ਬਲੌਗ ਦੇ ਅਲੱਗ ਅਲੱਗ ਪ੍ਰਕਾਰ।ਤੁਹਾਡਾ ਬਲੌਗ ਕਿਸ ਤਰਾਂ ਦਾ ਹੈ ? different kinds of blog

Different kind of blog
Big Discounts for Domains, Hosting, SSL and more

Different kind of blog. What Type is Yours blog?

Different kinds of blogs. What Type is Yours blog?

blogging

ਬਲੌਗ ਦੇ ਅਲੱਗ ਅਲੱਗ ਪ੍ਰਕਾਰ।ਤੁਹਾਡਾ ਬਲੌਗ ਕਿਸ ਤਰਾਂ ਦਾ ਹੈ ।

Different kinds of blogs. What Type is Yours blog? ਬਲੌਗਿੰਗ ਦੀ ਦੁਨੀਆਂ ‘ਚ ਬਲੌਗ ਦੀਆਂ ਕਈ ਕਿਸਮਾਂ ਨੇ । ਜੇ ਤੁਸੀ ਬਲੌਗ ਲਿਖਣ ਦਾ ਸੋਚ ਲਿਆ ਹੈ।

ਪਰ ਤੁਹਾਨੂੰ ਸਮਝ ਨਹੀ ਆ ਰਿਹਾ ਕਿ ਬਲੌਗ ਸੁਰੂ ਕਿਸ ਤਰਾ ਕੀਤਾ ਜਾਵੇ । ਜਾਂ ਕੀ ਲਿਖਿਆ ਜਾਵੇ ।

ਹਰ ਬਲੌਗਰ ਦਾ ਲਿਖਣ ਦਾ ਅਪਣਾ ਮਕਸਦ ਹੁੰਦਾ ਹੈ ਟੀਚਾ ਹੁੰਦਾ ਹੈ । ਉਸੇ ਮੁਤਾਬਕ ਉਹ ਬਲੌਗ ਲਿਖਦਾ ਹੈ ।

ਇੱਥੇ ਅਸੀਂ ਇਸੇ ਬਾਰੇ ਗੱਲ ਕਰਾਂਗੇ । ਉਮੀਦ ਹੈ ਇਸ ਨੂੰ ਪੜ ਕੇ ਤੁਹਾਨੂੰ ਬਲੌਗ ਸੁਰੂ ਕਰਨ ਲਈ ਮਦਦ ਮਿਲੇਗੀ ।

Personal blog ਨਿੱਜੀ ਬਲੌਗ :-

੯੦ ਦੇ ਦਹਾਕੇ ਦੌਰਾਨ ਬਲੌਗਿੰਗ ਦੀ ਸੁਰੂਆਤ ਸਮੇਂ ਬਲੌਗ ਆਨਲਾਈਨ ਖੁੱਲੀ ਡਾਇਰੀ ਦੇ ਰੂਪ ਚ ਹੋਂਦ ਵਿਚ ਆਏ । ਜਿੱਥੇ ਬਲੌਗਰ ਆਪਣੀ ਜ਼ਿੰਦਗੀ ਦੇ ਅਨੁਭਵ , ਭਾਵਨਾਵਾਂ ਤੇ ਹੋਰ ਵਿਚਾਰ ਸਾਂਝੇ ਕਰਦੇ ਸਨ ।

ਨਿੱਜੀ ਬਲੌਗ ਲਈ ਕੋਈ ਨਿਯਮ ਨਹੀ ਸੀ । ਉਹਨਾਂ ਦੇ ਬਲੌਗ ਡਾਇਰੀ ਦੇ ਖੁੱਲੇ ਪੰਨੇ ਸਨ । ਜਿੱਥੇ ਉਹ ਜੋ ਚਾਹੁੰਦੇ ਲਿਖ ਸਕਦੇ ਸਨ ।

ਅੱਜ ਵੀ ਨਿੱਜੀ ਬਲੌਗਰ ਉੱਸੇ ਤਰੀਕੇ ਨਾਲ ਚਲਦੇ ਨੇ । ਪਰ ਹੁਣ ਬਲੌਗ ਸੁਰੂ ਕਰਨ ਲਈ ਪਹਿਲਾ ਵਾਂਗ ਦਿੱਕਤਾਂ ਨਹੀਂ ਆਉਂਦੀਆਂ ।

ਹੁਣ ਕਈ ਬਲੌਗਿੰਗ ਪਲੇਟਫਾਰਮ ਨੇ, ਜੋ ਤੁਹਾਨੂੰ ਬਲੌਗ ਸੁਰੂ ਕਰਨ ਲਈ ਮੁਫਤ ਵਿਚ ਮੰਚ ਦਿੰਦੇ ਨੇ । ਜਿੱਥੇ ਤੁਸੀ 10-15 ਮਿੰਟਾਂ ਚ ਅਕਾਊਟ ਬਣਾਕੇ ਬਲੌਗਿੰਗ ਸੁਰੂ ਕਰ ਸਕਦੇ ਨੇ ।

ਤੁਸੀ ਮੁਫਤ ਮੰਚ ਦੀ ਵਰਤ ਸਕਦੇ ਹੋ ਜਾਂ ਸੈਲਫ-ਹੋਸਟਡ ਮੰਚ ਵਰਤ ਸਕਦੇ ਹੋ । ਸੁਰੂਆਤ ਕਰਨ ਲਈ ਤੇ ਬਲੋਗਿੰਗ ਦੀ ਮੁੱਢਲੀ ਸਮਝ ਲਈ ਤਹਾਨੂੰ ਮੁਫਤ ਮੰਚ ਦੀ ਸਲਾਹ ਦੇਵਾਂਗਾ। ਬਾਅਦ ਵਿਚ ਤੁਸੀ ਸੈਲਫ-ਹੋਸਟਡ ਮੰਚ ਦੀ ਵਰਤੋ ਕਰ ਸਕਦੇ ।

ਤੁਸੀ ਕੋਈ ਵੀ ਵਿਸਾ ਚੁਣਕੇ ਬਲੌਗ ਲਿਖਣਾ ਸੁਰੂ ਕਰ ਸਕਦੇ । ਨਿੱਜੀ ਬਲੌਗਰ ਲਈ ਪੈਸਾ ਕੋਈ ਜਿਆਦਾ ਮਾਇਨੇ ਨਹੀ ਰਖਦਾ। ਉਹ ਸੌਕੀਆਂ ਤੌਰ ਤੇ ਬਲੌਗ ਲਿਖਦਾ ਹੈ ਤੇ ਅਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦਾ ਹੈ ।

Business blog ਬਿਜ਼ਨਸ ਬਲੌਗ:-

ਕਾਰੋਬਾਰੀ ਬਲਾਗਰ (Business blogger) ਉਹ ਹੁੰਦਾ ਹੈ ਜਿਸ ਦਾ ਧਿਆਨ ਅਪਣੇ ਵਿਚਾਰ ਸਾਂਝੇ ਕਰਨ ਦੀ ਬਜਾਏ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਦਿੰਦਾ ਹੈ।

ਕਾਰੋਬਾਰੀ ਬਲਾਗਰ ਦਾ ਕੰਮ ਅਪਣੇ ਕਾਰੋਬਾਰ ਜਾਂ ਅਪਣੀ ਕੰਪਨੀ, ਜਿਸ ਨਾਲ ਉਹ ਸਬੰਧਤ ਹੈ ਉਹ ਦੇ ਸਮਾਨ ਜਾਂ ਸੇਵਾਵਾਂ ਦੀ ਜਾਣਕਾਰੀ ਸੰਭਾਵਤ ਗ੍ਰਾਹਕਾਂ ਨਾਲ ਸਾਂਝੀ ਕਰਨਾ ਹੁੰਦਾ ।

ਸਿੱਧੇ ਲ਼ਫਜਾਂ ਚ ਕਹੀਏ ਤਾਂ ਕਾਰੋਬਾਰੀ ਬਲੌਗਰ ਦਾ ਕੰਮ ਬਲੌਗ ਰਾਹੀ ਅਪਣੇ ਸਮਾਨ ਜਾਂ ਸੇਵਾਵਾਂ ਦੀ ਜਾਣਕਾਰੀ ਦੇ ਕੇ ਸਮਾਨ ਜਾਂ ਸੇਵਾਵਾਂ ਦੀ ਵਿਕਰੀ ਵਿਚ ਵਾਧਾ ਕਰਨਾ ਹੁੰਦਾ ਹੈ ।

Professional Blog ਪ੍ਰੋਫੈਸਨਲ ਬਲੌਗ

ਪ੍ਰੋਫੈਸ਼ਨਲ ਬਲਾਗਰ ਉਹ ਹਨ ਜੋ ਬਲੋਗ ਦੇ ਜਰੀਏ ਕਮਾਈ ਕਰਨਾਂ ਚਾਹੁੰਦੇ ਹਨ। ਉਹਨਾਂ ਲਈ ਬਲੌਗ ਆਮਦਨ ਦਾ ਇਕ ਸਾਧਨ ਹੁੰਦਾ ਹੈ ।

ਬਲੌਗ ਤੋਂ ਕਮਾਈ ਕਰਨ ਲਈ ਬਲੌਗਰ ਵੱਖ-ਵੱਖ ਤਰੀਕੇ ਵਰਤਦੇ ਨੇ । ਇਸ ਲਈ ਉਹ ਅਪਣੇ ਬਲੌਗ ਤੇ ਇਸਿਤਹਾਰ ਲਈ ਥਾਂ ਦੀ ਵਿਕਰੀ ਕਰਕੇ । ਈ-ਕਿਤਾਬ ਤਿਆਰ ਕਰਕੇ ਉਸਦੀ ਵਿਕਰੀ ਅਪਣੇ ਪਾਠਕਾਂ ਨੂੰ ਕਰਕੇ ਜਾਂ ਕਿਸੇ ਦੂਜੇ ਦੀਆਂ ਸੇਵਾਵਾਂ ਜਾਂ ਸਮਾਨ ਦਾ ਅਪਣੇ ਬਲੌਗ ਤੇ ਪ੍ਰਚਾਰ ਕਰਕੇ ਕਮਾਈ ਕਰਦੇ ਹਨ

ਪ੍ਰੋਫੈਸ਼ਨਲ ਬਲਾਗਰ ਕਮਾਈ ਵੱਖ-ਵੱਖ ਵਿਸਿਆ ਤੇ ਅੱਡ-ਅੱਡ ਬਲਾਗ ਲਿਖਕੇ ਅਪਣੀ ਕਮਾਈ ਵਧਾਉਣ ਦਾ ਯਤਨ ਕਰਦੇ ਹਨ ।

ਵੱਧ ਆਮਦਨ ਲਈ ਪਾਠਕਾ ਦੀ ਗਿਣਤੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ ।

Niche Blog

ਦੂਸਰੇ ਬਲੌਗ ਦੀ ਤਰਾਂ ਜਿਥੇ ਅਸੀ ਕੁਝ ਵੀ ਲਿਖ ਸਕਦੇ ਹਾਂ । ਉਸਦੇ ਮੁਕਾਬਲੇ ਇਹ ਬਲੌਗ ਇਕ ਵਿਸੇ ਤੇ ਧਿਆਨ ਲਗਾਉਦੇ ਹਨ । ਇਸ ਨਾਲ ਸਾਨੂੰ ਅਰਥ ਭਰਪੂਰ ਲਿਖਣ ਦਾ ਮੌਕਾ ਮਿਲਦਾ ਹੈ ।

ਜਦ ਤੁਸੀ ਇਕ ਵਿਸੇ ਨੂੰ ਚੁਣਕੇ ਬਲੌਗ ਲਿਖਣਾ ਸੁਰੂ ਕਰਦੇ ਹੋ ਤਾਂ ਤੁਹਾਡੇ ਕੋਲ ੳੇਸ ਵਿਸੇ ਨੂੰ ਡੁੰਘਾਈ ਨਾਲ ਸਮਝਣ ਦਾ ਖੋਜ਼ ਕਰਨ ਦਾ ਮੌਕਾ ਮਿਲਦਾ ਹੈ ।

ਇਸ ਤਰਾਂ ਦੇ ਬਲੌਗ ਲਿਖਣ ਲਈ ਅਜਿਹੇ ਵਿਸੇ ਦੀ ਚੋਣ ਕਰੋ , ਜਿਸ ਵਿਚ ਤੁਹਾਡੀ ਸਭ ਤੋਂ ਜਿਆਦਾ ਦਿਲਚਸਪੀ ਹੈ ।

ਇਸ ਨਾਲ ਤੁਹਾਨੂੰ ਲਿਖਣ ਵਿਚ ਅਕੇਵਾਂ ਮਹਿਸੂਸ ਨਹੀ ਹੋਵੇਗਾ । ਤੇ ਤੁਸੀ ਆਪਣੇ ਪਾਠਕਾਂ ਨਾਲ ਵਧੀਆ ਲਿਖਤਾਂ ਸਾਝੀਆਂ ਕਰ ਸਕੋਗੇ ।

ਜਦ ਪਾਠਕ ਨੂੰ ਤੁਹਾਡੇ ਬਲੌਗ ਤੇ ਚੰਗੀ ਜਾਣਕਾਰੀ ਮਿਲੇਗੀ, ਤਾਂ ਉਹ ਵਾਰ ਵਾਰ ਤੁਹਾਡੇ ਬਲੌਗ ਤੇ ਆਵੇਗਾ । ਤੇ ਅਪਣੇ ਦੋਸਤਾਂ ਮਿਤਰਾਂ ਨਾਲ ਵੀ ਤੁਹਾਡੇ ਬਲੌਗ ਦੀ ਜਾਣਕਾਰੀ ਸਾਂਝੀ ਕਰੇਗਾ ।

ਇਸ ਤਰਾਂ ਬਲੌਗ ਦੇ ਪਾਠਕਾਂ ਦੀ ਗਿਣਤੀ ਵਧੇਗੀ । ਜਿੰਨੀ ਪਾਠਕਾਂ ਦੀ ਗਿਣਤੀ ਵੱਧ ਹੋਵੇਗੀ, ਉਨੇ ਹੀ ਤੁਹਾਡੇ ਕੋਲ ਕਮਾਈ ਕਰਨ ਦੇ ਮੌਕੇ ਵਧਣਗੇ ।

Reverse Blog ਰਿਵਰਸ ਬਲੌਗ

ਰਿਵਰਸ ਬਲੌਗ ਜਾਂ ਮਹਿਮਾਨ ਬਲੌਗਿੰਗ ਬਲੌਗ ਦੇ ਖੇਤਰ ਚ ਇਕ ਜਾਣਿਆ ਪਹਿਚਾਣਿਆ ਤਰੀਕਾ ਹੈ ।

ਇਸ ਤਰਾਂ ਦੇ ਬਲੌਗ ਵਿਚ ਬਲੌਗ ਮਾਲਕ ਖੁਦ ਲਿਖਣ ਦੀ ਬਜਾਏ ਦੂਜੇ ਬਲੌਗਰਾਂ ਨੂੰ ਅਪਣੇ ਬਲੌਗ ਲਿਖਣ ਦਾ ਸੱਦਾ ਦਿੰਦਾ ਹੈ ।

ਇਸ ਤਰਾਂ ਤੁਹਾਨੂੰ ਬਲੌਗ ਦੇ ਲਈ ਲਿਖਤਾਂ ਮਿਲ ਜਾਂਦੀਆਂ ਨੇ ਤੇ ਦੂਜੇ ਬਲੌਗਰ ਨੂੰ ਤੁਹਾਡੇ ਬਲੌਗ ਤੇ ਅਪਣੇ ਬਲੌਗ ਦਾ ਮੁਫਤ ਵਿਚ ਬੈਕਲਿੰਕ ਦੇਣ ਦਾ ਮੌਕਾ ਮਿਲ ਜਾਂਦਾ ਹੈ ।

ਅਸਲ ਵਿਚ ਮੁਫਤ ਕੁਝ ਵੀ ਨਹੀ ਹੁੰਦਾ । ਇਸ ਦੇ ਲਈ ਇਕ ਅਪਣੇ ਬਲੌਗ ਲਈ ਲਿਖਤ ਮਿਲ ਗਈ ਤੇ ਦੂਜੇ ਨੂੰ ਇਕ ਬੈਕਲਿੰਕ ਜੋ ਉਸਦੇ ਪਾਠਕ ਵਧਾਉਣ ਵਿਚ ਸਹਾਈ ਹੁੰਦਾ ਹੈ ।

ਤੁਹਾਨੂੰ ਸਿਰਫ ਮਹਿਮਾਨ ਬਲੌਗਰਾਂ ਦੇ ਸਹਾਰੇ ਨਹੀ ਰਹਿਣਾ ਚਾਹੀਦਾ, ਸਗੋਂ ਅਪਣੀਆ ਲਿਖਤਾਂ ਵੀ ਸਾਂਝੀਆਂ ਕਰਦੇ ਰਹਿਣਾ ਚਾਹੀਦਾ ਹੈ ।

Affiliate Blog ਐਫਲੀਏਟ ਬਲੌਗ

ਐਫਲੀਏਟ ਬਲੌਗਰ ਉਹ ਹੁੰਦੇ ਹਨ ਜੋ ਐਫਲੀਏਟ ਮਾਰਕੀਟਿੰਗ ਦੁਆਰਾ ਕਮਿਸ਼ਨ ਦੇ ਰੂਪ ਚ ਕਮਾਈ ਕਰਦੇ ਹਨ ।

ਉਹ ਖੁਦ ਦਾ ਸਮਾਨ ਤਿਆਰ ਕਰਕੇ ਵੇਚਣ ਦੀ ਬਜਾਏ, ਦੂਜਿਆ ਦੇ ਸਮਾਨ ਦੇ ਗੁਣ ਔਗੁਣ ਦੀ ਜਾਣਕਾਰੀ ਸਾਂਝੀ ਕਰਕੇ ਸੰਭਾਵਤ ਗ੍ਰਾਹਕਾਂ ਨੂੰ ਐਫਲੀਏਟ ਲਿੰਕ ਦੇ ਰਾਹੀ ਖਰੀਦਦਾਰੀ ਕਰਨ ਲਈ ਉਤਸਾਹਿਤ ਕਰਦੇ ਨੇ ।

ਇੱਥੇ ਇਹ ਯਾਦ ਰਹੇ ਕਿ ਐਫਲੀਏਟ ਲਿੰਕ ਰਾਹੀ ਹੋਣ ਵਾਲੀ ਖਰੀਦੀ ਤੇ ਗ੍ਰਾਹਕ ਤੇ ਕੋਈ ਬੋਝ ਨਹੀਂ ਪੈਂਦਾ ।

ਸਫਲ ਐਫਲੀਏਟ ਬਲੌਗਰ ਬਣਨ ਲਈ, ਕਮਿਸ਼ਨ ਲੈਣ ਦੇ ਲਾਲਚ ਵਿਚ ਕਦੇ ਵੀ ਗ੍ਰਾਹਕ ਨੂੰ ਗਲਤ ਜਾਣਕਾਰੀ ਨਾ ਦੇਵੋ ।

ਨਹੀਂ ਤਾਂ ਗ੍ਰਾਹਕ ਨੇ ਇਕ ਵਾਰ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਨੂੰ ਸੱਚ ਮੰਨਕੇ ਗਲਤ ਸਮਾਨ ਖਰੀਦ ਲਿਆ , ਤਾਂ ਦੁਬਾਰਾ ਉਹ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਤੇ ਭਰੋਸਾ ਨਹੀ ਕਰੇਗਾ ।

Media Blog ਮੀਡੀਆ ਬਲੌਗ

ਮੀਡੀਆ ਬਲੌਗ ਨੂੰ ਬਲੌਗਰ ਵਲੋ ਤਿਆਰ ਸਮੱਗਰੀ ਦੇ ਆਧਾਰ ਤੇ ਵਰਗ ਵੰਡ ਕੀਤਾ ਜਾਂਦਾ ਹੈ ।

ਜਿਵੇ ਕਿ ਵੀਡੀਓ ਬਲੌਗਿੰਗ ਨੂੰ ਵੀਲੌਗਰ (Vlogger)ਕਿਹਾ ਜਾਂਦਾ ਹੈ ।

ਜੇ ਤੁਸੀ ਬਲੌਗ ਤੇ ਫੋਟੋ ਜਾਂ ਅਪਣੀਆਂ ਬਣਾਈਆਂ ਤਸਵੀਰਾਂ ਸਾਂਝੀਆਂ ਕਰਦੇ ਹੋ ਤਾਂ ਇਸ ਨੂੰ ਫੋਟੋ ਬਲੌਗਰ ਕਿਹਾ ਜਾਂਦਾ ਹੈ ।

ਮੀਡੀਆ ਬਲੌਗ ਬਣਾਉਣ ਲਈ ਤੁਹਾਨੂੰ ਅਜਿਹੇ ਵੈਬ-ਹੋਸਟਿੰਗ ਮੰਚ ਨੂੰ ਲੱਭਣ ਦੀ ਲੋੜ ਪਵੇਗੀ । ਜੋ ਤੁਹਾਨੂੰ ਵੱਡੀਆਂ ਫਾਈਲਾਂ ਰੱਖਣ ਦੀ ਇਜ਼ਾਜ਼ਤ ਦੇਵੇ ।

Freelance Bloggers ਫਰੀਲਾਂਸਰ ਬਲੌਗਰ

ਫਰੀਲਾਂਸਰ ਬਲੌਗਰ ਉਹ ਹੁੰਦੇ ਹਨ, ਜੋ ਦੂਜੇ ਬਲੌਗਰਾਂ ਲਈ ਸਮੱਗਰੀ ਲਿਖਕੇ ਕਮਾਈ ਕਰਦੇ ਹਨ ।

ਅਸੀ ਪਹਿਲਾਂ ਮਹਿਮਾਨ ਬਲੌਗਰ ਬਾਰੇ ਪੜ ਚੁੱਕੇ ਹਾਂ ਕਿ ਮਿਹਮਾਨ ਬਲੌਗਰ ਦੂਸਰੇ ਬਲੌਗ ਲਈ ਲਿਖਕੇ, ਉਸ ਬਲੌਗ ਤੇ ਅਪਣਾ ਬੈਕਲਿੰਕ ਦਿੰਦਾ ਹੈ । ਜਿਸ ਨਾਲ ਉਸਦੇ ਬਲੌਗ ਦੇ ਪਾਠਕਾਂ ਦੀ ਗਿਣਤੀ ਵਧਦੀ ਹੈ ।

ਇਸ ਦੇ ਉਲਟ ਫਰੀਲਾਂਸਰ ਬਲੌਗਰ ਤੁਹਾਡੇ ਬਲੌਗ ਲਈ ਦਿੱਤੇ ਹੋਏ ਵਿਸੇ, ਲਿਖਣ ਦੇ ਇਵਜ ਵਿਚ ਪਹਿਲਾਂ ਤੋਂ ਤਹਿ ਕੀਤੀ ਫੀਸ ਲੈਂਦਾ ਹੈ । ਇਹੀ ਫੀਸ ਉਸਦੀ ਕਮਾਈ ਹੁੰਦੀ ਹੈ।

ਕਾਮਯਾਬ ਫਰੀਲਾਂਸਰ ਬਲੌਗਰ ਬਣਨ ਲਈ ਲਿਖਣ ਦਾ ਚੰਗਾ ਤਜ਼ਰਬਾ ਹੋਣਾ ਚਾਹੀਦਾ ਹੈ । ਹੁਨਰਮੰਦ ਫਰੀਲਾਂਸਰ ਇਸੇ ਤਰੀਕੇ ਨਾਲ ਅਪਣੇ ਲਈ ਕਾਫੀ ਕਮਾਈ ਕਰ ਲੈਂਦੇ ।

ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਬਲੌਗਿੰਗ ਦੇ ਖੇਤਰ ਵਿਚ ਕਦਮ ਰੱਖਣ ਲਈ ਸਹਾਈ ਹੋਵੇਗੀ ।

ਬਲੋਗਿੰਗ ਦਾ ਖੇਤਰ ਬਹੁਤ ਜਿਆਦਾ ਹੈ । ਇਸ ਦੀ ਪੂਰੀ ਜਾਣਕਾਰੀ ਇਕ ਜਾਂ ਦੋ ਪੋਸਟਾਂ ਵਿਚ ਸਾਂਝੀ ਕਰਨੀ ਨਾ-ਮੁਮਕਿਨ ਹੈ । ਸੋ ਅਗੇ ਵੀ ਇਸ ਵਿਸੇ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ।

Leave a Comment

Your email address will not be published. Required fields are marked *