(Stock Trading)ਕਿਸੇ ਸ਼ੇਅਰ ਦੀ ਚੋਣ ਕਿਵੇਂ ਕਰੀੲੇ ?

Big Discounts for Domains, Hosting, SSL and more

(Stock Trading) ਕਿਸੇ ਸ਼ੇਅਰ ਨੂੰ ਖਰੀਦਣਾ ਜਿੰਨਾ ਸੌਖਾ ਹੈ । ਓਨਾ ਹੀ ਔਖਾ ਸ਼ੇਅਰ ਦੀ ਚੋਣ ਕਰਨੀ ਹੈ । ਸ਼ੇਅਰ ਬਜ਼ਾਰ ਵਿਚ ਨੁਕਸਾਨ ਤੋਂ ਬਚਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ।
ਜੇ ਤੁਸੀ ਆਪ ਮੁਹਾਰੇ ਹੀ ਸ਼ੇਅਰ ਖਰੀਦਦੇ ਤੇ ਵੇਚਦੇ ਰਹੋਂਗੇ । ਤਾਂ ਤੁਸੀ ਕੁਝ ਵੀ ਕਮਾਅ ਨਹੀ ਸਕਦੇ । ਉਲਟਾ ਤੁਸੀ ਜੋ ਅਪਣੇ ਕੋਲੋਂ ਪੈਸਾ ਸਲਗਾਇਆ ਹੈ, ਉਹ ਵੀ ਗਵਾਅ ਲਵੋਂਗੇ ।
ਇਸ ਪੋਸਟ ਵਿਚ ਅਸੀ ਕੁਝ ਬੁਨਿਆਦੀ ਨਿਯਮਾਂ ਦੀ ਚਰਚਾ ਕਰਾਂਗੇ । ਜਿਸ ਨਾਲ ਤੁਸੀ ਸ਼ੇਅਰ ਬਜ਼ਾਰ ਵਿਚ ਕੁਝ ਹੱਦ ਤੱਕ ਬਚ ਸਕਦੇ ਹੋ ।
ਸਮਾਂ ਹੱਦ ਤੇ ਸ਼ੇਅਰ ਖਰੀਦਣ ਦੀ ਰਣਨੀਤੀ :- ਸ਼ੇਅਰ ਖਰੀਦਣ ਲਈ ਚੰਗੀ ਰਣਨੀਤੀ ਹੋਣਾ ਸਹੀ ਸਮੇਂ ਦੀ ਪਹਿਚਾਨ ਕਰਨ ਦੇ ਯੋਗ ਹੋਣਾ ਜਰੂਰੀ ਹੈ । ਸੋ ਸਭ ਤੋਂ ਪਹਿਲਾਂ ਸ਼ੇਅਰ ਖਰੀਦਣ ਦਾ ਸਮਾਂ ਤੇ ਖਰੀਦ ਕਰਨ ਦੀ ਇਕ ਰਣਨੀਤੀ ਦੀ ਚੋਣ ਕਰੋ । ਇਹ ਅਗੇ ਜਾ ਕੇ ਤੁਹਾਨੂੰ ਸਹੀ ਸ਼ੇਅਰ ਚੁਣਨ ਵਿਚ ਸਹਾਈ ਹੋਵੇਗਾ ।
ਲੰਮੇ ਸਮੇਂ ਦੀ ਇਨਵੈਸਟਮੈਂਟ:- ਮੰਨ ਲਉ ਤੁਸੀ ਲੰਮੇ ਸਮੇਂ ਲਈ ਇਨਵੈਸਟ ਕਰਨਾ ਚਾਹੁੰਦੇ ਹੋ । ਤਾਂ ਤੁਹਾਨੂੰ ਕਿਸੇ ਅਜਿਹੇ ਸਟਾਕ ਦੀ ਭਾਲ ਕਰਨੀ ਚਾਹੀਦੀ ਹੈ । ਜਿਸ ਵਿਚ ਪੱਕੇ ਵਾਧੇ ਦੇ ਨਾਲ ਨਾਲ ਸਮੇਂ ਸਮੇਂ ਤੇ ਮਿਲਣ ਵਾਲੇ ਲਾਭ ਦੇ ਮੌਕੇ ਵੀ ਹੋਣ ।
ਜੇ ਸ਼ੇਅਰ ਦੇ ਇਕੱਲੇ ਮੁੱਲ ਵਾਧੇ ਦਾ ਲਾਭ ਹੀ ਮਿਲਣਾ ਹੈ । ਤਾਂ ਉਸ ਲਈ ਸਾਲੋ ਸਾਲ ਉਡੀਕ ਕਰਨ ਦਾ ਕੀ ਫਾਇਦਾ ਹੋ ਸਕਦਾ ਹੈ । ਲੰਮੇ ਸਮੇਂ ਦੀ ਇਨਵੈਸਟਮੈਂਟ ਲਈ ਮੁੱਲ ਵਾਧੇ ਦੇ ਨਾਲ ਡਿਵੀਡਿੰਡ ਦਾ ਲਾਭ ਮਿਲਣਾ ਵੀ ਚੰਗਾ ਮੌਕਾ ਹੋ ਸਕਦਾ ਹੈ ।
ਇਸ ਲਈ ਲੰਮੇ ਸਮੇਂ ਦੀ ਇਨਵੈਸਟਮੈਂਟ ਲਈ ਸ਼ੇਅਰ ਖਰੀਦਦੇ ਸਮੇਂ ਕੁਜ ਬੇਸਿਕ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ।
ਜਿਸ ਕੰਪਨੀ ਦੇ ਸ਼ੇਅਰ ਤੁਸੀ ਖਰੀਦਣਾ ਚਾਹੁੰਦੇ । ਉਸਦਾ ਪਿਛਲੇ ਸਾਲਾਂ ਦਾ ਰਿਕਾਰਡ ਵੀ ਧਿਆਨ ਵਿਚ ਰੱਖਣਾ ਚਾਹੀਦਾ । ਭਾਵੇਂ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਭਵਿੱਖ ਵਿਚ ਹੋਣ ਵਾਲੇ ਲਾਭ ਜਾਂ ਹਾਨੀ ਦੀ ਗਰੰਟੀ ਨਹੀ ਹੁੰਦੀ । ਪਰ ਫਿਰ ਵੀ ਇਸ ਨੂੰ ਨਜ਼ਰਅੰਦਾਜ ਨਹੀ ਕੀਤਾ ਜਾ ਸਕਦਾ ।
ਕੰਪਨੀ ਤਾਕਤ ਕੀ ਹੈ , ਕਮਜ਼ੋਰੀ ਕੀ ਹੈ, ਕੰਪਨੀ ਦੇ ਕਾਰੋਬਾਰ ਲਈ ਮੌਕਾ ਕਿਹੋ ਜਿਹਾ ਹੈ । ਕਿਹੜੀਆਂ ਗੱਲਾਂ ਤੋਂ ਕੰਪਨੀ ਖਤਰਾ ਹੋ ਸਕਦਾ ਹੈ । ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਕੇ ਜੇ ਕਿਸੇ ਸ਼ੇਅਰ ਦੀ ਚੋਣ ਕਰਾਂਗੇ । ਤਾਂ ਇਹ ਲੰਮੇ ਸਮੇਂ ਦੀ ਇਨਵੈਸਟਮੈਂਟ ਲਈ ਲਾਭਕਾਰੀ ਹੋ ਸਕਦਾ ਹੈ ।ਮੋਮੈਂਟਮ ਟਰੇਡਿੰਗ :- ਇਸ ਰਣਨੀਤਿ ਵਿਚ ਉਹਨਾਂ ਸ਼ੇਅਰਾਂ ਦੀ ਭਾਲ ਕਰਨਾ ਹੈ ਜਿੰਨਾ ਵਿਚ ਪਿਛਲੇ ਥੋੜੇ ਸਮੇਂ ਦੌਰਾਨ ਮੁੱਲ ਵਾਧਾ ਤੇ ਵਾਲਿਊਮ ਵਾਧਾ ਹੋਇਆ ਹੈ । ਜਿਆਦਾਤਰ ਟੈਕਨੀਕਲ ਵਿਸਲੇਸ਼ਣ ਕਰਨ ਵਾਲੇ ਇਸ ਰਣਨੀਤੀ ਦਾ ਸਮਰੱਥਣ ਕਰਦੇ ਹਨ ।
ਇਸ ਰਣਨੀਤੀ ਵਿਚ ਲਗਤਾਰ ਸ਼ੇਅਰ ਮੁੱਲ ਤੇ ਵਾਲਿਊਮ ਵਾਧੇ ਨੂੰ ਦਰਜ਼ ਕਰਨ ਵਾਲੇ ਸਟਾਕ ਦੀ ਤਲਾਸ ਕੀਤੀ ਜਾਂਦੀ ਹੈ । ਤੇ ਉਹਨਾਂ ਸ਼ੇਅਰਾਂ ਨੂੰ ਤਦ ਤੱਕ ਹੋਲਡ ਕੀਤਾ ਜਾਂਦਾ ਹੈ । ਜਦ ਤੱਕ ਇਹ ਵਾਧਾ ਜਾਰੀ ਰਹਿੰਦਾ ਹੈ ।
ਕੰਟਰੇਰੀਅਨ ਰਣਨੀਤੀ :- ਇਸ ਰਣਨੀਤੀ ਵਿਚ ਉਹਨਾਂ ਸ਼ੇਅਰਾਂ ਦੀ ਭਾਲ ਕਰਨੀ ਹੁੰਦੀ ਹੈ । ਜਿੰਨਾਂ ਤੇ ਹਾਲ ਹੀ ਵਿਚ ਬਜ਼ਾਰ ਨੇ ਜਿਆਦਾ ਪ੍ਰਤੀਕਿਰਿਆ ਦਿੱਤੀ ਹੈ ।

Zerodha

ZERODHA

ਮਾਹਿਰਾਂ ਨੇ ਇਹ ਪਤਾ ਲਗਾਇਆ ਹੈ, ਕਿ ਬਜ਼ਾਰ ਹਰ ਸਮੇਂ ਸਹੀ ਨਹੀਂ ਹੁੰਦਾ । ਇਸ ਦਾ ਮਤਲਬ ਹੈ ਕਿ ਬਜ਼ਾਰ ਹਰ ਸਮੇਂ ਕਿਸੇ ਸ਼ੇਅਰ ਦਾ ਹਮੇਸਾ ਸਹੀ ਮੁੱਲ ਨਹੀ ਲਗਾਉਂਦਾ, ਜੋ ਕਿ ਉਸ ਸਟਾਕ ਦਾ ਹੋਣਾ ਚਾਹੀਦਾ ਹੈ ।
ਉਦਾਹਰਣ ਲਈ ਜਦ ਕਿਸੇ ਕੰਪਨੀ ਵਲੋਂ ਕੋਈ ਬੁਰੀ ਖ਼ਬਰ ਆਉਂਦੀ ਹੈ । ਤਾਂ ਲੋਕ ਡਰ ਦੇ ਮਾਰੇ ਘਬਰਾਹਟ ਵਿਚ ਆ ਕੇ ਉਸ ਕੰਪਨੀ ਦੇ ਸ਼ੇਅਰ ਵੇਚਣ ਲਗਦੇ ਨੇ । ਜਿਸ ਨਾਲ ਕਈ ਵਾਰ ਸ਼ੇਅਰ ਦਾ ਮੁੱਲ ਲੋੜ ਤੋਂ ਜਿਆਦਾ ਥੱਲੇ ਚਲਾ ਜਾਂਦਾ ਹੈ ।
ਕਿਸੇ ਕੰਪਨੀ ਦੇ ਕਿਸੇ ਮਸਲੇ ਤੇ ਅਦਾਲਤੀ ਫੈਂਸਲਾ ਆਉਂਦਾ ਹੈ । ਜਿਸ ਨਾਲ ਕੰਪਨੀ ਅਸਥਾਈ ਘਾਟਾ ਹੁੰਦਾ ਹੈ । ਇਸ ਮਸਲੇ ਦਾ ਕੰਪਨੀ ਦੇ ਬਰਾਂਡ ਜਾਂ ਪ੍ਰੋਡਕਟ ਤੇ ਕੋਈ ਅਸਰ ਨਹੀ ਹੋਣ ਵਾਲਾ ।
ਪਰ ਬਜ਼ਾਰ ਲੋੜ ਤੋਂ ਜਿਆਦਾ ਪ੍ਰਤੀਕਿਰਿਆ ਦਿੰਦਾ ਹੈ । ਜਿਸ ਨਾਲ ਸ਼ੇਅਰ ਦਾ ਮੁੱਲ ਬਹੁਤ ਜਿਆਦਾ ਡਿੱਗ ਜਾਂਦਾ ਹੈ ।
ਇਸ ਰਣਨੀਤੀ ਨਾਲ ਅਸੀ ਇਹੋ ਜਿਹੇ ਸ਼ੇਅਰਾਂ ਦੀ ਭਾਲ ਕਰਕੇ ਇਕ ਲਿਸਟ ਬਣਾਉਣੀ ਹੈ । ਤੇ ਇਹ ਦੇਖਣਾ ਹੈ, ਉਹਨਾਂ ਸ਼ੇਅਰਾਂ ਵਿਚ ਕਿਹੜੇ ਸਟਾਕ ਦੀ ਦੁਬਾਰਾ ਉਪਰ ਜਾਣ ਦੀ ਸੰਭਾਵਨਾਂ ਜਿਆਦਾ ਹੈ ।
ਕਿਸ ਸ਼ੇਅਰ ਦਾ ਵਿਸਲੇਸ਼ਣ ਤੇ ਕੈਂਡਲ ਸਟਿਕ ਚਾਰਟ ਰਿਵਰਸਲ ਦਾ ਪੈਟਰਨ ਬਣਾਉਂਦਾ ਹੈ । ਤਾਂ ਉਸ ਸਟਾਕ ਨਾਲ ਸਬੰਧਤ ਤਾਜਾ ਖ਼ਬਰਾਂ ਤੇ ਉਹ ਕਾਰਨ ਜਾਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ । ਜਿਸ ਨਾਲ ਇਹ ਸਟਾਕ ਦਾ ਮੁੱਲ ਥੱਲੇ ਗਿਆ ਹੈ ।
ਜੇ ਤੁਸੀ ਸਹੀ ਤਰਾਂ ਜਾਂਚ ਪੜਤਾਲ ਕਰੋਂਗੇ । ਤਾਂ ਤੁਸੀ ਉਹ ਸ਼ੇਅਰ ਲੱਭ ਸਕਦੇ, ਜੋ ਤੁਹਾਡੇ ਲਈ ਲਾਭਕਾਰੀ ਹੋ ਸਕਦੇ ਹਨ ।
ਸਟਾਕ ਸਕਰੀਨਰ :- ਕੰਡਕਟ ਰਿਸਰਚਰ ਤੁਹਾਨੂੰ ਲੋੜ ਤੇ ਸਮੇ ਸੀਮਾਂ ਦੇ ਮੁਤਬਕ ਸਟਾਕ ਚੁਣਨ ਵਿਚ ਮਦਦ ਕਰਦੇ ਹਨ । ਬਹੁਤ ਸਾਰੇ ਆਨਲਾਈਨ ਸਟਾਕ ਸਕਰੀਨਰ ਮੌਜੂਦ ਹਨ, ਜੋ ਤੁਹਾਨੂੰ ਲੋੜ ਮੁਤਾਬਕ ਸਟਾਕ ਚੁਣਨ ਵਿਚ ਮਦਦ ਕਰ ਸਕਦੇ ਹਨ ।
ਇਕ ਵਾਰ ਜਦ ਤੁਸੀ ਵੱਖ ਵੱਖ ਸ਼ੇਅਰਾਂ ਦੀ ਇਕ ਲਿਸਟ ਤਿਆਰ ਕਰ ਲਈ ਹੈ । ਅਗਲਾ ਕੰਮ ਹੈ ਇਹਨਾਂ ਸ਼ੇਅਰਾਂ ਨੂੰ ਤਰਤੀਬ ਦੇਣਾ ।
ਸਭ ਤੋਂ ਪਹਿਲੇ ਨੰਬਰ ਤੇ ਉਹ ਸ਼ੇਅਰ ਰੱਖੋ ਜਿਸ ਤੋਂ ਜਿਆਦਾ ਰਿਟਰਨ ਦੀ ਸੰਭਾਵਨਾ ਹੋਵੇ । ਇਸ ਤਰਾਂ ਤੁਸੀ ਅਪਣੀ ਇਕ ਲਿਸਟ ਤਿਆਰ ਕਰ ਸਕਦੇ ਹੋ ।
ਅਪਣੀ ਸਾਰੀ ਰਕਮ ਕਿਸੇ ਇਕ ਹੀ ਸਟਾਕ ਵਿਚ ਨਹੀ ਲਗਾਉਣੀ ਚਾਹੀਦੀ । ਕਿਉਂਕਿ ਇਨਵੈਸਟਮੈਂਟ ਵਿਚ ਵਿਭਿੰਨਤਾ ਸ਼ੇਅਰ ਬਜ਼ਾਰ ਵਿਚ ਸਫਲਤਾ ਦੀ ਕੁੰਜੀ ਹੈ ।
ਇਸ ਤਰਾਂ ਅਪਣੇ ਲਈ ਸ਼ੇਅਰਾਂ ਦੀ ਭਾਲ ਕਰਨ ਨਾਲ ਤੁਹਾਡੇ ਸ਼ੇਅਰ ਬਜ਼ਾਰ ਦੇ ਗਿਆਨ ਵਿਚ ਵਾਧਾ ਹੋਵੇਗਾ । ਤੇ ਤੁਹਾਨੂੰ ਸ਼ੇਅਰ ਬਜ਼ਾਰ ਵਿਚ ਸਹੀ ਫੈਂਸਲੇ ਕਰਨ ਦੇ ਤੁਹਾਡੇ ਵਿਸ਼ਵਾਸ ਵਿਚ ਵਾਧਾ ਕਰਨਗੇ ।
ਨੋਟ :- ਸ਼ੇਅਰ ਬਜ਼ਾਰ ਵਿਚ ਇਨਵੈਸਟਮੈਂਟ ਜ਼ੋਖਮ ਭਰਪੂਰ ਹੈ । ਇਸ ਲਈ ਇਨਵੈਸਟਮੈਂਟ ਦਾ ਕੋਈ ਵੀ ਫੈਂਸਲਾ ਅਪਣੇ ਨਿੱਜੀ ਵਿਵੇਕ ਨਾਲ ਲਵੋ ।

Leave a Comment

Your email address will not be published. Required fields are marked *