ਐਫਲੀਏਟ ਮਾਰਕੀਟਿੰਗ ਦੀਆਂ ਵੱਖ-ਵੱਖ ਕਿਸਮਾਂ

ਐਫਲੀਏਟ ਮਾਰਕੀਟਿੰਗ ਦੀਆਂ ਵੱਖ-ਵੱਖ ਕਿਸਮਾਂ

(Affiliate program) ਐਫਲੀਏਟ ਮਾਰਕੀਟਿੰਗ ਅੱਜ ਕੱਲ ਪਹਿਲਾਂ ਨਾਲੋਂ ਬਹੁਤ ਜਿਆਦਾ ਧਿਆਨ ਦਿੱਤਾ ਜਾ ਰਿਹਾ ਏ । ਇਸ ਦੇ ਕਈ ਕਾਰਨ ਹੋ ਸਕਦੇ ਨੇ , ਇਸਦਾ ਇਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਐਫਲੀਏਟ ਮਾਰਕੀਟਿੰਗ ਦੇ ਫਾਇਦੇ ਪਹਿਲਾਂ ਨਾਲੋਂ ਜਿਆਦਾ ਸਪੱਸਟ ਹੋ ਗਏ ਨੇ ।ਅੱਜ ਵਪਾਰੀ ਤੇ ਐਫਲੀਏਟ ਇਸ ਦੇ  ਫਾਇਦਿਆਂ ਤੋਂ ਭਲੀਭਾਂਤ ਜਾਣੂ ਹੋ ਗਏ ਨੇ ।

ਵਪਾਰੀ ਤੇ ਸਬੰਧਿਤ ਕੰਪਨੀਆਂ ਐਫਲੀਏਟ ਮਾਰਕੀਟਿੰਗ ਨੂੰ ਘੱਟ ਕੀਮਤ ਤੇ ਅਪਣੇ ਸਮਾਨ ਦਾ ਇਸਤਿਹਾਰ ਦੇਣ ਦੇ ਮੌਕੇ ਵਜੋਂ ਦੇਖ ਰਹੀਆਂ ਨੇ । ਜਦ ਕਿ ਦੂਜੇ ਪਾਸੇ ਐਫਲੀਏਟ ਜੋ ਅਪਣੇ ਬਲਾਗ ਜਾਂ ਵੈਬਸਾਈਟ ਚਲਾ ਰਹੇ ਨੇ, ਇਸ ਮੌਕੇ ਨੂੰ ਆਪਣੇ ਬਲਾਗ ਜਾਂ ਵੈਬਸਾਈਟ ਤੋਂ ਕਮਾਈ ਕਰਨ ਦੇ ਸਾਧਨ ਵਜੋਂ ਦੇਖ ਰਹੇ ਸਕਦੇ ਹਨ ।ਜਿਸ ਤਰਾਂ ਐਫਲੀਏਟ ਮਾਰਕੀਟਿੰਗ ਦੀ ਪ੍ਰਸਿੱਧੀ ਹੋਰ ਉਚਾਈਆਂ ਤੇ ਪਹੁੰਚੀ ਰਹੀ ਹੈ । ਉਸ ਦੇ ਨਾਲ ਹੀ ਵਪਾਰੀ ਤੇ ਐਫਲੀਏਟ ਦੀ ਸੋਚ ਵੀ ਇਸ ਪ੍ਰੋਗਰਾਂਮ ਲਈ ਬਦਲ ਗਈ ਹੈ ।ਹੁਣ ਵਪਾਰੀ ਤੇ ਐਫਲੀਏਟ ਇਸ ਪ੍ਰੋਗਰਾਂਮ ਨੂੰ ਕਮਾਈ ਦੇ ਵਾਧੂ ਸਾਧਨ ਦੇ ਬਦਲ ਵਿਚ ਨਹੀਂ ਦੇਖਦੇ ਸਗੋਂ ਹੁਣ ਐਫਲੀਏਟ ਮਾਰਕੀਟਿੰਗ ਨੂੰ ਕਮਾਈ ਦੇ ਮੁੱਖ ਸਾਧਨ ਵਜੋਂ ਦੇਖਿਆ ਜਾ ਰਿਹਾ ਹੈ ।

ਹੁਣ ਸਵਾਲ ਇਹ ਹੈ ਕਿ ਕੀ ਐਫਲੀਏਟ ਮਾਕੀਟਿੰਗ ਤੁਹਾਡੇ ਲਈ ਵੀ ਸਭ ਤੋਂ ਵਧੀਆਂ ਸਾਬਤ ਹੋਵੇਗੀ ? ਕੀ ਸਾਰੇ ਐਫਲੀਏਟ ਪ੍ਰੋਗਰਾਂਮ ਇਕੋ  ਜਿਹੇ ਹੁੰਦੇ ਹਨ ? ਜਾਂ ਕੀ ਕੋਈ ਐਫਲੀਏਟ ਪ੍ਰੋਗਰਾਂਮ ਦੂਜੇ ਨਾਲੋਂ ਜਿਆਦਾ ਫਾਇਦੇਮੰਦ ਹੋ ਸਕਦਾ ਹੈ ? ਅਸਲ ਵਿਚ ਐਫਲੀਏਟ ਮਾਰਕੀਟਿੰਗ ਦੇ ਕਈ ਰੂਪ ਹਨ । ਪਰ ਇਸ ਦੀਆਂ ਦੋ ਮੁੱਖ ਕਿਸਮਾਂ ਹਨ ਪੇਅ-ਪਰ-ਕਲਿੱਕ ਤੇ ਪੇਅ-ਪਰ-ਪ੍ਰਫੋਰਮੈਂਸ ।

ਪੇਅ-ਪਰ-ਕਲਿੱਕ

:-ਪੇਅ-ਪਰ-ਕਲਿੱਕ ਛੋਟੀਆਂ ਵੈਬਸਾਈਟਾਂ ਨਾਲ ਸਬੰਧਿਤ ਕੰਪਨੀਆ ਦੇ ਲਈ ਐਫਲੀਏਟ ਮਾਰਕੀਟਿੰਗ ਦਾ ਸਭ ਤੋ ਜਿਆਦਾ ਪ੍ਰਸਿੱਧ ਕਿਸਮ ਹੈ । ਤੇ ਸਧਾਰਨ ਤੌਰ ਤੇ ਪੈਸਾ ਕਮਾਉਣ ਦਾ ਇਕ ਸੌਖਾ ਢੰਗ ਹੈ ।

ਇਸ ਤਰਾਂ ਦੇ ਐਫਲੀਏਟ ਪਰੋਗਰਾਮ ਦੇ ਰਾਂਹੀ ਵਪਾਰੀ ਜਾਂ ਕੰਪਨੀਆਂ ਐਫਲੀਏਟ ਨੂੰ ਸਹਿਮਤੀ ਦਿੰਦੀਆਂ ਹਨ ਕਿ ਜਦ ਵੀ ਐਫਲੀਏਟ ਆਪਣੇ ਐਫਲੀਏਟ ਲਿੰਕ ਦੇ ਰਾਹੀਂ ਕਿਸੇ ਵਿਜ਼ਟਰ ਨੂੰ ਵਪਾਰੀ ਜਾਂ ਕੰਪਨੀ ਦੀ ਵੈਬਸਾਈਟ ਤੇ ਭੇਜੇਗਾ ।

ਮਤਲਬ ਕਿ ਵਿਜ਼ਟਰ ਐਫਲੀਏਟ ਦੇ ਬਲਾਗ ਜਾਂ ਵੈਬਸਾਈਟ ਤੇ ਦਿੱਤੇ ਲਿੰਕ ਜਾਂ ਬੈਨਰ ਤੇ ਕਲਿੱਕ ਕਰਕੇ ਸਬੰਧਿਤ ਵੈਬਸਾਈਟ ਤੇ ਜਾਵੇਗਾ । ਤਾਂ ਵਪਾਰੀ ਜਾਂ ਕੰਪਨੀ ਵਲੋਂ ਪਹਿਲਾਂ ਤੋਂ ਨਿਸਚਿਤ ਕੀਤੀ ਰਕਮ ਐਫਲੀਏਟ ਨੂੰ ਕਮਿਸ਼ਨ ਦੇ ਰੂਪ ਵਿਚ ਦਿੱਤੀ ਜਾਵੇਗੀ ।

ਭਾਂਵੇ ਕਿ ਉਹ ਵਿਜਟਰ ਉਸ ਵਪਾਰੀ ਜਾਂ ਕੰਪਨੀ ਦੀ ਵੈਬਸਾਈਟ ਤੋਂ ਕੁਝ ਨਾ ਹੀ ਖਰੀਦੇ ।ਪਰ ਇਸ ਤਰਾਂ ਦੇ ਪ੍ਰੋਗਰਾਂਮ ਵਿਚ  ਦਿੱਤੀ ਜਾਣ ਵਾਲੀ ਰਕਮ ਬਹੁਤ ਘੱਟ ਹੁੰਦੀ ਹੈ ਕਿਉਂਕਿ ਕੰਪਨੀ ਤੁਹਾਨੂੰ ਹਰੇਕ ਵਿਜ਼ਟਰ ਤੇ ਜੋ ਤੁਹਾਡੇ ਐਫਲੀਏਟ ਲਿੰਕ ਤੋਂ ਕਲਿੱਕ ਕਰਕੇ ਸਬੰਧਿਤ ਵੈਬਸਾਈਟ ਤੇ ਜਾਂਦਾ ਹੈ ,ਦੇ ਲਈ ਕਮਸ਼ਿਨ ਦੇ ਰਹੀ ਹੈ । ਪਰ ਇਹ ਜਰੂਰੀ ਨਹੀਂ ਕਿ ਉਹ ਵਿਜਟਰ ਕੰਪਨੀ ਤੋਂ ਕੋਈ ਸਮਾਨ ਖਰੀਦੇ ।

ਪੇਅ-ਪ੍ਰਤੀ-ਪ੍ਰਫੋਰਮੈਂਸ

:-ਪੇਅ-ਪ੍ਰਤੀ-ਪ੍ਰਫੋਰਮੈਂਸ ਸ੍ਰੈਣੀ ਦੇ ਐਫਲੀਏਟ ਪ੍ਰੋਗਰਾਂਮ ਵਪਾਰੀ ਵਰਗ ਵਿਚ ਵਧੇਰੇ ਪ੍ਰਸਿੱਧ ਹੈ, ਤੇ ਸਬੰਧਿਤ ਕੰਪਨੀਆਂ ਲਈ ਵਧੇਰੇ ਲਾਹੇਵੰਦ ਹੈ । ਇਸ ਤਰਾਂ ਦੇ ਐਫਲੀਏਟ ਪ੍ਰੋਗਰਾਂਮ ਵਿਚ ਐਫਲੀਏਟ ਨੂੰ ਤਦ ਹੀ ਕਮਿਸ਼ਨ ਮਿਲਦਾ ਹੈ । ਜਦ ਉਸ ਦਾ ਭੇਜਿਆ ਹੋਇਆ ਵਿਜਟਰ ਸਬੰਧਿਤ ਸਾਈਟ ਤੇ ਕੋਈ ਐਕਸ਼ਨ ਲੈਂਦਾ ਹੈ ਕੋਈ ਸਮਾਨ ਖਰੀਦਦਾ ਹੈ ਜਾਂ ਕੋਈ ਫਾਰਮ ਭਰਕੇ ਲੀਡ ਬਣਾਉਦਾ ਹੈ ।

ਇਹ ਪ੍ਰੋਗਰਾਂਮ ਉਹਨਾਂ ਲਈ ਜਿਆਦਾ ਫਾਇਦੇਮੰਦ ਹੋ ਸਕਦੇ ਹਨ । ਜੋ ਪੱਕੇ ਨਿਸਚੇ  ਨਾਲ ਇਸ ਪ੍ਰੋਗਰਾਂਮ ਤੋਂ ਕਮਾਈ ਕਰਨਾ ਚਾਹੁੰਦੇ ਨੇ । ਇਸ ਤਰਾਂ ਦੇ ਐਫਲੀਏਟ ਪ੍ਰੋਗਰਾਂਮ ਵਿਚ  ਐਫਲੀਏਟ ਨੂੰ ਉਸ ਦੇ ਯਤਨਾਂ ਰਾਹੀਂ ਹੋਈ ਵਿਕਰੀ ਦਾ 15% ਤੋਂ 20% ਜਾਂ ਜਿਆਦਾ ਕਮਿਸ਼ਨ ਦੇ ਰੂਪ ਵਿਚ ਮਿਲ ਸਕਦਾ ਹੈ ।

ਪੇਅ-ਪਰ-ਪ੍ਰਫੋਰਮੈਂਸ ਅੱਗੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ । ਇਹ ਦੋ ਹਿੱਸੇ ਹਨ ਪੇਅ-ਪਰ-ਸੇਲ ਤੇ ਪੇਅ-ਪਰ-ਲੀਡ ।

ਪੇਅ-ਪਰ-ਸੇਲ
:-ਇਸ ਤਰਾਂ ਦੇ ਪ੍ਰੋਗਰਾਂਮ ਵਿਚ ਐਫਲੀਏਟ ਲਿੰਕ ਦੇ ਰਾਹੀਂ ਭੇਜਿਆਂ ਵਿਜਟਰ ਜਦ ਵਪਾਰੀ ਦੀ ਸਾਈਟ ਤੋਂ ਕੋਈ ਸਮਾਨ ਖਰੀਦਦਾ ਹੈ ਤਾਂ ਵਪਾਰੀ ਐਫਲੀਏਟ ਨੂੰ ਇਕ ਰਕਮ ਕਮਿਸ਼ਨ ਦੇ ਰੂਪ ਵਿਚ ਦਿੰਦਾ ਹੈ ਇਹ ਰਕਮ ਅਲੱਗ ਅਲੱਗ ਸਾਈਟਾਂ ਤੇ ਅਲੱਗ ਅਲੱਗ ਸਮਾਨ ਦੇ ਲਈ ਵੱਖ ਵੱਖ ਹੁੰਦੀ ਹੈ । ਪਰ ਇਹ ਹਮੇਸਾਂ ਪੇਅ-ਪਰ-ਕਲਿੱਕ ਤੋਂ ਜਿਆਦਾ ਹੀ ਹੁੰਦੀ ਹੈ ।

ਪੇਅ-ਪਰ-ਲੀਡ
:- ਪੇਅ-ਪਰ-ਲੀਡ ਪੇਅ-ਪਰ-ਕਲਿੱਕ ਦਾ ਥੋੜਾ ਸੁਧਰਿਆ ਹੋਇਆ ਰੂਪ ਹੈ । ਇਸ ਤਰਾਂ ਦਾ ਪ੍ਰੋਗਰਾਂਮ ਇੰਸੋਰੈਂਸ ਤੇ ਹੋਰ ਆਰਥਿਕ ਗਤੀਵਿਧੀ ਕਰਨ ਵਾਲੀਆਂ ਕੰਪਨੀਆਂ ਦੁਆਰਾ ਵਧੇਰੇ ਪਸੰਦ ਕੀਤਾ ਜਾਂਦਾ ਹੈ । ਜੋ ਅਪਣੀ ਕੰਪਨੀ ਦੇ ਵਿਕਾਸ ਲਈ ਲੀਡ ਉਤੇ ਭਰੋਸਾ ਕਰਦੀਆਂ ਹਨ ।

ਇਸ ਵਿਚ ਐਫਲੀਏਟ ਵਲੋ ਭੇਜਿਆ ਗਿਆ ਵਿਜ਼ਟਰ ਸਬੰਧਿਤ ਕੰਪਨੀ ਦੀ ਸਾਈਟ ਤੇ ਚਾਹਿਆ ਗਿਆ ਕੋਈ ਫਾਰਮ ਭਰਕੇ ਜਾਂ ਸਾਈਨ-ਅਪ ਕਰਕੇ ਲੀਡ ਲੈਂਦਾ ਹੈ । ਤਾਂ ਐਫਲੀਏਟ ਨੂੰ ਇਕ ਨਿਸਚਿਤ ਰਕਮ ਕਮਿਸ਼ਨ ਦੇ ਰੂਪ ਵਿਚ ਦਿੱਤੀ ਜਾਂਦੀ ਹੈ । ਇਸ ਵਿਚ ਪ੍ਰਤੀਸ਼ਤ ਦੇ ਰੂਪ ਵਿਚ ਨਹੀਂ ਮਿਲਦੀ ਕਿੳਕਿ ਕੋਈ ਸਮਾਨ ਵੇਚਿਆ ਨਹੀਂ ਗਿਆ । ਪਰ ਵਿਜਟਰ ਉਸ ਸਾਈਟ ਤੇ ਫਾਰਮ ਭਰਕੇ ਜਾਂ ਸਾਈਨ-ਅਪ ਕਰਕੇ ਕੋਈ ਐਕਸ਼ਨ ਲੈਂਦਾ ਹੈ ।

ਇਹਨਾਂ ਤਿੰਨ ਪ੍ਰਕਾਰ ਦੇ ਐਫਲੀਏਟ ਪਰੋਗਰਾਂਮਾਂ ਤੋਂ ਇਲਾਵਾ ਐਫਲੀਏਟ ਮਾਰਕੀਟਿੰਗ ਦੀਆਂ ਹੋਰ ਕਈ ਕਿਸਮਾਂ ਹੁੰਦੀਆਂ ਹਨ । ਵਰਗੀਕਰਨ ਦੇ ਅਧਾਰ ਤੇ ਇਹਨਾਂ ਨੂੰ ਸਿੰਗਲ-ਟਾਇਰ, ਟੂ-ਟਾਇਰ ਤੇ ਮਲਟੀ-ਟਾਇਰ ਐਫਲੀਏਟ ਮਾਰਕੀਟਿੰਗ ਦੇ ਤੌਰ ਤੇ ਵੰਡਿਆ ਜਾ ਸਕਦਾ ਹੈ ।

ਕੁਝ ਐਫਲੀਏਟ ਪ੍ਰੋਗਰਾਂਮ ਐਫਲੀਏਟ ਨੂੰ ਹਰ ਵਾਰ ਕਮਿਸ਼ਨ ਦਿੰਦਾ ਹੈ ਜਦ ਵੀ ਵਿਜਟਰ ਸਬੰਧਿਤ ਸਾਈਟ ਤੋਂ ਕੁਝ ਖਰੀਦਦਾ ਹੈ । ਪਰ ਕੁਝ ਸਿਰਫ ਪਹਿਲੀ ਵਾਰ ਹੋਈ ਵਿਕਰੀ ਦੇ ਲਈ ਹੀ ਕਮਿਸ਼ਨ ਦਿੰਦੇ ਹਨ ।ਸਿੰਗਲਟਾਇਰ, ਟੂ-ਟਾਇਰ, ਮਲਟੀਟਾਇਰ ਐਫਲੀਏਟ ਮਾਰਕੀਟਿੰਗ । ਐਫਲੀਏਟ ਮਾਰਕੀਟਿੰਗ ਦੇ ਇਸ ਤਰ੍ਹਾਂ ਦੇ ਵੱਖ-ਵੱਖ ਤਰੀਕੇ ਹੁੰਦੇ ਹਨ । ਜਿਸ ਦੁਆਰਾ ਐਫਲੀਏਟ ਨੂੰ ਭੁਗਤਾਨ ਕੀਤਾ ਜਾਂਦਾ ਹੈ ।

ਸਿੰਗਲ-ਟਾਇਰ ਐਫਲੀਏਟ ਪ੍ਰੋਗਰਾਂਮ
ਇਸ ਤਰ੍ਹਾਂ ਦੇ ਪ੍ਰੋਗਰਾਂਮ ਵਿਚ ਸਿਰਫ ਐਫਲੀਏਟ ਵਲੋਂ ਸਿੱਧੇ ਤੌਰ ਤੇ ਭੇਜੇ ਵਿਜ਼ਟਰ ਦੇ ਲਈ ਹੀ ਕਮਿਸ਼ਨ ਦਿੱਤਾ ਜਾਂਦਾ ਹੈ । ਪੇਅ-ਪਰ-ਕਲਿੱਕ, ਪੇਅ-ਪਰ-ਸੇਲ, ਪੇਅ-ਪਰ-ਲੀਡ ਸਿੰਗਲ-ਟਾਇਰ ਸ੍ਰੈਣੀ ਵਿਚ ਹੀ ਆਉਦੇ ਹਨ ।

ਟੂ-ਟਾਇਰ,ਮਲਟੀ ਟਾਇਰ ਪ੍ਰੋਗਰਾਂਮ
ਇਸ ਤਰ੍ਹਾਂ ਦੇ ਪ੍ਰੋਗਰਾਂਮ ਵਿਚ ਐਫਲੀਏਟ ਨੂੰ ਸਿਰਫ ਉਸ ਵਲੋਂ ਸਿੱਧੇ ਤੌਰ ਤੇ ਭੇਜੇ ਗਏ ਵਿਜ਼ਟਰ ਦੁਆਰਾ ਕੀਤੀ ਖਰੀਦਦਾਰੀ ਲਈ ਹੀ ਕਮਿਸ਼ਨ ਨਹੀਂ ਮਿਲਦਾ । ਸਗੋਂ ਉਸਦੇ ਲਿੰਕ ਰਾਹੀਂ ਸਾਮਿਲ ਹੋਏ ਦੂਸਰੇ ਐਫਲੀਏਟ ਦੁਆਰਾ ਕੀਤੀ ਗਈ ਵਿਕਰੀ ਦੇ ਲਈ ਵੀ ਕੁਝ ਕਮਿਸ਼ਨ ਮਿਲਦਾ ਹੈ ।

ਇਸ ਵਿਚ ਦੂਸਰੇ ਐਫਲੀਏਟ ਨੂੰ ਉਸੇ ਤਰਾਂ ਸਿੰਗਲ ਟਾਇਰ ਐਫਲੀਏਟ ਦੇ ਰੂਪ ਵਿਚ ਮਿਲਣ ਵਾਲਾ ਕਮਿਸ਼ਨ ਮਿਲਦਾ ਰਹੇਗਾ । ਜੇਕਰ ਉਹ ਨਵੇਂ ਐਫਲੀਏਟ ਸਾਮਿਲ ਕਰਦਾ ਹੈ ਤਾਂ ਉਸਨੂੰ ਵੀ ਉਸਦਾ ਫਾਇਦਾ ਮਿਲੇਗਾ । ਇਸ ਵਿਚ ਕਿਸੇ ਵੀ ਦੂਸਰੇ ਐਫਲੀਏਟ ਨੂੰ ਮਿਲਣ ਵਾਲਾ ਕਮਿਸ਼ਨ ਤੇ ਕੋਈ ਅਸਰ ਨਹੀਂ ਹੁੰਦਾ ।

ਪੱਕੀ ਇਨਕਮ ਵਾਲੇ ਐਫਲੀਏਟ ਪ੍ਰੋਗਰਾਂਮ :-ਕਈ ਐਫਲੀਏਟ ਪਰੋਗਰਾਮ ਸਿਰਫ ਇਕ ਵਾਰ ਹੀ ਕਮਿਸ਼ਨ ਨਹੀਂ ਦਿੰਦੇ । ਉਹ ਹਰ ਵਾਰ ਜਦ ਕੋਈ ਗਾਹਕ ਦੁਬਾਰਾ ਖਰੀਦਦਾਰੀ ਕਰਦਾ ਹੈ । ਉਸਦੇ ਲਈ ਵੀ ਤੁਹਾਨੂੰ ਕਮਿਸ਼ਨ ਦਿੱਤਾ ਜਾਂਦਾ ਹੈ । ਚਾਹੇ ਗਰਾਹਕ ਦੁਬਾਰਾ ਮਹੀਨੇ ਦੋ ਮਹੀਨੇ ਬਾਅਦ ਕੋਈ ਖਰੀਦਦਾਰੀ ਕਰੇ । ਇਸਦੇ ਲਈ ਜਰੂਰੀ ਹੈ ਕਿ ਗਾਹਕ ਉਸੇ ਖਾਤੇ ਦੇ ਜਰੀਏ ਖਰੀਦਦਾਰੀ ਕਰੇ । ਜਿਸ ਖਾਤੇ ਰਾਹੀ ਜਦ ਪਹਿਲੀ ਵਾਰ ਤੁਹਾਡੇ ਐਫਲੀਏਟ ਲਿੰਕ ਦੇ ਰਾਹੀ ਸਬੰਧਿਤ ਸਾਈਟ ਤੇ ਗਿਆ ਸੀ ।

ਜੇ ੳੁਹ ਦੁਬਾਰਾ ਕਿਸੇ ਨਵੇਂ ਖਾਤੇ ਰਾਂਹੀ ਖਰੀਦਦਾਰੀ ਕਰੇਗਾ ਤਾਂ ਤੁਹਾਨੂੰ ਕਮਿਸ਼ਨ ਨਹੀ ਮਿਲੇਗਾ । ਉਸ ਅਕਾਊਂਟ ਦੇ ਰਾਹੀਂ ਹੋਣ ਵਾਲੀ ਹਰ ਵਿਕਰੀ ਤੇ ਤੁਹਾਨੂੰ ਕਮਿਸ਼ਨ ਮਿਲੇਗਾ । ਦੁਬਾਰਾ ਉਹ ਚਾਹੇ ਕਿਸੇ ਵੀ ਲਿੰਕ ਦੇ ਰਾਹੀਂ ਉਸ ਸਾਈਟ ਤੇ ਆਵੇ ।

ਵੱਖ-ਵੱਖ ਐਫਲੀਏਟ ਮਾਰਕੀਟਿੰਗ ਦੀਆਂ ਕਿਸਮਾਂ ਵਪਾਰੀਆਂ ਤੇ ਸਬੰਧਿਤ ਕੰਪਨੀਆਂ ਦੇ ਕੰਮ ਕਰਨ ਦੇ ਤੌਰ ਤਰੀਕੇ ਤੇ ਐਫਲੀਏਟ ਨੂੰ ਦਿੱਤੇ ਜਾਣ ਵਾਲੇ ਲਾਭ ਅਲ਼ੱਗ ਅਲੱਗ ਹੁੰਦੇ ਹਨ । ਕਿਸ ਕਿਸਮ ਦਾ ਐਫਲੀਏਟ ਪ੍ਰੋਗਰਾਂਮ , ਕਿਹੜੀ ਕੰਪਨੀ ਦਾ ਪ੍ਰੋਗਰਾਂਮ ਤੁਹਾਡੇ ਲਈ ਵਧੀਆ ਸਾਬਿਤ ਹੋਵੇਗਾ । ਤੁਹਾਡੇ ਲਈ ਕਿਹੜਾ ਪ੍ਰੋਗਰਾਂਮ ਸਹੀ ਰਹੇਗਾ । ੲਿਸ ਦੀ ਚੋਣ ਤੁਹਾਨੂੰ ਖੁਦ ਹੀ ਕਰਨੀ ਪੲੇਗੀ । ਇਹ ਤੁਹਾਨੂੰ ਦੇਖਣਾ ਪਵੇਗਾ ਕਿ ਕਿਹੜਾ ਐਫਲੀਏਟ ਪ੍ਰੋਗਰਾਂਮ ਤੁਹਾਡੀਆਂ ਲੋੜਾਂ ਦੇ ਮੁਤਾਬਕ ਹੈ ।

ਇਹ ਜਾਣ ਲੈਣਾ ਜਰੂਰੀ ਹੈ ਕਿ ਕੋਈ ਇਕ ਐਫਲੀਏਟ ਪ੍ਰੋਗਰਾਂਮ ਹਰ ਕਿਸੇ ਲਈ ਇਕੋ ਜਿਹੇ ਨਤੀਜੇ ਨਹੀਂ ਦੇ ਸਕਦਾ । ਇਕ ਲਈ ਕੋਈ ਇਕ ਐਫਲੀਏਟ ਪ੍ਰੋਗਰਾਂਮ ਵਧੀਆ ਹੋ ਸਕਦਾ ਹੈ । ਜਦ ਕਿ ਦੂਸਰੇ ਲਈ ਕੋਈ ਹੋਰ ਪ੍ਰੋਗਰਾਂਮ ਵਧੀਆ ਹੋ ਸਕਦਾ ਹੈ ।

Kamalpreet Singh

Self Employed , Skilled in Sales, Marketing, Affiliate Marketing, Email Marketing, and Marketing Strategy.

Leave a Reply

Close Menu