ਇੰਟਰਨੈਟ ਦੇ ਜ਼ਰੀਏ ਕਮਾਈ ਕਰਨ ਦੇ ਤਰੀਕੇ earn money online

Big Discounts for Domains, Hosting, SSL and more

how to earn money online<br>

how to earn money online

ਅੱਜ ਇੰਟਰਨੈਟ ਦਾ ਜ਼ਮਾਨਾ ਹੈ, ਸਾਡਾ ਹਰ ਰੋਜ਼ ਇਸ ਨਾਲ ਕਿਸੇ ਨਾ ਕਿਸੇ ਤਰਾਂ ਵਾਹ ਪੈਂਦਾ ਹੈ । ਪਰ ਕੀ ਤੁਸੀ ਜਾਣਦੇ ਹੋ ਕਿ ਅਸੀ ਇੰਟਰਨੈਟ ਦੇ ਜ਼ਰੀਏ ਘਰ ਬੈਠੇ ਕਮਾਈ ਵੀ ਕਰ ਸਕਦੇ ਹਾਂ । ਅੱਜ ਅਸੀ ਇਸ ਬਾਰੇ ਜਾਣਨ ਦੀ ਕੋਸਿਸ ਕਰਾਂਗੇ । how to earn money online

ਪਰ ਜ਼ਿਆਦਾਤਰ ਲੋਕ ਇਸਨੂੰ ਦਫ਼ਤਰੀ ਕੰਮਕਾਜ਼, ਖ਼ਰੀਦਦਾਰੀ ਕਰਨ ਜਾਂ ਫਿਰ ਸਿਰਫ ਸ਼ੋਸਲਮੀਡੀਆ ਤੇ ਸੈਲਫੀਆਂ ਪਾਉਣ ਲਈ ਵਰਤਦੇ ਨੇ ।

ਬਹੁਤ ਘੱਟ ਲੋਕ ਜਾਣਦੇ ਨੇ ਕਿ ਇੰਟਰਨੈਟ ਦੀ ਵਰਤੋਂ ਨਾਲ ਅਸੀਂ ਘਰ ਬੈਠੇ ਕਮਾਈ ਕਰ ਸਕਦੇ ਹਾਂ । ਜੋ ਇਸ ਬਾਰੇ ਥੋੜਾ ਬਹੁਤ ਜਾਣਦੇ ਨੇ। ਉਹ ਪੂਰੀ ਜਾਣਕਾਰੀ ਨਾ ਹੋਣ ਦੇ ਕਾਰਨ ਪੈਂਸਾ ਕਮਾਉਣ ਦੀ ਬਜਾਏ, ਪੱਲਿਓ ਪੈਂਸੇ ਖ਼ਰਚਕੇ ਅਪਣਾ ਨੁਕਸਾਨ ਕਰਵਾ ਬੈਠਦੇ ਨੇ।

ਫਿਰ ਮੰਨ ਲੈਂਦੇ ਨੇ ਕਿ ਅਜਿਹਾ ਕੋਈ ਤਰੀਕਾ ਨਹੀ ਜਿਸ ਨਾਲ ਇੰਟਰਨੈਟ ਦੇ ਜ਼ਰੀਏ ਕਮਾਈ ਕੀਤੀ ਜਾ ਸਕੇ ।

ਅੱਜ ਅਸੀ ਉਹਨਾਂ ਤਰੀਕਿਆਂ ਜਿੰਨਾ ਨਾਲ ਇੰਟਰਨੈਟ ਤੇ ਕਮਾਈ ਕੀਤੀ ਜਾ ਸਕਦੀ ਵਿਚੋਂ ਕੁਝ ਤਰੀਕਿਆਂ ਤੇ ਸੰਖੇਪ ਝਲਕ ਪਾਵਾਂਗੇ ।

ਬਲੌਗ :-

ਬਲੌਗ ਲੇਖਣ ਇੰਟਰਨੈਟ ਦੇ ਜ਼ਰੀਏ ਕਮਾਈ ਦਾ ਇਕ ਬਹੁਤ ਵਧੀਆ ਤਰੀਕਾ ਹੈ । ਬਲਕਿ ਕਿਹਾ ਜਾਵੇ ਤਾਂ ਇੰਟਰਨੈਟ ਤੋਂ ਕਮਾਈ ਕਰਨ ਦੇ ਜ਼ਿਅਦਾਤਰ ਤਰੀਕੇ ਸਿੱਧੇ-ਅਸਿੱਧੇ ਤੌਰ ਤੇ ਬਲੌਗਿੰਗ ਨਾਲ ਜੁੜੇ ਹੋਏ ਨੇ ।

ਬਹੁਤ ਸਾਰੇ ਲੋਕੀਂ ਸੌਕੀਆ ਤੌਰ ਤੇ ਬਲੌਗ ਲਿਖਦੇ ਹਨ । ਤੁਸੀ ਕਿਸੇ ਵੀ ਵਿਸੇ ਨੂੰ ਚੁਣ ਕੇ ਉਸ ਬਾਰੇ ਬਲੌਗ ਸੁਰੂ ਕਰ ਸਕਦੇ ।

ਬਲੌਗ ਸੁਰੂ ਕਰਨ ਲਈ ਕਈ ਪਲੇਟਫਾਰਮ ਹਨ । ਵਰਡਪਰੈਸ, Tumblr ਅਜਿਹੇ ਕੁਝ ਨਾਮ ਹਨ ਜਿੱਥੇ ਤੁਸੀ ਮੁਫਤ ਵਿਚ ਬਲੋਗ ਸੁਰੂ ਕਰ ਸਕਦੇ ਹੋ ।

ਸੁਰੂਆਤ ਕਰਨ ਲਈ ਤੇ ਬਲੌਗਿੰਗ ਬਾਰੇ ਸਮਝਣ ਲਈ ਇਹ ਵਧੀਆ ਸਾਧਨ ਹੈ । ਪਰ ਇਸਦੀਆਂ ਅਪਣੀਆਂ ਕੁਝ ਬੰਦਸ਼ਾਂ ਹਨ ਕਿਉਕਿ ਤੁਸੀ ਕਿਸੇ ਦੂਸਰੇ ਪਲੇਟਫਾਰਮ ਮੁਫਤ ਵਿਚ ਵਰਤਦੇ ਹੋ ।

ਜਾਂ ਤੁਸੀ ਸੈਲਫ-ਹੋਸਟਡ ਬਲੌਗ ਸੁਰੁ ਕਰ ਸਕਦੇ ਹੋ । ਇਸ ਦੇ ਲਈ ਤੁਹਾਨੂੰ ਸਲਾਨਾ ਕੁਝ ਫੀਸ ਦੇਣੀ ਪੈਂਦੀ ਹੈ ।

ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀ ਬਲੌਗ ਨੂੰ ਅਪਣੀ ਮਰਜ਼ੀ ਦਾ ਰੰਗ ਰੂਪ ਦੇ ਸਕਦੇ ਤੇ ਨਵੇ ਪਲੱਗਇੰਨ ਅਪਣੇ ਬਲੌਗ ‘ਚ ਇੰਸਟਾਲ ਕਰਕੇ ਅਪਣੀ ਲੋੜ ਮੁਤਾਬਕ ਨਵੇ ਫੰਕਸ਼ਨ ਜੋੜ ਸਕਦੇ ਹੋ ।

ਵੀਲੌਗਰ ਜਾਂ ਯੂ-ਟਿਊਬਰ :-

ਜੇ ਤੁਸੀ ਲਿਖਣਾ ਨਹੀਂ ਚਾਹੁੰਦੇ ਤਾ ਤੁਸੀ ਯੂ-ਟਿਊਬ ਤੇ ਅਪਣਾ ਵੀਡੀਓ ਚੈਨਲ ਬਣਾ ਸਕਦੇ ਹੋ ।

ਤੁਸੀ ਵੱਖ-ਵੱਖ ਵਿਸਿਆਂ ਤੇ ਚੰਗੀ ਕਵਾਲਟੀ ਦੀਆਂ ਵੀਡੀਓ ਬਣਾਅ ਕੇ ਅੱਪਲੋਡ ਕਰ ਸਕਦੇ ਹੋ ।

ਤੁਸੀ ਇਕ ਤੋਂ ਵੱਧ ਚੈਨਲ ਬਣਾ ਸਕਦੇ ਹੋ ਪਰ ਇਕ ਚੈਨਲ ਤੇ ਇਕ ਹੀ ਵਿਸੇ ਨਾਲ ਸਬੰਧਿਤ ਜਾਣਕਾਰੀ ਭਰਪੂਰ ਵੀਡੀਓ ਪਾਉਣੀਆਂ ਚਾਹੀਦੀਆਂ ਹਨ ।

ਇਸ ਨਾਲ ਦਰਸਕ ਨੂੰ ਪਤਾ ਰਹਿੰਦਾ ਹੈ ਕਿ ਜਿਸ ਵਿਸੇ ਦੀ ਵੀਡੀਓ ਉਹ ਦੇਖਣੀ ਚਾਹੁੰਦਾ ਏ ਉਹ ਕਿਸ ਚੈਨਲ ਤੇ ਹੋ ਸਕਦੀ ਹੈ ।

ਐਫਲੀਏਟ ਮਾਰਕੀਟਿੰਗ :-

ਐਫਲੀਏਟ ਮਾਰਕੀਟਿੰਗ ਅਜਿਹਾ ਤਰੀਕਾ ਹੈ । ਜਿਸ ਰਾਹੀ ਤੁਸੀ ਵੱਖ-ਵੱਖ ਕੰਪਨੀਆਂ ਦੇ ਸਮਾਨ ਦੀ ਇਸਤਿਹਾਰਬਾਜ਼ੀ ਕਰ ਸਕਦੇ ਹੋ । ਤੇ ਤੁਹਾਡੀ ਕੀਤੀ ਇਸਤਿਹਾਰਬਾਜ਼ੀ ਦੇ ਜ਼ਰੀਏ ਹੋਣ ਵਾਲੀ ਵਿਕਰੀ ਵਿਚੋਂ ਕਮਿਸ਼ਨ ਲੈਣ ਦੇ ਹੱਕਦਾਰ ਹੁੰਦੇ ਹੋ ।

ਇਸ ਤਰੀਕੇ ਨਾਲ ਕੰਪਨੀਆਂ ਤੁਹਾਨੂੰ ਇਸਤਿਹਾਰਬਾਜ਼ੀ ਦੀ ਫੀਸ਼ ਨਹੀ ਦਿੰਦੀਆਂ ਬਲਕਿ ਤੁਹਾਡੀ ਇਸਤਿਹਾਰਬਾਜ਼ੀ ਰਾਹੀ ਹੋਣ ਵਾਲੀ ਵਿਕਰੀ ਚੋਂ ਕਮਿਸ਼ਨ ਦੇ ਰੂਪ ਵਿਚ ਹਿੱਸਾ ਦਿੰਦੀਆਂ ਹਨ ।

ਵੈਬ-ਡਵੈਲਪਰ :-

ਜੇ ਤੁਹਾਨੂੰ ਕੋਡ ਦੀ ਜਾਣਕਾਰੀ ਹੈ ਤਾਂ ਵੈਬ-ਡਵੈਲਪਰ ਬਣ ਸਕਦੇ ਹੋ ।

ਬਹੁਤ ਸਾਰੀਆਂ ਕੰਪਨੀਆਂ ਨੂੰ ਆਪਣੀ ਦੀ ਵੈਬਸਾਈਟ ਬਣਾਉਣ ਜਾਂ ਅੱਪਡੇਟ ਕਰਨ ਲਈ ਜ਼ਰੂਰਤ ਹੁੰਦੀ ਹੈ । ਛੋਟੀਆਂ ਕੰਪਨੀਆਂ ਵੈਬ-ਡਵੈਲਪਰ ਨੂੰ ਪੱਕੇ ਤੌਰ ਤੇ ਰੱਖਣ ਦੀ ਬਜਾਏ, ਸਮੇਂ-ਸਮੇਂ ਲੋੜ ਅਨੁਸਾਰ ਵੈਬ-ਡਵੈਲਪਰ ਨੂੰ ਹਾਇਰ ਕਰਦੀਆਂ ਹਨ ।

ਐਪ ਡਵੈਲਪਰ :-

ਵੈਬ-ਡਵੈਲਪਰ ਦੀ ਤਰਾਂ ਤੁਸੀ ਐਪ-ਡਵੈਲਪਿੰਗ ਨੂੰ ਵੀ ਕਿੱਤੇ ਵਜੋਂ ਚੁਣ ਸਕਦੇ ਹੋ।

ਤੁਸੀ ਦੂਸਰੀਆਂ ਕੰਪਨੀਆਂ ਲਈ ਐਪ ਬਣਾ ਕੇ ਚੰਗੀ ਕਮਾਈ ਕਰ ਸਕਦੇ ਹੋ ।
ਜਾਂ ਤੁਸੀ ਖੁਦ ਦੇ ਐਪ ਬਣਾਕੇ ਗੂਗਲ ਪਲੇਅ ਸਟੋਰ ਤੇ ਅੱਪਲੋਡ ਕਰ ਸਕਦੇ ਹੋ। ਐਪ ਤੇ ਗੂਗਲ ਦੁਆਰਾ ਹੋਣ ਵਾਲੀ ਇਸਤਿਹਾਰਬਾਜ਼ੀ ਤੋਂ ਕਮਾਈ ਕਰ ਸਕਦੇ ਹੋ ।

ਆਨਲਾਈਨ ਟਿਊਟਰ :-

ਜੇ ਕਰ ਤੁਸੀ ਕਿਸੇ ਵੀ ਖਾਸ ਵਿਸੇ ਤੇ ਐਕਸਪਰਟ ਹੋ । ਤਾਂ ਤੁਸੀ ਆਨਲਾਈਨ ਟਿਊਸ਼ਨ ਜਾਂ ਟਰੇਨਿੰਗ ਦੇ ਕੇ ਵਧੀਆ ਕਮਾਈ ਕਰ ਸਕਦੇ ਹੋ।

ਬਲੌਗਰ :-

ਇੱਥੇ ਤੁਹਾਨੂੰ ਬਲੌਗ ਤੇ ਬਲੌਗਰ ਵਿਚਲੇ ਫਰਕ ਨੂੰ ਸਮਝ ਲੈਣਾ ਚਾਹੀਦਾ ਹੈ ਬਲੌਗ ਤੋਂ ਮਤਲਬ ਅਜਿਹਾ ਪਲੇਟਫਾਰਮ ਜਿੱਥੇ ਤੁਸੀ ਆਪਣੀਆਂ ਲਿਖਤਾਂ ਸਮੇਂ ਸਮੇਂ ਤੇ ਪਾਉਂਦੇ ਰਹਿੰਦੇ ਹੋ ।

ਬਲੌਗਰ ਉਸ ਨੂੰ ਕਹਿੰਦੇ ਨੇ ਜੋ ਬਲੌਗ ਲਈ ਲਿਖਦਾ ਹੈ । ਕਈ ਕੰਪਨੀਆਂ ਅਪਣੇ ਬਲੌਗ ਲਿਖਣ ਲਈ ਬਲੌਗਰ ਹਾਇਰ ਕਰਦੀਆਂ ਹਨ ।

ਇਹ ਕੰਮ ਜ਼ਿਆਦਾਤਰ ਆਨਲਾਈਨ ਹੀ ਹੁੰਦਾ ਹੈ ਇਸ ਲਈ ਤੁਸੀ ਇਕ ਸਮੇਂ ਇਕ ਤੋਂ ਜ਼ਿਆਦਾ ਕੰਪਨੀਆਂ ਲਈ ਕੰਮ ਕਰਕੇ ਚੰਗੀ ਆਮਦਨ ਲੈ ਸਕਦੇ ਹੋ।

ਕੰਟੈਨਟ ਰਾਈਟਰ :-

ਕੰਟੈਨਟ ਰਾਈਟਰ ਦਾ ਕੰਮ ਵੀ ਬਲੋਗਰ ਵਰਗਾ ਹੀ ਹੁੰਦਾ ਹੈ । ਇਸ ‘ਚ ਫਰਕ ਇਹ ਹੁੰਦਾ ਹੈ ਕਿ ਇੱਥੇ ਤੁਸੀ ਕਿਸੇ ਵੀ ਕੰਪਨੀ ਜਾਂ ਸੰਸਥਾ ਵਲੋਂ ਦਿੱਤੇ ਵਿਸੇ ਚ ਕੰਪਨੀ ਵਲੋਂ ਦੱਸੀ ਲੋੜ ਤੇ ਹਦਾਇਤ ਅਨੁਸਾਰ ਲੇਖ ਲਿਖਕੇ ਦੇਣਾ ਹੁੰਦਾ ਹੈ ।

ਉਸ ਲੇਖ ਨੂੰ ਕੰਪਨੀ ਕਿੱਥੇ ਤੇ ਕਿਸ ਤਰਾਂ ਵਰਤਦੀ ਹੈ ਇਹ ਕੰਪਨੀ ਦੀ ਲੋੜ ਮੁਤਾਬਕ ਹੈ ਇਸ ਵਿਚ ਤੁਸੀ ਦਖਲ਼ਅੰਦਾਜੀ ਨਹੀ ਕਰ ਸਕਦੇ ।

ਤੁਹਾਨੂੰ ਜੋ ਕੁਝ ਲਿਖਣ ਨੂੰ ਕਿਹਾ ਤੁਸੀ ਲਿਖ ਕੇ ਦੇ ਦਿੱਤਾ ਤੇ ਤੁਹਾਡਾ ਕੰਮ ਖਤਮ ਤੇ ਅਪਣੇ ਕੰਮ ਦਾ ਮਿਹਨਤਾਨਾ ਲੈਣ ਦੇ ਹੱਕਦਾਰ ਹੋ ।

ਫੋਟੋ ਵੇਚਣਾ :-

ਆਨਲਾਈਨ ਫੋਟੋ ਵੇਚਣਾ ਇਕ ਹੋਰ ਲਾਭਕਾਰੀ ਕਿੱਤਾ ਹੈ । ਜੇ ਤੁਹਾਨੂੰ ਫੋਟੋਗ੍ਰਾਫੀ ਦਾ ਸੌਕ ਹੈ ਤਾਂ ਤੁਸੀ ਇਹ ਕਿੱਤਾ ਵੀ ਅਪਣਾਅ ਸਕਦੇ ਹੋ ।

ਇੰਟਰਨੈਟ ਤੇ ਬਹੁਤ ਸਾਰੇ ਭਰੋਸੇਯੋਗ ਪਲੇਟਫਾਰਮ ਨੇ ਜਿੱਥੇ ਤੁਸੀ ਆਪਣੀਆਂ ਫੋਟੋ ਵੇਚ ਸਕਦੇ ਹੋ ।
ਤੁਹਾਨੂੰ ਬਹੁਤ ਸਾਰੇ ਖਰੀਦਦਾਰ ਮਿਲ ਜਾਣਗੇ ਜੋ ਤੁਹਾਥੋਂ ਫੋਟੋ ਖਰੀਦਣ ਦੇ ਚਾਹਵਾਨ ਹੋ ਸਕਦੇ ਨੇ ।

ਆਨਲਾਈਨ ਸਾਪਿੰਗ ਸਟੋਰ (ਡਰਾਪਸਿਪਿੰਗ):-

ਇਕ ਸਮਾਂ ਸੀ ਜਦ ਆਨਲਾਈਨ ਸਾਪਿੰਗ ਸਟੋਰ ਚਲਾਉਣਾ ਸਪਨੇ ਵਰਗੀ ਗੱਲ ਸੀ । ਪਰ ਡਰਾਪਸਿਪਿੰਗ ਦੇ ਆਣ ਨਾਲ ਇਹ ਬਹੁਤ ਸੁਖਾਲਾ ਹੋ ਗਿਆ ਹੈ ।

ਹੁਣ ਆਨਲਾਈਨ ਸਟੋਰ ਸੁਰੂ ਕਰਨ ਲਈ ਦਫਤਰ ਜਾਂ ਸਮਾਨ ਨੂੰ ਸਟੋਰ ਕਰਕੇ ਰੱਖਣ ਵਾਸਤੇ ਕਿਸੇ ਜਗਾ ਦੀ ਲੋੜ ਨਹੀ ।

ਤੁਸੀ ਇਹ ਕੰਮ ਆਪਣੇ ਕੰਪਿਊਟਰ ਤੇ ਹੀ ਕਰ ਸਕਦੇ ਹੋ । ਇਸ ਦੇ ਲਈ ਵੱਖ-ਵੱਖ ਕੰਪਨੀਆਂ ਹੋਂਦ ਚ ਆ ਚੁੱਕੀਆਂ ਨੇ, ਜੋ ਤੁਹਾਡੇ ਆਰਡਰ ਨੂੰ ਗ੍ਰਾਹਕ ਤੱਕ ਪਹੁਚਾਉਣ ਦਾ ਕੰਮ ਕਰਦੀਆਂ ਹਨ ।

ਇਹ ਕੁਝ ਕੁ ਤਰੀਕੇ ਨੇ ਜੋ ਤੁਹਾਡੇ ਨਾਲ ਸੰਖੇਪ ਵਿਚ ਸਾਂਝੇ ਕੀਤੇ ਨੇ । ਹੋਰ ਬਹੁਤ ਸਾਰੇ ਤਰੀਕੇ ਨੇ ਜਿੰਨਾ ਨੂੰ ਸੁਰੂ ਕਰਕੇ ਤੁਸੀ ਘਰ ਬੈਠੇ ਕਮਾਈ ਕਰ ਸਕਦੇ ਹੋ ।
ਇੰਟਰਨੈਟ ਦੀ ਦੁਨੀਆਂ ਕਮਾਈ ਦੇ ਮੌਕਿਆ ਨਾਲ ਭਰੀ ਹੋਈ ਹੈ । ਪਰ ਹਰ ਕੋਈ ਇਸ ਵੱਲ ਧਿਆਨ ਨਹੀ ਦਿੰਦਾ ।

ਇਕ ਗੱਲ ਹਮੇਸਾ ਯਾਦ ਰੱਖਣੀ ਚਾਹੀਦੀ । ਇੰਟਰਨੈਟ ਤੇ ਬਹੁਤ ਸਾਰੇ ਅਜਿਹੇ ਕੰਮ ਨੇ ਜਿੰਨਾ ਨੂੰ ਤੁਸੀਂ ਬਿਨਾਂ ਕੋਈ ਖ਼ਰਚਾ ਕੀਤਿਆ ਸੁਰੂ ਕਰ ਸਕਦੇ ਹੋ ।

ਕਈ ਅਣਜਾਨ ਦੋਸਤ ਇੰਟਰਨੈਟ ਤੇ ਗਲਤ ਬੰਦਿਆ ਦੇ ਢਹੇ ਚੜਕੇ ਆਰਥਿਕ ਨੁਕਸਾਨ ਕਰਾ ਲੈਂਦੇ ਨੇ ।

ਸੋ ਜੇਕਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਇਕ ਛੋਟੀ ਜਿਹੀ ਫੀਸ ਭਰਕੇ ਬਿਨਾ ਕੁਝ ਕੀਤਿਆਂ ਘਰ ਬੈਠੇ ਕਮਾਈ ਕਰ ਸਕਦੇ ਹੋ । ਅਜਿਹੇ ਧੋਖੇਬਾਜ਼ਾ ਨੂੰ ਕੋਈ ਪੈਸਾ ਨਾ ਦੇਵੋ ।

ਮੈਂ ਅਜਿਹਾ ਕੋਈ ਕੰਮ ਇੰਟਰਨੈਟ ਤੇ ਨਹੀ ਦੇਖਿਆ ਜੋ ਤੁਹਾਥੋਂ ਕੁਝ ਫੀਸ ਲੈਕੇ, ਤੁਹਾਨੂੰ ਰਾਤੋ ਰਾਤ ਅਮੀਰ ਬਣਾ ਦੇਵੇ । ਜਾਂ ਇਕ ਵਾਰ ਫੀਸ ਲੈ ਕੇ ਬਝਵੀਂ ਆਮਦਨ ਸੁਰੂ ਹੋ ਸਕੇ ।

ਇਸ ਕੰਮ ‘ਚ ਵੀ ਦੂਸਰੇ ਬਿਜ਼ਨਿਸ ਵਾਂਗ ਲਾਭ ਲੈਣ ਲਈ, ਮਿਹਨਤ ਤੇ ਸਮਾਂ ਲੱਗਦਾ ਹੈ । ਕੋਈ ਬਿਜ਼ਨਿਸ ਪਹਿਲੇ ਦਿਨ ਤੋਂ ਲਾਭ ਦੇਣ ਨਹੀ ਲਗਦਾ ।

ਇਸ ਵਿਚ ਇਹੀ ਫਰਕ ਹੈ ਕਿ ਇਸਨੂੰ ਤੁਸੀ ਬਹੁਤ ਹੀ ਘੱਟ ਖ਼ਰਚ ਜਾਂ ਕੁਝ ਕੁ ਨੂੰ ਬਿਨਾ ਕੁਝ ਖ਼ਰਚਾ ਕੀਤੇ ਸੁਰੂ ਕਰ ਸਕਦੇ ਹੋ ।

Leave a Comment

Your email address will not be published. Required fields are marked *