ਵੈਬ ਹੋਸਟਿੰਗ (Web hosting ਕੀ ਹੈ ? ਤੇ ਇਸ ਦੇ ਵੱਖ ਵੱਖ ਪ੍ਰਕਾਰ ।

web hosting
Big Discounts for Domains, Hosting, SSL and more

ਬਲੌਗ ਜਾਂ ਵੈਬਸਾਈਟ ਸੁਰੂ ਕਰਨ ਲਈ ਸਾਨੂੰ ਡੋਮੇਨ ਨੇਮ ਤੇ ਵੈਬ ਹੋਸਿਟੰਗ (web hosting) ਦੀ ਲੋੜ ਹੁੰਦੀ ਹੈ । ਡੋਮੇਨ ਨੇਮ ਬਾਰੇ ਅਸੀ ਪਿਛਲੀ ਪੋਸਟ ਵਿਚ ਜਾਣ ਚੁੱਕੇ ਹਾਂ ।
ਇੱਥੇ ਅਸੀ ਵੈਬ ਹੋਸਟਿੰਗ ਕੀ ਹੈ ਤੇ ਇਹ ਕਿੰਨੇ ਤਰਾਂ ਦੀ ਹੁੰਦੀ ਹੈ, ਬਾਰੇ ਚਰਚਾ ਕਰਾਂਗੇ ।

web hosting

ਜਦ ਅਸੀ ਵੈਬਸਾਈਟ ਜਾਂ ਬਲੌਗ ਸੁਰੂ ਕਰਦੇ ਹਾਂ । ਤਾਂ ਸਾਨੂੰ ਕੁਝ ਸੇਵਾਵਾਂ ਦੀ ਲੋੜ ਪੈਂਦੀ ਹੈ । ਜਿਵੇਂ ਕਿ ਡੋਮੇਨ ਨੇਮ , ਵੈਬ ਹੋਸਟਿੰਗ, ਬਲੌਗ ਥੀਮ ਤੇ ਕੁਝ ਪਲੱਗਇੰਨ ਆਦਿ । 

ਡੋਮੇਨ ਨੇਮ ਬਾਰੇ ਅਸੀ ਪਹਿਲਾਂ ਜਾਣ ਚੁੱਕੇ ਹਾਂ । ਹੁਣ ਅਸੀ ਵੈਬ ਹੋਸਟਿੰਗ ਬਾਰੇ ਜਾਨਣ ਦੀ ਕੋਸਿਸ ਕਰਾਂਗੇ ।

ਜੇ ਤੁਸੀ ਪਹਿਲਾਂ ਤੋਂ ਹੀ ਬਲੋਗਿੰਗ ਬਾਰੇ ਜਾਣਕਾਰੀ ਰੱਖਦੇ ਹੋ । ਤਾਂ ਹੋ ਸਕਦਾ ਹੈ ਇਹ ਪੋਸਟ ਪੜਣ ਦੀ ਤੁਹਾਨੂੰ ਲੋੜ ਨਾ ਹੋਵੇ ।
ਇਹ ਪੋਸਟ ਜੋ ਬਲੋਗਿੰਗ ਦੀ ਦੁਨੀਆਂ ਤੋਂ ਅਣਜਾਣ ਹਨ । ਤੇ ਅਪਣਾ ਬਲੌਗ ਸੁਰੂ ਕਰਨਾ ਚਾਹੁੰਦੇ ਨੇ । ਉਹਨਾਂ ਨੂੰ ਧਿਆਨ ਵਿਚ ਰੱਖਕੇ ਲਿਖੀ ਗਈ ਹੈ ।

ਵੈਬ ਹੋਸਟਿੰਗ (Web Hosting) ਕੀ ਹੈ ?

ਵੈਬ ਹੋਸਟਿੰਗ ਇਕ ਅਜਿਹੀ ਸੇਵਾ ਜੋ ਵੱਖ ਵੱਖ ਹੋਸਟਿੰਗ ਕੰਪਨੀਆਂ ਦਿੰਦੀਆਂ ਹਨ । ਜਦ ਅਸੀ ਕੋਈ ਬਲੌਗ ਸੁਰੂ ਕਰਦੇ ਹਾਂ ਤਾਂ, ਅਸੀ ਲੋਕਾਂ ਨਾਲ ਕਈ ਤਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ।
ਜਦ ਕੋਈ ਸਾਡੇ ਡੋਮੇਨ ਨੂੰ ਸਰਚ ਇੰਜਣ ਤੇ ਸਰਚ ਕਰਦਾ ਹੈ ਤਾਂ ਸਰਚ ਇੰਜਣ ਸਾਡੇ ਵਲੋਂ ਸਾਂਝੀ ਕੀਤੀ ਜਾਣਕਾਰੀ ਉਸ ਬੰਦੇ ਸਾਹਮਣੇ ਦਿਖਾਉਂਦਾ ਹੈ ।
ਤੁਹਾਨੂੰ ਪਤਾ ਹੋਵੇਗਾ ਕਿ ਡੋਮੇਨ ਨੇਮ ਸਾਡੀ ਵੈਬਸਾਈਟ ਦਾ ਅਡਰੈਸ ਹੁੰਦਾ ਹੈ । ਡੋਮੇਨ ਨੇਮ ਸਾਡੇ ਵਲੋਂ ਸਾਂਝੀ ਕੀਤੀ ਜਾਣਕਾਰੀ ਖੁਦ ਅਪਣੇ ਕੋਲ ਨਹੀ ਰਖਦਾ ।
ਜੋ ਜਾਣਕਾਰੀ ਅਸੀ ਸਾਂਝੀ ਕਰਦੇ ਹਾਂ । ਉਸ ਨੂੰ ਰੱਖਣ ਲਈ ਕਿਸੇ ਕੰਪਿਊਟਰ ਦੀ ਲੋੜ ਹੁੰਦੀ ਹੈ । ਜਿਸ ਦੀ ਹਾਰਡ ਡਿਸਕ ਤੇ ਅਸੀ ਅਪਣੇ ਡਾਟੇ ਨੂੰ ਰੱਖਦੇ ਹਾਂ ।
ਅਸੀ ਇਸ ਕੰਮ ਲਈ ਅਪਣੇ ਕੰਪਿਊਟਰ ਦੀ ਵਰਤੋਂ ਕਰ ਸਕਦੇ ਹਾਂ । ਪਰ ਸਾਡੇ ਕੋਲ ਇੰਨੇ ਸਾਧਨ ਨਹੀ ਹੁੰਦੇ ਕਿ ਅਸੀ ਅਪਣੇ ਕੰਪਿਊਟਰ ਨੂੰ ਹਰ ਸਮੇਂ ਚਲਾ ਕੇ ਇੰਟਰਨੈਟ ਨਾਲ ਜੋੜੀ ਰੱਖ ਸਕੀਏ ।
ਸੋ, ਇਸ ਕੰਮ ਲਈ ਸਾਨੂੰ ਵੈਬ ਹੋਸਟਿੰਗ ਕੰਪਨੀਆਂ ਤੋ ਇਹ ਸੇਵਾਵਾਂ ਲੈਣ ਦੀ ਲੋੜ ਪੈਂਦੀ ਹੈ । ਜਿੰਨਾ ਦੇ ਕੰਪਿਊਟਰ ਤੇ ਅਸੀ ਅਪਣੇ ਬਲੌਗ ਜਾਂ ਵੈਬਸਾਈਟ ਨਾਲ ਸਬੰਧਿਤ ਡਾਟੇ ਨੂੰ ਅੱਪਲੋਡ ਕਰਕੇ ਰੱਖਦੇ ਹਾਂ ।
ਜਿਥੋਂ ਕੋਈ ਵੀ ਸਾਡੇ ਡੋਮੇਨ ਨੇਮ ਨੂੰ ਸਰਚ ਕਰਕੇ ਉਸ ਜਾਣਕਾਰੀ ਨੂੰ ਦੇਖ ਸਕਦਾ ਹੈ । ਯਾਦ ਰਹੇ ਕਿ ਡੋਮੇਨ ਨੇਮ ਨਾਲ ਕੋਈ ਸਿਰਫ ਉਸੇ ਜਾਣਕਾਰੀ ਨੂੰ ਹੀ ਦੇਖ ਸਕਦਾ ਹੈ । ਜੋ ਅਸੀ ਦੂਜਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ ।
ਵੈਬ ਹੋਸਟਿੰਗ ਲਈ ਕੰਪਨੀਆਂ ਵੱਡੇ ਵੱਡੇ ਡਾਟਾ ਸੈਂਟਰ ਬਣਾਉਦੀਆਂ ਨੇ । ਜਿਸ ਦੇ ਕੰਪਿਊਟਰਾਂ ਨੂੰ ਤਕਨੀਕੀ ਬੋਲੀ ਵਿਚ ਵੈਬ ਸਰਵਰ ਕਿਹਾ ਜਾਂਦਾ ਹੈ ।
ਬਲੌਗ ਜਾਂ ਵੈਬਸਾਈਟ ਦੇ ਲਈ ਸਾਨੂੰ ਹੋਸਟਿੰਗ ਕੰਪਨੀਆਂ ਤੋਂ ਇਹ ਸੇਵਾਵਾਂ ਲੈਣ ਦੀ ਲੋੜ ਪੈਂਦੀ ਹੈ । ਹੋਸਟਿੰਗ ਸੇਵਾ ਲੈਣ ਲਈ ਸਾਨੂੰ ਕੰਪਨੀ ਨੂੰ ਫੀਸ਼ ਦੇਣੀ ਪੈਂਦੀ ਹੈ ।
ਇਸ ਫੀਸ਼ ਦੇ ਬਦਲੇ ਹੋਸਟਿੰਗ ਕੰਪਨੀ ਸਾਨੂੰ ਅਪਣੇ ਸਰਵਰ ਤੇ ਡਾਟਾ ਰਖਣ ਲਈ ਜਗ੍ਹਾ ਦੇ ਦਿੰਦੀ ਹੈ । ਜਿਸਨੂੰ ਅਸੀ ਨੇਮ ਸਰਵਰ ਦੇ ਰਾਹੀਂ ਅਪਣੇ ਡੋਮੇਨ ਨੇਮ ਨਾਲ ਜੋੜ ਸਕਦੇ ਹਾਂ ।
ਡਾਟਾ ਸੈਂਟਰ ਦੇ ਕੰਪਿਊਟਰਾਂ ਨੂੰ ਚਲਦਾ ਰਖਣਾ ਤੇ ਉਹਨਾਂ ਨੂੰ ਹਰ ਸਮੇਂ ਇੰਟਰਨੈਟ ਨਾਲ ਜੋੜੀ ਰੱਖਣਾ ਹੋਸਟਿੰਗ ਕੰਪਨੀ ਦੀ ਜ਼ਿਮੇਂਵਾਰੀ ਹੁੰਦੀ ਹੈ ।

ਵੱਖ ਵੱਖ ਤਰਾਂ ਦੀਆਂ ਵੈਬ ਹੋਸਟਿੰਗ ਸਕੀਮਾਂ

ਨਵਾਂ ਬਲੌਗਰ ਜਦ ਕੋਈ ਬਲੌਗ ਸੁਰੂ ਕਰਦਾ ਹੈ ਤਾਂ ਉਹ ਇਹ ਜਾਣਦਾ ਹੁੰਦਾ ਹੈ । ਕਿ ਉਸਨੇ ਇਕ ਡੋਮੇਨ ਨੇਮ ਖਰੀਦਣਾ ਹੈ । ਤੇ ਕਿਸੇ ਹੋਸਟਿੰਗ ਕੰਪਨੀ ਤੋਂ ਵੈਬ ਹੋਸਟਿੰਗ ਲੈਣੀ ਹੈ ।
ਵੈਬ ਹੋਸਟਿੰਗ ਦੀਆਂ ਕਈ ਸਕੀਮਾਂ ਹਨ, ਜੋ ਅਸੀ ਲੈ ਸਕਦੇ ਹਾਂ ।
ਪਰ ਕਈ ਵਾਰ ਕੀ ਹੁੰਦਾ ਹੈ । ਕਿ ਨਵਾਂ ਬਲੌਗਰ ਕੋਈ ਇਹੋ ਜੀ ਸਕੀਮ ਲੈ ਲੈਂਦਾ ਹੈ । ਜੋ ਜਾਂ ਤਾਂ ਨਵੇਂ ਬਲੌਗਰ ਲਈ ਲੋੜ ਤੋਂ ਜਿਆਦਾ ਹੁੰਦੀ ਹੈ । ਜਾਂ ਕੋਈ ਅਜਿਹੀ ਹੋਸਟਿੰਗ ਸਕੀਮ ਲੈ ਲੈਂਦਾ । ਜਿਸ ਨਾਲ ਉਸਦੀਆਂ ਵੈਬ ਹੋਸਟਿੰਗ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆ ਨਹੀ ਹੁੰਦੀਆਂ ।
ਹੁਣ ਅਸੀ ਵੈਬ ਹੋਸਟਿੰਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਚਰਚਾ ਕਰਾਂਗੇ ।

ਸ਼ੇਅਰਡ ਹੋਸਟਿੰਗ

ਹੋਸਟਿੰਗ ਕੰਪਨੀਆਂ ਵਲੋਂ ਦਿੱਤੀ ਜਾਣ ਵਾਲੀ ਹੋਸਟਿੰਗ ਸੇਵਾ ਵਿਚੋਂ ਸ਼ੇਅਰਡ ਹੋਸਟਿੰਗ ਸਭ ਤੋਂ ਸਸਤਾ ਬਦਲ ਹੈ ।
ਇਸਦੇ ਸਸਤੇ ਹੋਣ ਦਾ ਕਾਰਨ ਇਕ ਹੀ ਸਰਵਰ ਨੂੰ ਬਹੁਤ ਸਾਰੇ ਗਾਹਕਾਂ ਨੂੰ ਵਰਤਣ ਦੀ ਆਗਿਆ ਦੇਣਾ ਹੈ । ਮਤਲਬ ਬਹੁਤ ਸਾਰੀਆਂ ਵੈਬਸਾਈਟਾਂ ਦੇ ਡਾਟੇ ਨੂੰ ਇਕ ਹੀ ਸਰਵਰ ਤੇ ਅੱਪਲੋਡ ਕੀਤਾ ਜਾਂਦਾ ਹੈ ।
ਇਸ ਨਾਲ ਸਰਵਰ ਦੀ ਲਾਗਤ ਬਹੁਤ ਸਾਰੇ ਗਾਹਕਾਂ ਵਿਚ ਵੰਡੀ ਜਾਂਦੀ ਹੈ ।
ਸ਼ੇਅਰਡ ਹੋਸਟਿੰਗ ਬਲੌਗਿੰਗ ਦੇ ਖੇਤਰ ਵਿਚ ਸੁਰੂਆਤ ਕਰਨ ਲਈ ਵਧੀਆ ਬਦਲ ਹੋ ਸਕਦੀ ਹੈ ।
ਪਰ ਇਸਦੀਆਂ ਕੁਝ ਕਮੀਆਂ ਵੀ ਹੁੰਦੀਆਂ ਨੇ । ਜਿਵੇਂ ਜਿਸ ਸਰਵਰ ਤੇ ਤੁਹਾਡਾ ਬਲੌਗ ਹੈ । ਜੇ ਉਸੇ ਸਰਵਰ ਤੇ ਕੋਈ ਦੂਸਰਾ ਬਲੌਗ ਜਾਂ ਵੈਬਸਾਈਟ ਹੈ, ਜਿਸ ਤੇ ਬਹੁਤ ਜਿਆਦਾ ਟਰੈਫਿਕ ਆਉਂਦਾ ਹੈ ।
ਤਾਂ ਸਰਵਰ ਦੇ ਜਿਆਦਾਤਰ ਰਿਸੋਰਸ ਉਹੀ ਬਲੌਗ ਵਰਤਦਾ ਰਹੇਗਾ । ਜਿਸ ਨਾਲ ਉਸ ਸਰਵਰ ਤੇ ਹੋਸਟ ਦੂਜੀਆਂ ਸਾਈਟਾਂ ਦੀ ਸਪੀਡ ਤੇ ਬੁਰਾ ਅਸਰ ਹੁੰਦਾ ਹੈ ।
ਦੂਸਰੀ ਗੱਲ ਜੇ ਸ਼ੇਅਰਡ ਸਰਵਰ ਤੇ ਕੋਈ ਵੈਬਸਾਈਟ ਅਜਿਹੀ ਹੈ । ਜਿਸ ਦੀ ਕੋਡਿੰਗ ਗਲਤ ਜਾਂ ਘਟੀਆ ਹੈ । ਤਾਂ ਇਸ ਦਾ ਵੀ ਬੁਰਾ ਅਸਰ ਨਾਲ ਦੀਆਂ ਸਾਈਟਾਂ ਤੇ ਹੁੰਦਾ ਹੈ ।
ਜੋ ਕਿ ਬਲੌਗ ਤੋਂ ਕਮਾਈ ਕਰਨ ਲਈ ਸਹੀ ਨਹੀਂ ਕਿਹਾ ਜਾ ਸਕਦਾ । ਪਰ ਫਿਰ ਵੀ ਅਸੀਂ ਸ਼ੇਅਰਡ ਹੋਸਟਿੰਗ ਦੇ ਪੂਰੇ ਸਿਸਟਮ ਨੂੰ ਘਟੀਆ ਨਹੀ ਕਹਿ ਸਕਦੇ ।
ਜ਼ਿਆਦਾਤਰ ਬਲੌਗ ਸ਼ੇਅਰਡ ਹੋਸਟਿੰਗ ਦੀ ਵਰਤੋਂ ਹੀ ਕਰਦੇ ਹਨ ।
ਜੇ ਤੁਸੀ ਸ਼ੇਅਰਡ ਹੋਸਟਿੰਗ ਲੈਣਾ ਚਾਹੁੰਦੇ ਹੋ । ਤਾਂ ਅਨਲਿਮਟਡ ਪਲਾਨ ਹੀ ਲੈਣਾ ਚਾਹੀਦਾ ਹੈ ।
ਕੁਝ ਪਲਾਨ ਜੋ ਲਿਮਟਡ ਸਟੋਰੇਜ਼ ਤੇ ਬੈਂਡਵੈਡਥ ਦੇ ਨਾਲ ਆਉਂਦੇ ਹਨ । ਸੁਰੂਆਤ ਵਿਚ ਉਹ ਤੁਹਾਨੂੰ ਸਸਤੇ ਲੱਗ ਸਕਦੇ ਨੇ । ਪਰ ਉਹ ਅਗੇ ਜਾ ਕੇ ਵੈਬਸਾਈਟ ਜਾਂ ਬਲੋਗ ਲਈ ਫਾਇਦੇਮੰਦ ਨਹੀ ਰਹਿੰਦੇ ।

VPS ਹੋਸਟਿੰਗ

VPS ਹੋਸਟਿੰਗ ਸ਼ੇਅਰਡ ਹੋਸਟਿੰਗ ਦਾ ਹੀ ਸੁਧਰਿਆ ਹੋਇਆ ਰੂਪ ਹੈ । ਇਸ ਵਿਚ ਵੀ ਸਰਵਰ ਨੂੰ ਦੂਜਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ ।
ਜਿੱਥੇ ਸ਼ੇਅਰਡ ਹੋਸਟਿੰਗ ਵਿਚ ਇਕ ਸਰਵਰ ਤੇ ਬਹੁਤ ਸਾਰੀਆਂ ਵੈਬਸਾਈਟਾਂ ਨੂੰ ਰੱਖਿਆ ਜਾਂਦਾ ਹੈ, ਉੱਥੇ VPS ਹੋਸਟਿੰਗ ਵਿਚ ਸਿਰਫ 10 ਜਾਂ 20 ਵੈਬਸਾਈਟਾਂ ਨੂੰ ਹੀ ਇਕ ਸਰਵਰ ਤੇ ਰੱਖਿਆ ਜਾਂਦਾ ਹੈ ।
ਨਾਲ ਹੀ ਜਿਵੇਂ ਸ਼ੇਅਰਡ ਹੋਸਟਿੰਗ ਵਿਚ ਸਰਵਰ ਤੇ ਤੁਸੀ ਜਿੰਨੀ ਜਗਾਂ ਵਰਤਣੀ ਚਾਹੋ, ਓਨੀ ਵਰਤ ਸਕਦੇ । ਕੋਈ ਸਾਈਟ ਘੱਟ ਜਗਾ ਵਰਤਦੀ ਹੈ ਕੋਈ ਜਿਆਦਾ ।

web hosting

ਇਸ ਦੇ ਉਲਟ VPS ਹੋਸਟਿੰਗ ਵਿਚ ਸਰਵਰ ਨੂੰ 10 ਜਾਂ 20 ਬਰਾਬਰ ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ । ਹਰ ਬਲੌਗ ਨੂੰ ਸਿਰਫ ਅਪਣਾ ਹਿੱਸਾ ਵਰਤਣ ਦੀ ਆਗਿਆ ਹੁੰਦੀ ਹੈ ।
ਇਸ ਤਰਾਂ ਉਸ ਸਰਵਰ ਤੇ ਜੇ ਕਿਸੇ ਵੈਬਸਾਈਟ ਦਾ ਟਰੈਫਿਕ ਬਹੁਤ ਜਿਆਦਾ ਹੈ, ਜਾਂ ਕਿਸੇ ਵੈਬਸਾਈਟ ਦੀ ਕੋਡਿੰਗ ਗਲਤ ਜਾਂ ਖਰਾਬ ਹੈ । ਤਾਂ ਇਸ ਦਾ ਅਸਰ ਦੂਸਰੀਆਂ ਸਾਈਟਾਂ ਤਾ ਨਹੀਂ ਪੈਂਦਾ ।
VPS ਹੋਸਟਿੰਗ ਸ਼ੇਅਰਡ ਹੋਸਟਿੰਗ ਦੇ ਮੁਕਾਬਲੇ ਥੋੜੀ ਮਹਿੰਗੀ ਹੁੰਦੀ ਹੈ । ਜੇ ਤੁਸੀ ਖ਼ਰਚਾ ਕਰ ਸਕਦੇ ਹੋ । ਤਾਂ ਤੁਹਾਨੂੰ VPS ਹੋਸਟਿੰਗ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ ।

ਡੇਡੀਕੇਟਡ ਹੋਸਟਿੰਗ

ਜਿਸ ਤਰਾਂ ਨਾਮ ਤੋਂ ਹੀ ਸਪਸਟ ਹੈ , ਕਿ ਇਸ ਤਰਾਂ ਦੀ ਹੋਸਟਿੰਗ ਵਿਚ ਕਿਸੇ ਵੈਬਸਾਈਟ ਲਈ ਪੂਰਾ ਸਰਵਰ ਹੀ ਲੈ ਲਿਆ ਜਾਂਦਾ ਹੈ ।
ਇਹ ਹੋਸਟਿੰਗ ਉਹਨਾਂ ਵੈਬਸਾਈਟਾਂ ਲਈ ਸਹੀ ਹੁੰਦੀ ਹੈ । ਜਿੰਨਾਂ ਸਾਈਟਾਂ ਤੇ ਬਹੁਤ ਜਿਆਦਾ ਟਰੈਫਿਕ ਆਉਂਦਾ ਹੈ ।
ਨਵੇਂ ਬਲੌਗਰ ਦੇ ਲਈ ਡੇਡੀਕੇਟਡ ਹੋਸਟਿੰਗ ਤੇ ਖਰਚ ਕਰਨ ਦੀ ਲੋੜ ਨਹੀ ਹੈ । ਤੁਸੀ ਸ਼ੇਅਰਡ ਹੋਸਟਿੰਗ ਜਾਂ VPS ਹੋਸਟਿੰਗ ਦੀ ਵਰਤੋਂ ਅਪਣੀ ਲੋੜ ਤੇ ਬਜ਼ਟ ਮੁਤਾਬਕ ਕਰ ਸਕਦੇ ਹੋ ।
ਰੀਸੇਲਰ ਹੋਸਟਿੰਗ
ਰੀਸੇਲਰ ਹੋਸਟਿੰਗ ਜ਼ਿਆਦਾਤਰ ਵੈਬ ਡਿਵੈਲਪਰਾਂ ਵਲੋਂ ਵਰਤੀ ਜਾਂਦੀ ਹੈ । ਰੀਸੇਲਰ ਅਕਾਊਂਟ ਮਾਲਕ ਸਰਵਰ ਨੂੰ ਅਪਣੀ ਲੋੜ ਮੁਤਾਬਕ ਉਸਦੇ ਕੁਝ ਹਿੱਸੇ ਬਣਾਕੇ ਦੂਸਰੇ ਗਾਹਕਾਂ ਨੂੰ ਵੇਚ ਸਕਦਾ ਹੈ ।
ਤੁਸੀ ਅਪਣੀ ਲੋੜ ਤੇ ਬਜ਼ਟ ਮੁਤਾਬਕ ਕੋਈ ਵੀ ਪਲਾਨ ਲੈ ਸਕਦੇ ਹੋਂ ।
ਹੋਸਟਿੰਗ ਸਰਵਿਸ ਹਮੇਸ਼ਾ ਭਰੋਸੇਯੋਗ ਕੰਪਨੀ ਤੋਂ ਹੀ ਲੈਣੀ ਚਾਹੀਦੀ ਹੈ ।
ਇਹ ਕੁਝ ਕੁ ਵੈਬ ਹੋਸਟਿੰਗ ਕੰਪਨੀਆਂ ਦੇ ਨਾਮ ਹਨ । ਜਿੰਨਾਂ ਤੋਂ ਤੁਸੀ ਵੈਬ ਹੋਸਟਿੰਗ ਸੇਵਾਵਾਂ ਲੈ ਸਕਦੇ ਹੋ ।

Bluehost

A2 Hosting

godaddy


ਉਮੀਦ ਹੈ ਤੁਹਾਨੂੰ ਵੈਬ ਹੋਸਟਿੰਗ ਬਾਰੇ ਲੋੜੀਂਦੀ ਜਾਣਕਾਰੀ ਮਿਲ ਗਈ ਹੋਵੇਗੀ ।

1 thought on “ਵੈਬ ਹੋਸਟਿੰਗ (Web hosting ਕੀ ਹੈ ? ਤੇ ਇਸ ਦੇ ਵੱਖ ਵੱਖ ਪ੍ਰਕਾਰ ।”

Leave a Comment

Your email address will not be published. Required fields are marked *