਓ ਵਿਚ ਨਹੀ ਜੋੜਣਾ ਚਾਹੀਦਾ ।

ਯੂਟਿਊਬ ਤੋਂ ਕਮਾਈ

:- ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ । ਕਿ ਯੂਟਿਊਬ ਤੇ ਕੋਈ ਚੈਨਲ ਬਣਾਉਣ ਦੇ ਨਾਲ ਹੀ ਕਮਾਈ ਸੁਰੂ ਨਹੀ ਹੁੰਦੀ ।ਯੁਟਿਊਬ ਤੋਂ ਕਮਾਈ ਮੁੱਖ ਰੂਪ ਵਿਚ ਤੁਹਾਡੀ ਵੀਡੀਓ ਤੇ ਦਿਖਣ ਵਾਲੇ ਇਸਤਿਹਾਰਾਂ ਤੋਂ ਹੁੰਦੀ । ਇਹ ਇਸਤਿਹਾਰ ਐਡਸਿੰਸ ਦੁਆਰਾ ਯੂਟਿਊਬ ਤੇ ਦੁਆਰਾ ਦਿਖਾਏ ਜਾਂਦੇ ਹਨ ।

ਐਡਸਿੰਸ
ਐਡਸਿੰਸ ਤੋਂ ਤੁਹਾਡੇ ਚੈਨਲ ਤੇ ਇਸਤਿਹਾਰ ਦਿਖਾਉਣ ਦੀ ਇਜ਼ਾਜਤ ਲੈਣ ਲਈ ਤੁਹਾਨੂੰ ਯੂਟਿਊਬ ਦੀਆਂ ਕੁਝ ਸਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ ।

ਯੂਟਿਊਬ ਦੇ ਨਿਯਮਾਂ ਅਨੁਸਾਰ ਇਸਤਿਹਾਰ ਦਿਖਾਉਣ ਦੀ ਮਨਜ਼ੂਰੀ ਲਈ, ਤੁਹਾਡੇ ਚੈਨਲ ਤੇ ਘੱਟ ਤੋਂ ਘੱਟ 1000 ਸਬਸਕਰਾਈਬਰ ਹੋਣੇ ਚਾਹੀਦੇ ਹਨ । ਪਿਛਲੇ ਇਕ ਸਾਲ ਚ ਘੱਟੋ ਘੱਟ 4000 ਘੰਟੇ ਤੱਕ  ਦਾ ਵਿਊ ਹੋਣਾ ਚਾਹੀਦਾ ਹੈ । ਇਕ ਸਾਲ ਜਿਸ ਤਰੀਕ ਨੂੰ ਤੁਸੀ ਅਪਲਾਈ ਕਰਦੇ ਹੋ । ਉਸ ਤੋਂ ਇਕ ਸਾਲ ਪਿਛੋਂ ਦਾ ਗਿਣਿਆ ਜਾਦਾਂ ਹੈ । 

ਜਰੂਰੀ ਨਹੀ ਤੁਸੀ ਇਕ ਸਾਲ ਦੀ ਉਡੀਕ ਕਰਨੀ ਹੈ । ਜਦ ਵੀ ਤੁਹਾਡੇ ਚੈਨਲ ਤੇ ਇਕ ਹਜ਼ਾਰ ਸਬਸਕਰਾਈਬਰ ਤੇ ਚਾਰ ਹਜ਼ਾਰ ਘੰਟੇ ਦੇ ਵਿਊ ਹੋ ਜਾਣ ਤੁਸੀ ਇਸਤਿਹਾਰਬਾਜ਼ੀ ਲਈ ਅਪਲਾਈ ਕਰ ਸਕਦੇ ਹੋ । ਭਾਵੇਂ ਤੁਸੀ ਇਹ ਟੀਚਾ ਇਕ ਮਹੀਨੇ ਜਾਂ ਹਫਤੇ ਵਿਚ ਕਰ ਲਵੋ । ਜਿਸ ਦਿਨ ਇਹ ਟੀਚਾ ਪੂਰਾ ਹੋ ਗਿਆ ਤੁਸੀ ਅਪਲਾਈ ਕਰ ਸਕਦੇ ਹੋ ।
ਚੈਨਲ ਤੋਂ ਹੋਰ ਵੀ ਕਈ ਤਰੀਕਿਆਂ ਨਾਲ ਕਮਾਈ ਕੀਤੀ ਜਾ ਸਕਦੀ । ਪਰ ਉਹ ਤੱਦ ਹੋ ਸਕਦਾ ਹੈ ਜਦ ਤੁਹਾਡਾ ਚੈਨਲ ਪੂਰੀ ਤਰਾਂ ਨਾਲ ਚੱਲ ਪਵੇ । ਮਤਲਬ ਕਿ ਚੈਨਲ ਦੇ ਅੱਛੇ ਖਾਸੇ ਸਬਸਕਰਾਈਬਰ ਹੋ ਜਾਣ ਤੇ ਵੱਡੀ ਗਿਣਤੀ ਵਿਚ ਤੁਹਾਡੇ ਵੀਡੀਓ ਦੇ ਵਿਊ ਆਉਣ ਲੱਗ ਪੈਣ । ਯੂਟਿਊਬ ਤੇ ਕਮਾਈ ਤੁਹਾਡੇ ਚੈਨਲ ਤੇ ਕਿੰਨੇ ਸਬਸਕਰਾਈਬਰ ਹਨ ਤੇ ਉਸ ਤੋਂ ਮਹੱਤਵਪੂਰਨ ਕਿ ਤੁਹਾਡੇ ਵੀਡੀਓ ਨੂੰ ਕਿੰਨੇ ਲੋਕਾਂ ਨੇ ਦੇਖਿਆ ।ਇਹ ਉਸੇ ਤਰਾਂ ਹੀ ਹੈ, ਜਿਵੇਂ ਕਿਸੇ TV ਚੈਨਲ ਦੇ ਕਿਸੇ ਪ੍ਰੋਗਰਾਂਮ ਨੂੰ ਜਿਆਦਾ ਇਸਤਿਹਾਰ ਮਿਲਦੇ ਹਨ ਤੇ ਕਿਸੇ ਨੂੰ ਘੱਟ ।

ਲੋੜੀਂਦਾ ਸਮਾਨ

:- ਯੂਟਿਊਬ ਚੈਨਲ ਲਈ ਵੀਡੀਓ ਬਣਾਉਣ ਵਾਸਤੇ ਕੁਝ ਸਮਾਨ ਜਿਵੇਂ ਕੈਮਰਾ, ਮਾਈਕ, ਲਾਈਟਿੰਗ, ਵੀਡੀਓ ਨੂੰ ਐਡਿਟ ਕਰਨ ਲਈ ਸੌਫਟਵੇਅਰ ਆਦਿ । ਪਰ ਸੁਝਾਅ ਹੈ ਕਿ ਸੁਰੂਆਤ ਕਰਨ ਲਈ ਇਹ ਸਾਰਾ ਸਮਾਨ ਖਰੀਦਣ ਦੀ ਜਰੂਰਤ ਨਹੀ ਹੈ । ਜੇ ਤੁਹਾਡੇ ਕੋਲ ਚੰਗੀ ਕਵਾਲਟੀ ਦਾ ਸਮਾਰਟਫੋਨ ਹੈ ਤਾਂ ਤੁਸੀ ਉਸ ਨਾਲ ਹੀ ਵੀਡੀਓ ਬਣਾਅ ਸਕਦੇ ਹੋ । ਪਰ ਅਵਾਜ਼ ਦੀ ਸਾਫ ਰਿਕਾਰਡਿੰਗ ਦੇ ਲਈ ਇਕ ਮਾਈਕ ਜਰੂਰ ਲੈ ਲੈਣਾ ਚਾਹੀਦਾ ਹੈ ।

ਵੀਡੀਓਗ੍ਰਾਫੀ ਲਈ ਇਕ ਸਮਰਾਟਫੋਨ, ਮਾਈਕ ਤੇ ਲਾਈਟਿੰਗ ਦੇ ਲਈ ਸਧਾਰਨ ਬਲਬ ਦੀ ਵਰਤੋਂ ਕੀਤੀ ਜਾ ਸਕਦੀ ਹੈ । ਸੁਰੂਆਤ ਲਈ ਇਹੀ ਬਹੁਤ ਹੈ । ਜਦ ਤੁਹਾਡਾ ਚੈਨਲ ਚੰਗੀ ਤਰ੍ਹਾਂ ਚਲ ਪਵੇ, ਥੋੜੀ ਬਹੁਤ ਕਮਾਈ ਆਉਣ ਲਗ ਪਵੇ । ਤਾਂ ਬਾਅਦ ਵਿਚ ਤੁਸੀ ਮਹਿੰਗਾ ਕੈਮਰਾ ਤੇ ਹੋਰ ਲੋੜੀਂਦਾ ਸਮਾਨ ਖਰੀਦ ਸਕਦੇ ਹੋ ।ਉਮੀਦ ਤੁਹਾਨੂੰ ਸੁਰੂਆਤ ਕਰਨ ਲਈ ਮੁੱਢਲੀ ਜਾਣਕਾਰੀ ਮਿਲ ਗਈ ਹੋਵੇਗੀ । 

Kamalpreet Singh

Self Employed , Skilled in Sales, Marketing, Affiliate Marketing, Email Marketing, and Marketing Strategy.

Leave a Reply

Close Menu