(Stock market) ਸਟਾਕ ਮਾਰਕੀਟ ਦਾ ਸੰਖੇਪ ਇਤਿਹਾਸ ।

Stock market
Big Discounts for Domains, Hosting, SSL and more

ਸਟਾਕ-ਮਾਰਕਿਟ (Stock market) ਕਿਸੇ ਵੀ ਦੇਸ ਦੇ ਅਰਥਚਾਰੇ ਦਾ ਇਕ ਮਹੱਤਵਪੂਰਨ ਅੰਗ ਹੁੰਦੀ ਹੈ ।
ਦੇਸ ਦੇ ਉਦਯੋਗ ਤੇ ਵਪਾਰ ਜਗਤ ਦੇ ਵਿਕਾਸ ਵਿਚ ਸਟਾਕ ਮਾਰਕਿਟ ਦਾ ਅਹਿਮ ਰੋਲ ਹੁੰਦਾ ਹੈ। ਜੋ ਅਖੀਰ ਵਿਚ ਦੇਸ ਦੀ ਆਰਥਿਕਤਾ ਨੂੰ ਬਹੁਤ ਪ੍ਰਭਾਵਤ ਕਰਦਾ ਹੈ ।
ਇਹੀ ਵਜਾ ਹੈ ਕਿ ਸਰਕਾਰ, ਉਦਯੋਗ ਤੇ ਇਥੋਂ ਤੱਕ ਕਿ ਦੇਸ ਦੀਆਂ ਕੇਂਦਰੀ ਬੈਕਾਂ ਨੂੰ ਵੀ ਇਸ ਤੇ ਨੇੜਿਓ ਨਿਗਾਹ ਰੱਖਣੀ ਪੈਦੀ ਹੈ ।

ਸਟਾਕ ਮਾਰਕਿਟ ਉਦਯੋਗਿਕ ਤੇ ਇਨਵੈਸਟਰ ਦੋਹਾਂ ਦੇ ਪੱਖ ਤੋਂ ਮਹੱਤਵਪੂਰਨ ਹੁੰਦੀ ਹੈ ।
ਅੱਜ ਅਸੀ ਸਟਾਕ ਮਾਰਕਿਟ ਦੇ ਇਤਿਹਾਸ ਤੇ ਸੰਖੇਪ ਝਾਤੀ ਮਾਰਾਂਗੇ । ਸਟਾਕ ਮਾਰਕਿਟ ਦੀ ਸੁਰੂਆਤ ਕਿੰਝ ਹੋਈ ਇਹ ਜਾਣਨ ਦੀ ਕੋਸਿਸ ਕਰਾਂਗੇ ।
ਸਟਾਕ ਮਾਰਕਿਟ ਕੀ ਹੈ ?
ਸਟਾਕ-ਮਾਰਕਿਟ ਅਜਿਹੇ ਜਨਤਕ ਬਜ਼ਾਰਾ ਨੂੰ ਕਿਹਾ ਜਾਂਦਾ ਹੈ, ਜਿੱਥੇ ਸਟਾਕ-ਅਕਸਚੇਂਜ਼ ਰਾਹੀਂ ਸਟਾਕ ਨੂੰ ਜਾਰੀ ਕਰਨ, ਖਰੀਦਣ ਤੇ ਵੇਚਣ ਦਾ ਕੰਮ ਹੁੰਦਾ ਹੈ ।
ਸਟਾਕ ਜਿਸਨੂੰ ਇਕੁਇਟੀ ਵੀ ਕਿਹਾ ਜਾਂਦਾ ਹੈ ਕਿਸੇ ਕੰਪਨੀ ਵਿਚ ਇਨਵੈਸਟਰ ਦੁਆਰਾ ਖਰੀਦੀ ਹਿੱਸੇਦਾਰੀ ਨੂੰ ਦਰਸਾਉਂਦਾ ਹੈ ।
ਸਟਾਕ-ਮਾਰਕਿਟ ਅਜਿਹਾ ਸਥਾਨ ਹੈ ਜਿੱਥੇ ਨਿਵੇਸਕ ਜਾਂ ਟਰੇਡਰ ਵੱਖ-ਵੱਖ ਕੰਪਨੀਆਂ ਦੀ ਹਿੱਸੇਦਾਰੀ ਖਰੀਦ ਅਤੇ ਵੇਚ ਸਕਦੇ ਹਨ ।
ਇਕ ਚੰਗੀ ਤਰਾਂ ਕੰਮ ਕਰਨ ਵਾਲੀ ਸਟਾਕ-ਮਾਰਿਕਟ ਅਰਥਵਿਵਸਥਾ ਲਈ ਲਾਭਦਾਇਕ ਹੁੰਦੀ ਹੈ ।

ਸਟਾਕ ਮਾਰਿਕਟ ਦਾ ਕੰਮ

ਸਟਾਕ ਮਾਰਿਕਟ ਦੋ ਮਹੱਤਵਪੂਰਨ ਕੰਮ ਕਰਦੀ ਹੈ ।
• 1) ਸਟਾਕ ਮਾਰਿਕਟ ਕੰਪਨੀਆ ਨੂੰ ਨਕਦੀ ਉਪਲੱਬਧ ਕਰਾਂਉਦੀ ਹੈ । ਜਿਸ ਨੂੰ ਕੰਪਨੀਆਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਵਰਤ ਸਕਦੀਆਂ ਨੇ ।
ਉਦਾਹਰਣ ਵਜੋ ਮੰਨ ਲਵੋ ਇਕ ਕੰਪਨੀ 10 ਰੁਪਏ ਮੁੱਲ ਦੇ 10 ਲੱਖ ਸੇਅਰ ਜ਼ਾਰੀ ਕਰਦੀ ਹੈ ਤਾਂ ਕੰਪਨੀ 10*1000000=10000000 ਰੁਪਏ ਦੀ ਨਗਦੀ ਇਕੱਠੀ ਕਰ ਲੈਂਦੀ ਹੈ ਜਿਸ ਨਾਲ ਉਹ ਅਪਣੇ ਕਾਰੋਬਾਰ ਨੂੰ ਵਧਾ ਸਕਦੀ ਹੈ । ਯਾਦ ਰਹੇ ਇਹ ਨਗਦੀ ਕੰਪਨੀ ਨੂੰ ਜਦ ਉਹ ਪਹਿਲੀ ਵਾਰ ਕੰਪਨੀ ਦੇ ਸੇਅਰ ਬਜ਼ਾਰ ਵਿਚ ਜ਼ਾਰੀ ਕਰਦੀ (ਜਿਸ ਨੂੰ IPO ਕਿਹਾ ਜਾਂਦਾ ਹੈ ਜਾਂ ਕਹਿ ਸਕਦੇ ਹਾਂ ਜਦ ਕੰਪਨੀ ਸਟਾਕ ਮਾਰਕਿਟ ਵਿਚ ਲਿਸਟ ਹੁੰਦੀ ਹੈ) ਤਦ ਹੀ ਮਿਲਦੀ ਹੈ ।
• 2) ਸਟਾਕ ਮਾਰਕਿਟ ਦਾ ਦੂਜਾ ਕੰਮ ਨਿਵੇਸ਼ਕਾਂ ਨੂੰ ਇਕ ਅਜਿਹਾ ਪਲੇਟਫਾਰਮ ਦੇਣਾ ਹੁੰਦਾ ਹੈ ਜਿੱਥੇ ਉਹ ਸ਼ੇਅਰ ਖਰੀਦ ਤੇ ਵੇਚ ਸਕਦੇ ਹਨ ।
ਨਿਵੇਸ਼ਕ ਦੋ ਤਰਾਂ ਨਾਲ ਸਟਾਕ ਮਾਰਕਿਟ ਵਿਚੋਂ ਲਾਭ ਕਮਾਅ ਸਕਦੇ ਹਨ ।
• ਕੁਝ ਕੰਪਨੀਆਂ ਸਮੇਂ-ਸਮੇਂ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਮੁਨਾਫੇ ਵਿਚੋਂ ਕੁਝ ਹਿੱਸਾ ਦਿੰਦੀਆਂ ਹਨ ।
• ਜਾਂ ਨਿਵੇਸ਼ਕ ਸ਼ੇਅਰਾਂ ਦੀ ਖਰੀਦ ਵੇਚ ਦੀ ਕੀਮਤ ਦੇ ਫਰਕ ਦੁਆਰਾ ਲਾਭ ਲੈ ਸਕਦੇ ਹਨ ।
ਜਿਸ ਤਰਾਂ ਕਿਸੇ ਨਿਵੇਸ਼ਕ ਨੇ ਕੋਈ ਸ਼ੇਅਰ 100 ਰੁਪਏ ਦੀ ਕੀਮਤ ਤੇ ਖਰੀਦਿਆ (ਗਿਣਤੀ ਕਿੰਨੀ ਵੀ ਹੋ ਸਕਦੀ ਏ ) ਕੁਝ ਸਮੇ ਬਾਅਦ ਉਸਦੀ ਕੀਮਤ ਮੰਨ ਲਵੋ 125 ਰੁਪਏ ਹੋ ਗਈ ਤਾਂ ਨਿਵੇਸ਼ਕ ਖਰੀਦ ਮੁੱਲ ਤੇ 25% ਲਾਭ ਮੰਨ ਕੇ 100 ਰੁਪਏ ਵਿਚ ਖਰੀਦੇ ਸ਼ੇਅਰ ਨੂੰ 125 ਰੁਪਏ ਦੇ ਮੁੱਲ ਤੇ ਵੇਚ ਸਕਦਾ ਹੈ ।
The Early Days of Investment Trading
ਸੰਨ 1600 ਦੇ ਪਹਿਲੇ ਦਹਾਕੇ ਨਿਵੇਸ / ਟਰੇਡਿੰਗ ਦੇ ਸੁਰੂਆਤੀ ਸਮੇਂ ਦੋਰਾਨ ਬਰਤਾਨੀਆਂ , ਫਰਾਂਸੀਸੀ ਤੇ ਡੱਚ ਸਰਕਾਰਾਂ ਦੁਆਰਾ ਬਹੁਤ ਸਾਰੀਆਂ ਕੰਪਨੀਆ ਨੂੰ ਚਾਰਟਰ ਜਾਰੀ ਕੀਤੇ ਗਏ । ਇਹਨਾਂ ਵਿਚ ਈਸਟ ਇੰਡੀਆ ਕੰਪਨੀ ਵੀ ਇਕ ਸੀ ।
(ਚਾਰਟਰ ਨੂੰ ਸਾਧਾਰਨ ਸਬਦਾਂ ਚ ਕਿਹਾ ਜਾਵੇ ਤਾਂ ਇਹ ਕਿਸੇ ਕੰਪਨੀ ਨੂੰ ਸਰਕਾਰੀ ਕਾਗਜ਼ਾਂ ਚ ਰਜਿਸਟਰ ਕਰਾਉਣ ਦੀ ਪ੍ਰਕਿਰਿਆ ਵਰਗੀ ਹੀ ਸੀ ਪਰ ਫਿਰ ਵੀ ਇਹ ਇਕ ਅਲੱਗ ਪ੍ਰਕਿਰਿਆ ਸੀ । ਜਿਸ ਵਿਚ ਕੰਪਨੀ ਨੂੰ ਇਕ ਸਰਟੀਫਿਕੇਟ ਦਿੱਤਾ ਜਾਂਦਾ ਸੀ ਜਿਸ ਵਿਚ ਕੰਪਨੀ ਦਾ ਨਾਮ, ਪਤਾ ਤੇ ਕੰਪਨੀ ਦੇ ਕੰਮ ਕਰਨ ਦੇ ਖੇਤਰ ਦੀ ਜਾਣਕਾਰੀ ਹੁੰਦੀ ਸੀ)
ਉਸ ਸਮੇਂ ਜਿਆਦਤਰ ਵਿਦੇਸ਼ੀ ਵਪਾਰ ਸਮੁੰਦਰੀ ਰਸਤੇ ਹੁੰਦਾ ਸੀ । ਜਿਸ ਵਿਚ ਤੁਫਾਨਾਂ ਤੇ ਸਮੁੰਦਰੀ ਲੁਟੇਰਿਆਂ ਦਾ ਡਰ ਬਣਿਆ ਰਹਿੰਦਾ ਸੀ ।
ਇਹਨਾਂ ਖਤਰਿਆਂ ਨੂੰ ਘੱਟ ਕਰਨ ਲਈ ਸਮੁੰਦਰੀ ਜ਼ਹਾਜਾ ਦੇ ਮਾਲਕ/ਵਪਾਰੀਆਂ ਨੇ ਨਿਯਮਤ ਨਿਵੇਸ਼ ਦੀ ਮੰਗ ਕੀਤੀ । ਬਦਲੇ ਵਿਚ ਨਿਵੇਸਕ, ਜੇਕਰ ਵਪਾਰਕ ਜਹਾਜ ਸਫਲਤਾ ਪੂਰਬਕ ਅਪਣਾ ਸਫਰ ਪੂਰਾ ਕਰਕੇ ਵਾਪਸ ਆ ਜਾਂਦਾ ਤਾਂ ਹੋਈ ਕਮਾਈ ਵਿਚੋਂ ਅਪਣਾ ਹਿੱਸਾ ਲੈ ਸਕਦਾ ਸੀ।
ਇਹ limited liability companies (LLCs) ਦੇ ਸੁਰੂਆਤ ਦੀ ਕਹਾਣੀ ਹੈ ।
The East India Company
ਲ਼ੰਡਨ ਵਿਚ ਈਸਟ ਇੰਡੀਆ ਕੰਪਨੀ ਦੇ ਬਣਨ ਨਾਲ
ਇਕ ਨਵਾਂ ਨਿਵੇਸ਼ ਦਾ ਤਰੀਕਾ ਹੋਂਦ ਵਿਚ ਆਇਆ ।
ਕੰਪਨੀਆ ਨੇ ਜਿੰਨਾ ਸ਼ੇਅਰਾਂ ਦੀ ਪੇਸ਼ਕਸ ਕੀਤੀ, ਉਹਨਾਂ ਮੁਤਾਬਕ ਨਿਵੇਸਕ ਕੰਪਨੀ ਦੇ ਇਕ ਹਿੱਸੇ ਦੇ ਮਾਲਿਕਾਨਾ ਹਿੱਸੇਦਾਰ ਹੋਣਗੇ ।
ਪਹਿਲਾਂ ਜੋ ਨਿਵੇਸ਼ਕ ਜਹਾਜ ਦੇ ਇਕ ਗੇੜੇ ਲਈ ਨਿਵੇਸ਼ ਕਰਦੇ ਸਨ ਉਹ ਕੰਪਨੀ ਦੇ ਹਰ ਗੇੜੇ ਵਿਚ ਹਿੱਸੇਦਾਰ ਹੋਣਗੇ ।
ਇਸ ਨਵੇ ਕਾਰੋਬਾਰੀ ਮਾਡਲ ਨਾਲ ਕੰਪਨੀਆਂ ਲਈ ਪ੍ਰਤੀ ਸ਼ੇਅਰ ਜ਼ਿਆਦਾ ਨਿਵੇਸ਼ ਦੀ ਮੰਗ ਨੂੰ ਸੌਖਾ ਕਰ ਦਿੱਤਾ ।
ਜਿਸ ਨਾਲ ਕੰਪਨੀਆਂ ਨੂੰ ਆਪਣਾ ਕਾਰੋਬਾਰ ਨੂੰ ਵਧਾਉਣ ਤੇ ਜ਼ਹਾਜਾਂ ਨੂੰ ਵੱਡ ਅਕਾਰੀ ਬਣਾਉਣ ਦਾ ਮੌਕਾ ਮਿਲਿਆ ।

ਸਟਾਕ-ਮਾਰਕਿਟ (Stock market) ਦਾ ਇਤਿਹਾਸ

ਭਾਵੇਂਕਿ ਸਟਾਕ ਮਾਰਕਿਟ ਦਾ ਇਤਿਹਾਸ 1500 ਈ: ਦੇ ਮੱਧ ਤੋੰ ਗਿਣਿਆ ਜਾਂਦਾ ਹੈ । ਪਰ ਅਧੁਨਿਕ ਸਟਾਕ ਮਾਰਿਕਟ ਦੀ ਸੁਰੂਆਤ ਲੰਡਨ ਵਿਚ ਈਸਟ-ਇੰਡੀਆਂ ਕੰਪਨੀ ਦੇ ਸ਼ੇਅਰਾਂ ਦੇ ਵਪਾਰ ਤੋਂ ਸੁਰੂ ਹੋਈ ਮੰਨੀ ਜਾਂਦੀ ਹੈ।
ਪਹਿਲੀ ਅਧਿਕਾਰਿਕ ਸਟਾਕ-ਅਕਸਚੇਂਜ਼ ਸੰਨ 1973 ਚ ਲੰਡਨ ਵਿਚ ਲੰਡਨ ਸਟਾਕ ਅਕਸਚੇਂਜ਼ (LSE) ਦੇ ਨਾਮ ਨਾਲ ਸੁਰੂ ਹੋਈ ।

Indian stock market history
ਅਸੀ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਦੋ ਮੁੱਖ ਸਟਾਕ ਬਜ਼ਾਰ ਹਨ।
• 1) ਬੰਬੇ ਸਟਾਕ ਅਕਸਚੇਂਜ਼ (BSE)
• 2) ਨੈਸ਼ਨਲ ਸਟਾਕ ਅਕਸਚੇਂਜ਼ (NSE)
ਬੰਬੇ ਸਟਾਕ ਅਕਸਚੇਂਜ਼ ਮਤਲਬ BSE ਏਸ਼ੀਆ ਦਾ ਪਹਿਲਾ ਸਟਾਕ ਮਾਰਕਿਟ ਹੈ । ਇਸ ਦੀ ਸੁਰੂਆਤ 1875 ਈ: ਚ ਹੋਈ । 1947 ਈ: ਤੋਂ ਬਾਅਦ ਇਹ ਦੇਸ ਦਾ ਪਹਿਲਾਂ ਸਟਾਕ ਅਕਸਚੇਂਜ਼ ਹੈ ਜਿਸ ਨੂੰ SECURITIES CONTRACT AGREEMENT ACT 1956
ਦੁਆਰਾ ਪੱਕੇ ਤੌਰ ਤੇ ਮਾਨਤਾ ਦਿੱਤੀ ਗਈ ।
BSE ਦੁਨੀਆ ਦਾ ਦੂਜਾ ਤੇ ਭਾਰਤ ਦਾ ਪਹਿਲਾ ਸਟਾਕ ਅਕਸਚੇਂਜ਼ ਹੈ ਜਿਸ ਨੂੰ IOS 9001-2000 ਦਾ ਸਰਟੀਫਿਕੇਟ ਮਿਲਿਆ ਹੈ।
ਨੈਸਨਲ ਸਟਾਕ ਅਕਸਚੇਂਜ਼
ਨੈਸ਼ਨਲ ਸਟਾਕ ਅਕਸਚੇਂਜ਼ ਦੀ ਸੁਰੂਆਤ 1994 ਈ: ਚ ਹੋਈ । ਉਸ ਤੋਂ ਪਹਿਲਾਂ SECURITIES AND CAPITAL MARKET ਦੀ ਹਾਲਤ ਬਹੁਤ ਡਾਵਾਂਡੋਲ ਸੀ ।
ਦੁਨੀਆਂ ਦੇ ਬਾਕੀ ਦੇਸਾਂ ਦੇ ਮੁਕਾਬਲੇ ਭਾਰਤੀ ਸਟਾਕ ਮਾਰਕਿਟ ਬਹੁਤ ਪਛੜਿਆ ਹੋਇਆ ਸੀ ।
ਹਰਸ਼ਦ ਮਹਿਤਾ ਘੁਟਾਲੇ ਦੇ ਕਾਰਨ ਇਹ ਅਪਣੀ ਭਰੋਸੇਯੋਗਤਾ ਵੀ ਗੁਆ ਰਿਹਾ ਸੀ ।
ਇਸ ਸਮੇਂ ਇਕ ਪਾਰਦਰਸ਼ੀ ਢੰਗ ਤੇ ਨਵੀਂ ਤਕਨੀਕ ਨਾਲ ਕੰਮ ਕਰਨ ਵਾਲੇ ਸਟਾਕ ਅਕਸਚੇਂਜ਼ ਦੀ ਲੋੜ ਸੀ । ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨੈਸ਼ਨਲ ਸਟਾਕ ਅਕਸਚੇਂਜ਼ ਦੀ ਸੁਰੂਆਤ ਕੀਤੀ ਗਈ ।
WORD FEDERATION OF EXCHANGE (WFE) ਅਨੁਸਾਰ NSE ਭਾਰਤ ਦਾ ਸਭ ਤੋਂ ਵੱਡਾ ਤੇ 2015 ਚ EQUTIY VOLUME TRADING ਮਾਮਲੇ ਚ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਸਟਾਕ ਅਕਸਚੇਂਜ਼ ਹੈ ।
SEBI ਦੀ ਰਿਪੋਰਟ ਅਨੁਸਾਰ NSE ਸੁਰੂਆਤ ਦੇ ਇਕ ਸਾਲ ਦੇ ਅੰਦਰ ਹੀ TRADING AVERAGE VOLUME ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਸਟਾਕ ਮਾਰਕਿਟ ਬਣ ਗਿਆ ਸੀ ।
NSE ਨੇ 1994 ਚ ਸਕਰੀਨ ਬੇਸਡ ਟਰੇਡਿੰਗ ਦੀ ਸੁਰੂਆਤ ਕਰਕੇ ਇਸ ਤਰਾਂ ਦਾ ਟਰੇਡਿੰਗ ਪਲੇਟਫਾਰਮ ਦੇਣ ਵਾਲਾ ਦੇਸ ਦਾ ਪਹਿਲਾ ਸਟਾਕ ਅਕਸਚੇਂਜ਼ ਬਣ ਗਿਆ । ਇਸ ਦੇ ਨਾਲ ਹੀ NSE ਨੇ ਸੰਨ 2000 ਇੰਡੇਕਸ ਫਿਊਚਰ ਦੀ ਅਪਣੇ ਆਪ ਵਿਚ ਵਿਲੱਖਣ ਸੁਰੂਆਤ ਕੀਤੀ ।
ਅੱਜ ਨਸੲ ਤੇ ਬਸੲ ਇਕ ਹੀ ਤਰੀਕੇ ਨਾਲ ਕੰਮ ਕਰਦੇ ਹਨ । ਪਰ ਦੋਨਾ ਦੀ INDEX VALUE ਵਿਚ ਕਾਫੀ ਫਰਕ ਹੈ ।
ਕਿਉਕਿ ਦੋਨਾ ਦੇ INDEX ਦੀ ਸੁਰੂਆਤ ਦੇ ਸਾਲ ਵੱਖ-ਵੱਖ ਹਨ । ਤੇ INDEX ਵਿਚ ਸ਼ਾਮਿਲ ਕੰਪਨੀਆਂ ਦੀ ਸੰਖਿਆ ਵੀ ਵੱਖ-ਵੱਖ ਹੈ । ਜਿਵੇ BSE ਦੀ INDEX SENSEX ਵਿਚ 30 ਕੰਪਨੀਆਂ ਹਨ ਤੇ NSE ਦੀ INDEX NIFTY-50 ਵਿਚ 50 ਕੰਪਨੀਆ ਹਨ ।
ਦੋਨੋ ਹੀ ਸਟਾਕ-ਅਕਸਚੇਂਜ਼ BSE ਤੇ NSE ਅੱਜ ਅਪਣੀ INDEX SENSEX ਅਤੇ NIFTY-50 ਨਾਲ ਦੇਸ ਦੀ ਅਰਥ ਵਿਵਸਥਾ ਦੇ ਪੂੰਜੀ ਵਿਕਾਸ ਨੂੰ REPRESENT ਕਰਦੇ ਹਨ ।
ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਵੇਗੀ। ਸਟਾਕ ਮਾਰਕਿਟ ਵਿਚ ਕਿਵੇਂ ਨਿਵੇਸ਼ ਸੁਰੂ ਕਰੀਏ। ਇਸ ਬਾਰੇ ਅਗੇ ਜਾਣਕਾਰੀ ਸਾਂਝੀ ਕਰਾਂਗੇ ।

Leave a Comment

Your email address will not be published. Required fields are marked *