(Stock market)ਸਟਾਕ ਬਜ਼ਾਰ ਬਾਰੇ ਮੁੱਢਲੀ ਜਾਣਕਾਰੀ ।

Stock market
Big Discounts for Domains, Hosting, SSL and more

ਨਵੀਆਂ ਤਕਨੀਕਾਂ ਨੇ ਸੇਅਰ ਬਜ਼ਾਰ (Stock market) ਵਿਚ ਕੰਮ ਕਰਨਾ ਬਹੁਤ ਸੌਖਾ ਕਰ ਦਿੱਤਾ ਹੈ । ਕੋਈ ਵੀ ਨੌਕਰੀਪੇਸ਼ਾ, ਦੁਕਾਨਦਾਰ, ਵਪਾਰੀ, ਜਾਂ ਅਪਣਾ ਕਿਸੇ ਵੀ ਤਰਾਂ ਦਾ ਕੰਮ ਕਰਨ ਵਾਲਾ, ਕਮਾਈ ਦਾ ਕੁਝ ਹਿੱਸਾ ਸੇਅਰ ਬਜ਼ਾਰ ਵਿਚ ਲਗਾਕੇ ਸੌਖਾਲਿਆਂ ਹੀ ਲਾਭ ਕਮਾਅ ਸਕਦਾ ਹੈ ।
ਪਰ ਜਿਅਦਾਤਰ ਲੋਕ ਜਾਣਕਾਰੀ ਦੀ ਘਾਟ ਕਾਰਨ, ਸਾਡੇ ਵਿਚੋਂ ਬਹੁਤੇ ਇਸ ਕੰਮ ਵਿਚ ਪੈਸੇ ਲਗਾਉਣ ਤੋਂ ਜਕਦੇ ਹਨ ।
ਅੱਜ ਅਸੀਂ ਜੋ ਲੋਕ ਸੇਅਰ ਬਜ਼ਾਰ ਵਿਚ ਪੈਸਾ ਲਗਾਉਣਾ ਚਾਹੁੰਦੇ ਨੇ । ਉਹਨਾਂ ਲਈ ਮੁੱਢਲੀਆਂ ਗੱਲਾਂ ਬਾਰੇ ਵਿਚਾਰ ਚਰਚਾ ਕਰਾਂਗੇ । ਜਿਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ।

ਸੇਅਰ ਬਜ਼ਾਰ ਤੇ ਇੰਡੇਕਸ

ਭਾਰਤ ਦੇ ਮਹੱਤਵਪੂਰਨ ਸੇਅਰ ਬਜ਼ਾਰ ਨੇ ਬੰਬੇ ਸਟਾਕ ਅਕਸਚੇਂਜ਼ (BSE) ਤੇ ਨੈਸ਼ਨਲ ਸਟਾਕ ਅਕਸਚੇਂਜ਼ (NSE) । ਸੰਸੈਕਸ ਤੇ ਨਿਫਟੀ ਦੋ ਮੁੱਖ ਇੰਡੇਕਸ ਹਨ । ਇਹਨਾਂ ਬਾਰੇ ਅਸੀ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ।

(Stock market)ਸੇਅਰ ਬਜ਼ਾਰ ਦਾ ਸਮਾਂ

ਭਾਰਤੀ ਸੇਅਰ ਬਜ਼ਾਰ ਦਾ ਸਮਾਂ ਸੋਮਵਾਰ ਤੋਂ ਸ਼ੁਕਰਵਾਰ ਸਵੇਰ 9:15 ਸ਼ਾਮ 3:30 ਦਾ ਹੈ। ਸਵੇਰ 9:00 ਤੋਂ 9:15 ਵਜੇ ਦੇ ਸਮੇਂ ਨੂੰ ਪ੍ਰੀ-ਓਪਨ ਬਜ਼ਾਰ ਕਿਹਾ ਜਾਂਦਾ । ਇਸ ਵਿਚ ਚੋਣਵੇ ਸ਼ੇਅਰਾਂ ਦਾ ਹੀ ਲੈਣ ਦੇਣ ਹੁੰਦਾ ਹੈ । ਇਹੀ ਸਮਾਂ ਸੇਅਰ ਦਾ ਓਪਨ ਪਰਾਈਸ ਨਿਸਚਿਤ ਕਰਦਾ ਹੈ । ਸਵੇਰ 9:15 ਤੋਂ ਬਾਅਦ ਅਸੀ ਬਜ਼ਾਰ ਵਿਚ ਉਪਲਬਧ ਕਿਸੇ ਵੀ ਸੇਅਰ ਨੂੰ ਖਰੀਦ ਵੇਚ ਸਕਦੇ ਹਾਂ ।
ਕਮੋਡਿਟੀ ਬਜ਼ਾਰ ਦਾ ਸਮਾਂ ਸਵੇਰ 10:00 ਵਜੇ ਤੋਂ ਸ਼ਾਮ 11:55 ਹੁੰਦਾ ਹੈ । ਕਮੋਡਿਟੀ ਐਗਰੀ. ਦਾ ਸਮਾਂ ਸਵੇਰ 10:00 ਤੋਂ ਸ਼ਾਮ 5:00 ਵਜੇ ਦਾ ਹੁੰਦਾ ਹੈ ।
ਇਕੀਉਟੀ ਸੇਅਰ ਕੀ ਹੈ ?
ਸੌਖੇ ਸਬਦਾ ‘ਚ ਕਿਹਾ ਜਾਵੇ ਤਾਂ ਸੇਅਰ ਦਾ ਮਤਲਬ ਕਿਸੇ ਕੰਪਨੀ ਦਾ ਇਕ ਟੁਕੜਾ ਜਾਂ ਹਿੱਸਾ ਹੈ । ਕਿਸੇ ਕੰਪਨੀ ਦੇ ਕੁਲ ਮਾਲਿਕਾਨਾ ਹੱਕ ਨੂੰ ਲੱਖਾਂ ਜਾਂ ਕਰੋੜਾਂ ਟੁਕੜਿਆਂ/ਹਿੱਸਿਆਂ ਵਿਚ ਵੰਡ ਦਿੱਤਾ ਜਾਂਦਾ ਹੈ । ਹਰ ਹਿੱਸਾ ਕੰਪਨੀ ਦੇ ਮਾਲਿਕਾਨਾ ਹੱਕ ਦਰਸਾਉਂਦਾ ਹੈ । ਇਹ ਹਿੱਸੇ ਜਿੰਨਾ ਨੂੰ ਸੇਅਰ ਕਿਹਾ ਜਾਂਦਾ ਹੈ, ਸੇਅਰ ਬਜ਼ਾਰ ਵਿਚ ਵਿਕਣ ਲਈ ਤਿਆਰ ਹੁੰਦੇ ਹਨ । ਕੋਈ ਵੀ ਵਿਅਕਤੀ ਇਹਨਾਂ ਸੇਅਰਾਂ ਨੂੰ ਖਰੀਦ ਜਾਂ ਵੇਚ ਸਕਦਾ ਹੈ । ਜਿੰਨੇ ਕਿਸੇ ਕੋਲ ਸੇਅਰ ਹੋਣਗੇ, ਉਸੇ ਅਨੁਪਾਤ ਨਾਲ ਉਹ ਕੰਪਨੀ ਦਾ ਹਿੱਸੇਦਾਰ ਹੋ ਜਾਂਦਾ ਹੈ ।
ਯਾਦ ਰਹੇ ਅਸੀ ਕਿਸੇ ਕੰਪਨੀ ਦੇ ਸੇਅਰ ਖਰੀਦ ਕੇ ਮੁਨਾਫੇ ਵਿਚੋਂ ਹਿੱਸਾ ਲੈਣ ਦੇ ਹੱਕਦਾਰ ਤਾਂ ਹੋ ਜਾਂਦੇ ਹਾਂ ਜੋ ਕੰਪਨੀ ਸਮੇਂ-ਸਮੇਂ ਤੇ ਡਿਵੀਡਿੰਡ ਦੇ ਰੂਪ ਵਿਚ ਦਿੰਦੀ ਹੈ । ਪਰ ਅਸੀ ਕੰਪਨੀ ਦੇ ਨੀਤੀਘਾੜੇ ਨਹੀਂ ਹੋ ਸਕਦੇ ।
ਇਕੀਉਟੀ ਬਜ਼ਾਰ ਨੂੰ ਕੈਸ਼ ਬਜ਼ਾਰ ਵੀ ਕਿਹਾ ਜਾਂਦਾ ਹੈ ।

ਫੋਰੈਕਸ

ਫੋਰੈਕਸ ਬਜ਼ਾਰ ਵਿਚ ਵੱਖ-ਵੱਖ ਦੇਸਾਂ ਦੀ ਕਰੰਸੀ ਦਾ ਲੈਣ ਦੇਣ ਹੁੰਦਾ ਹੈ । ਉਦਾਹਰਣ ਲਈ ਜਿਵੇਂ ਤੁਸੀ ਡਾਲਰ ਦਾ ਮੁੱਲ ਘਟਣ ਤੇ ਖਰੀਦ ਲਵੋ ਤੇ ਵੱਧਣ ਤੇ ਵੇਚ ਦੇਵੋ ਜਾਂ ਇਸ ਦੇ ਉਲਟ ਮੁੱਲ ਵਧਣ ਤੇ ਵੇਚ ਦੇਵੋ ਤੇ ਘਟਣ ਤੇ ਖਰੀਦ ਲਵੋ । ਭਾਰਤੀ ਬਜ਼ਾਰ ਚੁਣੀਦਾ ਦੇਸਾਂ ਦੀ ਖਰੀਦ ਵੇਚ ਦੀ ਹੀ ਇਜ਼ਾਜਤ ਦਿੰਦਾ ਹੈ।

ਕਮੋਡਿਟੀ ਬਜ਼ਾਰ

ਕਮੋਡਿਟੀ ਬਜ਼ਾਰ ਵੀ ਸੇਅਰ ਬਜ਼ਾਰ ਵਾਂਗ ਹੀ ਕੰਮ ਕਰਦਾ ਹੈ । ਪਰ ਇਸ ਵਿਚ ਕੰਪਨੀ ਦੇ ਹਿੱਸੇਦਾਰੀ ਦੀ ਖਰੀਦ ਵੇਚ ਦੀ ਬਜਾਏ ਉਤਪਾਦਨ ਦੀ ਖਰੀਦ ਵੇਚ ਹੁੰਦੀ ਹੈ । ਜਿਵੇਂ ਸੋਨਾ, ਚਾਂਦੀ, ਲੋਹਾ ਕੱਚਾ ਤੇਲ, ਦਾਲਾਂ, ਚਾਵਲ, ਕਣਕ ਆਦਿ । ਕਮੋਡਿਟੀ ਦੇ ਅਗੇ ਦੋ ਹਿੱਸੇ ਹੁੰਦੇ ਹਨ । ਇਕ ਵਿਚ ਧਾਤਾਂ, ਖਣਿਜ ਪਦਾਰਥ ਜਿਵੇਂ ਸੋਨਾ, ਚਾਂਦੀ, ਕੱਚਾ ਤੇਲ ਵਗੇਰਾ ਦੀ ਖਰੀਦ ਵੇਚ ਹੁੰਦੀ ਹੈ । ਦੂਸਰਾ ਹੈ ਖੇਤੀਬਾੜੀ ਤੇ ਅਧਾਰਤ ਕਮੋਡਿਟੀ-ਐਗਰੀ ਇਸ ਵਿਚ ਕਣਕ, ਚੌਲ, ਦਾਲਾਂ ਤੇ ਹੋਰ ਫਸਲਾਂ ਦੀ ਖਰੀਦ ਵੇਚ ਹੁੰਦੀ ਹੈ ।

ਡਿਪੋਜ਼ਟਰੀ ਸਰਵਿਸ

ਡਿਪੋਜ਼ਟਰੀ ਬੈਂਕ ਵਾਂਗ ਹੀ ਕੰਮ ਕਰਦੀ ਹੈ । ਇੱਥੇ ਤੁਹਾਡੇ ਖਰੀਦੇ ਹੋਏ ਸੇਅਰ, ਡਿਬੈਂਚਰ, ਬਾਂਡ ਆਦਿ ਡਿਜ਼ੀਟਲ ਰੂਪ ਵਿਚ ਜਮਾਂ ਰਹਿੰਦੇ ਨੇ । ਭਾਰਤ ਵਿਚ ਦੋ ਡਿਪਾਜ਼ਟਰੀ ਹਨ ਨੈਸ਼ਨਲ ਸਕਿਉਰਟੀ ਡਿਪਾਜ਼ਟਰੀ ਲਿਮਟਿਡ (NSDL) ਅਤੇ ਸੈਂਟਰਲ ਡਿਪਾਜ਼ਟਰੀ ਸਰਵਿਸ ਲਿਮਟਿਡ (CDSL) ਦੋਨੋ ਡਿਪਾਜ਼ਟਰੀ ਸਰਵਿਸ ਸੇਬੀ ਦੇ ਨਿਯਮਾਂ ਮੁਤਾਬਕ ਕੰਮ ਕਰਦੀਆਂ ਹਨ ।

ਟਰੇਡਿੰਗ ਅਕਾਊਂਟ

ਸੇਅਰ ਬਜ਼ਾਰ ਵਿਚ ਕੰਮ ਕਰਨ ਲਈ ਸਾਨੂੰ ਟਰੇਡਿੰਗ ਅਕਾਊਂਟ ਦੀ ਲੋੜ ਹੁੰਦੀ ਹੈ । ਜੋ ਕਿ ਕਿਸੇ ਬਰੋਕਰ ਕੋਲ ਖੁਲਵਾਇਆ ਜਾਂਦਾ ਹੈ । ਟਰੇਡਿੰਗ ਅਕਾਊਂਟ ਦੇ ਰਾਂਹੀ ਹੀ ਅਸੀ ਸੇਅਰਾਂ ਨੂੰ ਖਰੀਦ ਵੇਚ ਸਕਦੇ ਹਾਂ । ਸੇਅਰ ਅਕਾਊਂਟ ਸਾਡੇ ਬੈਂਕ ਤੇ ਡੀਮੈਟ ਅਕਾਊਂਟ ਨਾਲ ਜੁੜਿਆ (linked) ਹੁੰਦਾ ਹੈ । ਕੇਵਲ ਲਿੰਕਡ ਬੈਂਕ ਅਕਾਊਂਟ ਰਾਹੀ ਹੀ ਟਰੇਡਿੰਗ ਅਕਾਊੰਟ ਵਿਚ ਰਕਮ ਦਾ ਲੈਣ ਦੇਣ ਹੁੰਦਾ ਹੈ ।

ਡੀਮੈਟ ਅਕਾਊਂਟ

ਅਸੀ ਜੋ ਵੀ ਸੇਅਰ ਖਰੀਦਦੇ ਹਾਂ ਉਹਨਾਂ ਨੂੰ ਡਿਜ਼ੀਟਲ ਰੂਪ ਵਿਚ ਰੱਖਣ ਲਈ ਡੀਮੈਟ ਅਕਾਊਂਟ ਦੀ ਲੋੜ ਪੈਂਦੀ ਹੈ । ਇਹ ਇਕ ਤਰਾਂ ਦਾ ਬੈਂਕ ਅਕਾਊਂਟ ਵਾਂਗ ਹੀ ਹੈ ਜਿਸ ਵਿਚ ਅਸੀ ਜਿਨਾਂ ਸੇਅਰਾਂ ਦੀ ਅਸੀ ਡਿਲਿਵਰੀ ਲੈਂਦੇ ਹਾਂ ਉਹਨਾਂ ਨੂੰ ਰਖਿਆ ਜਾਂਦਾ ਹੈ । ਜਦ ਅਸੀਂ ਕੋਈ ਸੇਅਰ ਵੇਚਦੇ ਹਾਂ । ਤਾਂ ਡੀਮੈਟ ਅਕਾਊਂਟ ਵਿਚੋਂ ਸੇਅਰਾਂ ਦੀ ਡਿਲਿਵਰੀ ਦਿੱਤੀ ਜਾਂਦੀ ਹੈ । ਜਦ ਅਸੀ ਸੇਅਰ ਖਰੀਦਦੇ ਹਾਂ । ਤਾਂ ਸਾਡੇ ਟਰੇਡਿੰਗ ਅਕਾਊਂਟ ਵਿਚੋਂ ਓਨੀ ਰਕਮ ਕੱਟੀ ਜਾਂਦੀ ਹੈ, ਤੇ ਸੇਅਰ ਡੀਮੈਟ ਅਕਾਊਂਟ ਵਿਚ ਜਮਾਂ ਹੋ ਜਾਂਦੇ ਹਨ । ਜਦ ਅਸੀਂ ਸੇਅਰ ਵੇਚਦੇ ਹਾਂ ਤਾਂ ਜਿੰਨੇ ਜਿਸ ਕੰਪਨੀ ਦੇ ਸੇਅਰ ਅਸੀ ਵੇਚੇ ਓਨੇ ਸੇਅਰ ਡੀਮੈਟ ਅਕਾਊਂਟ ਵਿਚੋਂ ਘਟ ਜਾਣਗੇ, ਤੇ ਰਕਮ ਸਾਡੇ ਟਰੇਡਿੰਗ ਅਕਾਊਂਟ ਵਿਚ ਜਮਾਂ ਹੋ ਜਾਵੇਗੀ । ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਅਸੀਂ ਸੇਅਰਾਂ ਨੂੰ ਪਹਿਲਾਂ ਦੀ ਤਰਾਂ ਪੇਪਰ ਰੂਪ ਵਿਚ ਨਹੀ ਰੱਖ ਸਕਦੇ । ਡੀਮੈਟ ਅਕਾਊਂਟ NSDL ਤੇ CDSL ਵਿਚੋਂ ਕਿਸੇ ਇਕ ਡਿਪੋਜ਼ਟਰੀ ਕੋਲ ਖੁਲਾਉਣਾ ਹੁੰਦਾ ਹੈ । ਆਮ ਤੌਰ ਤੇ ਜਦ ਅਸੀ ਕਿਸੇ ਬਰੋਕਰ ਕੋਲ ਟਰੇਡਿੰਗ ਅਕਾਊਂਟ ਖੁਲਵਾਉਂਦੇ ਹਾਂ ਤਾਂ ਉਹ ਨਾਲ ਹੀ ਡੀਮੈਟ ਅਕਾਊਂਟ ਖੋਲ ਦਿੰਦੇ ਹਨ ।

ਸਟਾਕ ਬਰੋਕਰ

ਸੇਅਰ ਬਜ਼ਾਰ ਵਿਚ ਅਸੀ ਸਿੱਧੇ ਕੁਝ ਵੀ ਖਰੀਦ ਵੇਚ ਨਹੀਂ ਸਕਦੇ । ਇਸ ਦੇ ਲਈ ਸਾਨੂੰ ਸਟਾਕ ਬਰੋਕਰ ਕੋਲ ਟਰੇਡਿੰਗ ਅਕਾਊਂਟ ਖੁਲਵਾਉਣ ਲਈ ਲੋੜ ਹੁੰਦੀ ਹੈ । ਸਟਾਕ ਬਰੋਕਰ ਸੇਅਰ ਬਜ਼ਾਰ ਤੇ ਟਰੇਡਰ ਦੇ ਵਿਚ ਵਿਚੋਲੀਏ ਦਾ ਕੰਮ ਕਰਦਾ ਹੈ । ਬਰੋਕਰ ਹੀ ਸਾਡੇ ਲਈ ਸੇਅਰਾਂ ਦੀ ਖਰੀਦ ਵੇਚ ਕਰਦਾ ਹੈ । ਇਸ ਕੰਮ ਦੇ ਬਦਲੇ ਉਹ ਹਰ ਖਰੀਦ ਵੇਚ ਦੇ ਸੌਦੇ ਵਿਚ ਕਮਿਸ਼ਨ ਲੈਂਦਾ ਹੈ । ਵੱਖ-ਵੱਖ ਬਰੋਕਰਾਂ ਦਾ ਵੱਖ-ਵੱਖ ਕਮਿਸ਼ਨ ਹੁੰਦਾ ਹੈ । ਟਰੇਡਿੰਗ ਅਕਾਊਂਟ ਕਿਵੇ ਖੋਲੀਏ ? ਟਰੇਡਿੰਗ ਅਕਾਊਂਟ ਖੁਲਵਾਉਣ ਲਈ ਸਟਾਕ ਬਰੋਕਰ ਦੀ ਲੋੜ ਪਵੇਗੀ। ਭਾਰਤ ਵਿਚ ਦੋ ਸਟਾਕ ਬਰੋਕਰ ਕੰਮ ਕਰਦੇ ਹਨ । ਇਕ ਫੁਲ ਸਰਵਿਸ ਬਰੋਕਰ ਤੇ ਦੂਸਰੇ ਡਿਸਕਾਊਂਟ ਬਰੋਕਰ । ਭਾਰਤ ਵਿਚ 8000 ਦੇ ਲਗਭਗ ਰਜ਼ਿਸਟਰਡ ਬਰੋਕਰ ਹਨ । ਤੁਸੀ ਪੂਰੀ ਲਿਸਟ ਸੇਬੀ ਦੀ ਵੈਬਸਾਈਟ ਤੇ ਦੇਖ ਸਕਦੇ ਹੋ ।
ਤੁਸੀ ਅਪਣੀ ਲੋੜ ਮੁਤਾਬਕ ਕੋਈ ਵੀ ਬਰੋਕਰ ਚੁਣ ਸਕਦੇ ਹੋ । ਹਰੇਕ ਬਰੋਕਰ ਦੇ ਅਕਾਊਂਟ ਖੋਲਣ ਦੇ ਤੇ ਬਰੋਕਰੇਜ਼ ਫੀਸ਼ ਵਿਚ ਬਹੁਤ ਫਰਕ ਹੋ ਸਕਦਾ ਹੈ ।
ਫੁਲ ਸਰਵਿਸ ਬਰੋਕਰ ਦੇ ਚਾਰਜ ਜਿਆਦਾ ਹੁੰਦੇ ਹਨ । ਜਦਕਿ ਡਿਸਕਾਊਂਟ ਬਰੋਕਰ ਦੇ ਚਾਰਜ ਬਹੁਤ ਘਟ ਹੁੰਦੇ ਨੇ । ਫੁਲ ਸਰਵਿਸ ਬਰੋਕਰ ਸਾਨੂੰ ਕਈ ਅਜਿਹੀਆਂ ਸਰਵਿਸ ਦਿੰਦੇ ਹਨ । ਜਿਨਾਂ ਦੀ ਸਾਨੂੰ ਬਹੁਤ ਘਟ ਜਾਂ ਕਦੇ ਲੋੜ ਹੀ ਨਹੀਂ ਪੈਦੀ ।
ਜਦ ਅਸੀ ਪੈਸਾ ਬਣਾਉਣ ਲਈ ਸੇਅਰ ਬਜ਼ਾਰ ਵਿਚ ਜਾਂਦੇ ਹਾਂ । ਤੇ ਸਾਨੂੰ ਹਰ ਸੌਦੇ ਤੇ ਬਰੋਕਰ ਨੂੰ ਬਰੋਕਰੇਜ਼ ਫੀਸ਼ ਦੇਣੀ ਪੈਂਦੀ ਹੈ, ਤਾਂ ਸਾਨੂੰ ਇਹ ਦੇਖਣਾ ਪਵੇਗਾ । ਕਿ ਕਦੇ ਸਾਡਾ ਲਾਭ ਬਰੋਕਰ ਦੀਆਂ ਫੀਸ਼ਾਂ ਸੇ ਰੂਪ ਵਿਚ ਹੀ ਖਤਮ ਨ ਹੋ ਜਾਵੇ ।
ਮੋਜੂਦਾ ਸਮੇਂ ਸਾਰਾ ਕੰਮ ਆਨਲਾਈਨ ਹੀ ਹੋ ਜਾਂਦਾ ਹੈ, ਤਾਂ ਡਿਸਕਾਊਂਟ ਬਰੋਕਰ ਚੰਗੇ ਬਦਲ ਦੇ ਰੂਪ ਵਿਚ ਆਏ ਹਨ । ਜਿੱਥੇ ਅਸੀਂ ਬਹੁਤ ਹੀ ਘਟ ਖਰਚੇ ਤੇ ਅਕਾਊਂਟ ਖੁਲਵਾ ਸਕਦੇ ਹਾਂ । ਤੇ ਉਹਨਾਂ ਦੀ ਬਰੋਕਰੇਜ਼ ਫੀਸ਼ ਵੀ ਬਹੁਤ ਘੱਟ ਹੁੰਦੀ ਹੈ ।
ਉਦਾਹਰਣ ਲਈ ਮੇਰਾ ਪਸੰਦੀਦਾ ਬਰੋਕਰ ZERODHA ਹੈ । ਮੈ ਖੁਦ ਵੀ ZERODHA ਦੀ ਸਰਵਿਸ ਵਰਤਦਾ ਹਾਂ । ZERODHA ਕੋਲ ਤੁਸੀ 300 ਰੁਪਏ ਵਿਚ ਟਰੇਡਿੰਗ ਅਕਾਊਂਟ ਜੇ ਤੁਸੀ ਕਮੋਡਿਟੀ ਵਿਚ ਕੰਮ ਕਰਨਾ ਹੈ ਤਾਂ 200 ਰੁਪਏ ਹੋਰ ਤੇ ਡੀਮੈਟ ਅਕਾਊਂਟ ਖੋਲਣ ਦੀ ਫੀਸ਼ 100 ਰੁਪਏ । ਇਸ ਤਰਾਂ ਤੁਸੀਂ ਸਿਰਫ 600 ਰੁਪਏ ਵਿਚ ਟਰੇਡਿੰਗ ਅਕਾਊਂਟ ZERODHA ਕੋਲ ਖੁਲਵਾ ਸਕਦੇ ਹੋ ।
ਇਸ ਦੇ ਬਰੋਕਰੇਜ਼ ਖਰਚ ਵੀ ਬਹੁਤ ਘਟ ਹਨ । ਇਸਦੀ ਵੱਧ ਤੋ ਵੱਧ ਬਰੋਕਰੇਜ਼ 20 ਰੁਪਏ ਪ੍ਰਤੀ ਸੌਦਾ ਹੈ । ਜੇ ਤੁਸੀ ਸੇਅਰ ਦੀ ਡਿਲਵਿਰੀ ਲੈਂਦੇ ਹੋ ਤਾਂ ਬਰੋਕਰੇਜ਼ ਜ਼ੀਰੋ ਹੋ ਜਾਂਦੀ ਹੈ ।
ਅਕਾਊਂਟ ਖੁਲਵਾਉਣ ਲਈ ਲੋੜੀਂਦੇ ਕਾਗਜ਼ਾਤ ।
1 ਅਡਰੈਸ ਪਰੂਫ (ਅਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਵਿੰਗ ਲਾਇਸੰਸ ਆਦਿ)
2 ਪੈਨ ਕਾਰਡ
3 ਫੋਟੋ
4 ਬੈਂਕ ਅਕਾਊਂਟ ਦੇ ਲਈ ਕੈਂਸਲ ਚੈਕ
5 ਕੁਝ ਹਾਲਤਾ ਵਿਚ ਇਨਕਮ ਪਰੂਫ
ਜੇ ਤੁਸੀ ZERODHA ਕੋਲ ਅਕਾਊਂਟ ਖੁਲਵਾਉਣਾ ਚਾਹੁੰਦੇ ਹੋ । ਤਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀ । ਤੁਸੀ ਸਾਰੀ ਪ੍ਰਕਿਰਿਆ ਲੈਪਟੋਪ ਜਾਂ ਮੋਬਾਇਲ ਦੀ ਮਦਦ ਨਾਲ ਹੀ ਪੂਰੀ ਕਰ ਸਕਦੇ । ਤੁਹਾਨੂੰ ਕੋਈ ਡਾਕੂਮੈਂਟ ਕਿਤੇ ਭੇਜਣ ਦੀ ਜਰੂਰਤ ਨਹੀ । ਤੁਸੀ ਆਨਲਾਈਨ ਫਾਰਮ ਭਰਕੇ ਲੋੜੀਦੇ ਕਾਗਜ਼ਾਤ ਦੀ ਸਕੈਨ ਕਾਪੀ ਅਪਲੋਡ ਕਰ ਸਕਦੇ ਹੋ ।
ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਸੇਅਰ ਬਜ਼ਾਰ ਵਿਚ ਸੁਰੂਆਤ ਕਰਨ ਲਈ ਮਦਦ ਕਰੇਗੀ ।

Leave a Comment

Your email address will not be published. Required fields are marked *