ਸਹੀ ਡੋਮੇਨ ਨੇਮ ਦੀ ਚੋਣ ਕਿਵੇਂ ਕਰੀਏ ?how to choose best domain ?

domain name
Big Discounts for Domains, Hosting, SSL and more

( how to choose best domain) ਜੋ ਵੀ ਦੋਸਤ ਬਲੋਗਿੰਗ ਦੀ ਦੁਨੀਆਂ ਵਿਚ ਆਉਣਾ ਚਾਹੁੰਦੇ ਹਨ । ਉਹਨਾਂ ਲਈ ਪਹਿਲੀ ਤੇ ਜਰੂਰੀ ਲੋੜ ਹੈ,  ਇਕ ਡੋਮੇਨ ਨੇਮ ਦੀ ਚੋਣ ਕਰਨਾ ।

ਇਕ ਗੱਲ ਧਿਆਨ ਰੱਖਣ ਵਾਲੀ ਹੈ । ਕਿ ਤੁਸੀ ਭਵਿੱਖ ਵਿਚ ਅਪਣੇ ਬਲੌਗ ਦਾ ਥੀਮ,  ਡਿਜ਼ਾਇਨ,  ਹੋਸਟਿੰਗ ਵਗੈਰਾ ਕਿਸੇ ਸਮੇਂ ਵੀ ਲੋੜ ਅਨੁਸਾਰ ਬਦਲ ਸਕਦੇ ਹੋ ।

ਪਰ ਡੋਮੇਨ ਨੇਮ ਬਦਲਣਾ ਕਿਸੇ ਵੀ ਬਲੌਗ ਲਈ ਔਖਾ ਫੈਂਸਲਾ ਹੁੰਦਾ ਹੈ । ਇਸ ਲਈ ਪਹਿਲਾਂ ਹੀ ਇਸ ਬਾਰੇ ਚੰਗੀ ਤਰਾਂ ਸੋਚ ਸਮਝਕੇ ਡੋਮੇਨ ਦੀ  ਚੋਣ ਕਰਨੀ ਚਾਹੀਦੀ ਹੈ ।

ਬਲੌਗ ਦਾ ਡੋਮੇਨ ਇਕ ਬਰਾਂਡ ਹੁੰਦਾ ਹੈ । ਕਈ ਵਾਰ ਨਵੇਂ ਬਲੌਗਰ ਅਣਜਾਣੇ ਵਿਚ ਗਲਤ ਡੋਮੇਨ ਦੀ ਚੋਣ ਕਰ ਲੈਂਦੇ ਨੇ । ਕੁਝ ਸਮੇਂ ਬਾਅਦ ਉਹ ਡੋਮੇਨ ਉਹਨਾਂ ਦੀ ਪਸੰਦ ਨਹੀਂ ਰਹਿੰਦਾ । ਫਿਰ ਉਹ ਨਵਾਂ ਡੋਮੇਨ ਖਰੀਦਦੇ ਨੇ । ਪਰ ਜੋ ਮਿਹਨਤ ਉਹਨਾਂ ਪਹਿਲੇ ਡੋਮੇਨ ਨੂੰ ਬਰਾਂਡ ਬਣਾਉਣ ਲਈ ਲਗਾਈ ਸੀ । ਉਹੀ ਮਿਹਨਤ ਉਹਨਾਂ ਨੂੰ ਦੁਬਾਰਾ ਨਵੇਂ ਡੋਮੇਨ ਤੇ ਲਗਾਉਣੀ ਪੈਂਦੀ ਹੈ ।

ਵਾਰ ਵਾਰ ਡੋਮੇਨ ਨੇਮ ਬਦਲਣ ਨਾਲ ਸਾਡੇ ਬਲੌਗ ਤੇ ਜੋ ਗਲਤ ਪ੍ਰਭਾਵ ਪੈਂਦਾ ਹੈ । ਉਹ ਵਖਰੇ ਤੌਰ ਤੇ ਚਰਚਾ ਦਾ ਵਿਸ਼ਾ ਹੈ । ਇਸ ਪੋਸਟ ਵਿਚ ਅਸੀ ਡੋਮੇਨ ਨੇਮ ਖਰੀਦਣ ਲਈ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਬਾਰੇ ਚਰਚਾ ਕਰਾਂਗੇ ।

ਡੋਮੇਨ ਨੇਮ ਖਰੀਦਣਾ ਕੋਈ ਔਖਾ ਕੰਮ ਨਹੀ ਹੁੰਦਾ । ਪਰ ਇਸ ਦੀ ਚੋਣ ਕਰਨਾ ਜਰੂਰ ਔਖਾ ਹੋ ਸਕਦਾ ਹੈ । ਕਿਉਂਕਿ ਨਵਾ ਬਲੌਗਰ ਜਾਣਕਾਰੀ ਦੀ ਘਾਟ ਕਾਰਨ, ਕਈ ਵਾਰ ਜ਼ਲਦਬਾਜ਼ੀ ਵਿਚ ਕੋਈ ਵੀ ਡੋਮੇਨ ਨੇਮ ਖਰੀਦ ਲੈਂਦਾ ਹੈ । ਜੋ ਕਈ ਵਾਰ ਉਸ ਦੀਆਂ ਲੋੜਾਂ ਮੁਤਾਬਕ ਨਹੀ ਹੁੰਦਾ ।

ਇਸ ਲਈ ਅੱਜ ਅਸੀ ਇਹ ਜਾਨਣ ਦੀ ਕੋਸ਼ਿਸ ਕਰਾਂਗੇ ਕਿ ਸਾਨੂੰ ਡੋਮੇਨ ਨੇਮ ਖਰੀਦਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

ਡੋਮੇਨ ਨੇਮ

ਡੋਮੇਨ ਨੇਮ ਕਿਸੇ ਵੀ ਵੈਬਸਾਈਟ ਦੀ ਪਹਿਚਾਣ ਹੁੰਦੀ ਹੈ । ਤੁਸੀ ਕੋਈ ਡੋਮੇਨ ਨੇਮ ਖਰੀਦਣਾ ਚਾਹੁੰਦੇ ਹੋ । ਪਰ ਡੋਮੇਨ ਨੇਮ ਕੀ ਹੋਵੇ ?

ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਧਿਆਨ ਦੇਣਾ ਪਏਗਾ । ਕਿ ਡੋਮੇਨ ਨੇਮ ਕਿਉ ਖਰੀਦਣਾ ਚਾਹੁੰਦੇ ਹੋ ।ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਤੈਅ ਕਰ ਲੈਣਾ ਚਾਹੀਦਾ ਹੈ । ਕਿ ਤੁਸੀ ਕਿਸ ਤਰਾਂ ਦਾ ਬਲੌਗ ਬਣਾਉਣਾ ਚਾਹੁੰਦੇ ਹੋ ।

ਵਿਸ਼ੇ ਦੀ ਚੋਣ

ਬਲੌਗ ਕਿਸੇ ਵੀ ਵਿਸ਼ੇ ਤੇ ਬਣਾਇਆ ਜਾ ਸਕਦਾ ਹੈ । ਇਸ ਲਈ ਡੋਮੇਨ ਨੇਮ ਖਰੀਦਣ ਤੋਂ ਪਹਿਲਾਂ ਅਪਣੇ ਬਲੌਗ ਦੇ ਵਿਸ਼ੇ ਦੀ ਚੋਣ ਕਰ ਲੈਣੀ ਚਾਹੀਦੀ ਹੈ । ਮਤਲਬ ਤੁਸੀ ਅਪਣੇ ਬਲੌਗ ਤੇ ਕਿਸ ਤਰਾਂ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ । ਜਿਵੇਂ ਸਿਹਤ, ਲਾਈਫ ਸਟਾਈਲ, ਖੇਡਾਂ, ਬੀਮਾਂ, ਵਹੀਕਲ, ਮੋਬਾਇਲ, ਲੈਪਟੋਪ, ਜਾਂ ਹੋਰ ਕਿਸੇ ਤਰਾਂ ਦੀ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ । ਬਲੌਗ ਦੇ ਵਿਸ਼ੇ ਦੀ ਚੋਣ ਕਰਨ ਲਈ ਥੋੜਾ ਸਮਾਂ ਜਰੂਰ ਲਗਾਉਣਾ ਚਾਹੀਦਾ ਹੈ ।

ਕਦੇ ਵੀ ਕਿਸੇ ਦੂਸਰੇ ਦੀ ਨਕਲ ਕਰਨ ਦੀ ਕੋਸ਼ਿਸ ਨਹੀ ਕਰਨੀ ਚਾਹੀਦੀ । ਕਿਸੇ ਵਿਸੇ ਨੂੰ ਇਸ ਲਈ ਹੀ ਨਹੀ ਚੁਣ ਲੈਣਾ ਚਾਹੀਦਾ । ਕਿ ਦੂਸਰੇ ਵੀ ਉਸ ਵਿਸ਼ੇ ਤੇ ਲਿਖਦੇ ਹਨ ।

ਵਿਸ਼ੇ ਦੀ ਚੋਣ ਇਸ ਅਧਾਰ ਤੇ ਕਰੋ ਕਿ ਤੁਸੀ ਕਿਸ ਵਿਸ਼ੇ ਤੇ ਲਿਖ ਸਕਦੇ ਹੋ । ਤੁਹਾਡੀ ਪਸੰਦ ਕੀ ਹੈ ? ਕੀ ਤੁਸੀ ਉਸ ਵਿਸ਼ੇ ਤੇ ਨਵੀ ਨਵੀ ਜਾਣਕਾਰੀ ਲਗਾਤਾਰ ਅਪਣੇ ਪਾਠਕਾਂ ਨਾਲ ਸਾਂਝੀ ਕਰ ਪਾਉਂਗੇ ।

ਜੇ ਤੁਸੀ ਹਰ ਪੋਸਟ ਕਿਸੇ ਅਲੱਗ ਵਿਸ਼ੇ ਤੇ ਲਿਖੋਂਗੇ । ਜਿਵੇਂ ਕਿ ਜੇ ਤੁਹਾਡੇ ਬਲੌਗ ਦੀ ਇਕ ਪੋਸਟ ਸਿਹਤ ਸਬੰਧੀ,  ਦੂਸਰੀ ਰਾਜਨੀਤੀ ਬਾਰੇ ਤੀਜੀ ਫਿਲਮਾਂ ਬਾਰੇ ਹੋਵੇਗੀ । ਤਾਂ ਪਾਠਕਾਂ ਦਾ ਤੁਹਾਡੇ ਬਲੌਗ ਤੇ ਵਿਸ਼ਵਾਸ ਨਹੀ ਬਣ ਸਕੇਗਾ ।

ਤੁਹਾਡੇ ਬਲੌਗ ਦਾ ਵਿਸ਼ਾ ਕੋਈ ਵੀ ਹੋਵੇ । ਜੇ ਤੁਹਾਡੇ ਬਲੌਗ ਤੇ ਕਿਸੇ ਵੀ ਇਕ ਵਿਸ਼ੇ ਨਾਲ ਸਬੰਧਤ ਜਾਣਕਾਰੀ ਹੋਵੇਗੀ । ਤਾਂ ਤੁਹਾਡੇ ਪਾਠਕਾਂ ਦਾ ਤੁਹਾਡੇ ਬਲੌਗ ਤੇ ਭਰੋਸਾ ਵਧੇਗਾ । ਜਿਸ ਲਈ ਉਹ ਉਸ ਵਿਸ਼ੇ ਨਾਲ ਸਬੰਧਤ ਹੋਰ ਜਾਣਕਾਰੀ ਲੈਣ ਲਈ ਤੁਹਾਡੇ ਬਲੌਗ ਤੇ ਆਏਗਾ । ਇਹੀ ਤੁਹਾਡੇ ਬਲੌਗ ਦੀ ਕਾਮਯਾਬੀ ਦਾ ਜ਼ਰੀਆ ਹੋਵੇਗਾ ।

ਆਓ ਹੁਣ ਆਪਾਂ ਡੋਮੇਨ ਨੇਮ ਚੁਣਨ ਵੱਲ ਵਾਪਸ ਆਈਏ ।

ਬਰਾਂਡਏਬਲ

ਡੋਮੇਨ ਨੇਮ ਜੈਨਰਿਕ  ਤੇ ਕੀ-ਵਰਡ ਬੇਸਿਸ ਦੋ ਤਰਾਂ ਦੇ ਹੁੰਦੇ ਹਨ ।ਜੈਨਰਿਕ ਡੋਮੇਨ ਜਿਵੇਂ,  ਫੇਸਬੁਕ,  ਟਵਿਟਰ, ਯੂਟਿਊਬ, ਜਾਂ ਅਜਿਹੇ ਹੋਰ ਡੋਮੇਨ ਨੇਮ ਹਨ । ਜੋ ਅਪਣੇ ਆਪ ਵਿਚ ਇਕ ਬਰਾਂਡ ਹਨ ।

ਦੂਸਰੇ ਹੁੰਦੇ ਹਨ ਕੀ-ਵਰਡ ਡੋਮੇਨ ਨੇਮ,  ਉਦਾਹਰਣ ਲਈ ਅਸੀ ਕੋਈ ਵੀ ਨਾਮ ਬਣਾਅ ਸਕਦੇ ਹਾਂ । ਜਿਵੇਂ helthtip.com,  besthelthtip.com,  ਜਾਂ ਇਸ ਤਰਾਂ ਦੇ ਕੋਈ ਵੀ ਡੋਮੇਨ ਨੇਮ ਹੋ ਸਕਦੇ ਨੇ । ਜਿੰਨਾ ਦਾ ਅਪਣੇ ਆਪ ਵਿਚ ਕੋਈ ਬਰਾਂਡ ਨਹੀ ਹੁੰਦਾ । ਇਹਨਾਂ ਵਿਚ ਕੀ ਫਰਕ ਹੁੰਦਾ ਹੈ ?

ਜੈਨਰਿਕ ਡੋਮੇਨ ਤੇ ਜਿਆਦਾਤਰ ਟਰੈਫਿਕ ਸਿਰਫ ਉਸ ਬਰਾਂਡ ਨੂੰ ਸਰਚ ਕਰਕੇ ਆਉਂਦਾ ਹੈ । ਜਿਵੇਂ ਅਸੀ ਫੇਸਬੁਕ ਜਾਂ ਟਵਿਟਰ ਨੂੰ ਗੂਗਲ ਤੇ ਸੋਸਲ ਮੀਡੀਆ ਵੈਬਸਾਈਟ ਸਰਚ ਕਰਕੇ ਨਹੀ ਲਭਦੇ । ਅਸੀਂ ਸਿੱਧਾ ਫੇਸਬੁਕ ਜਾਂ ਟਵਿਟਰ ਨੂੰ ਸਰਚ ਕਰਦੇ ਹਾਂ । ਪਰ ਕੀ-ਵਰਡ ਡੋਮੇਨ ਬਲੌਗ ਜਾਂ ਵੈਬਸਾਈਟ ਤੇ ਜੋ ਵੀ ਟਰੈਫਿਕ ਆਉਂਦਾ ਹੈ । ਉਹ ਉਸਦੇ ਵਿਸ਼ੇ ਨੂੰ ਸਰਚ ਕਰਕੇ ਆਉਂਦਾ ਹੈ ।

ਜਿਵੇਂ ਜੇ ਤੁਸੀ ਮੋਬਾਇਲ ਸਬੰਧੀ ਜਾਣਕਾਰੀ ਲੈਣੀ ਹੈ । ਤਾਂ ਤੁਸੀ ਅਪਣੀ ਲੋੜ ਅਨੁਸਾਰ ਮੰਨ ਲਉ,  ਸਰਚ ਕਰਦੇ ਹੋਂ (best smart phone) ਤਾਂ ਤੁਹਾਡੇ ਸਾਹਮਣੇ ਕਈ ਵੈਬਸਾਈਟ ਆ ਜਾਣਗੀਆਂ । ਤੁਸੀ ਇਹਨਾਂ ਵਿਚੋਂ ਕਿਸੇ ਸਾਈਟ ਜਾਂ ਬਲੌਗ ਤੋਂ ਲੋੜੀਂਦੀ ਜਾਣਕਾਰੀ ਲੈ ਲੈਂਦੇ ਹੋ । ਪਰ ਬਾਅਦ ਵਿਚ ਤੁਹਾਨੂੰ ਯਾਦ ਵੀ ਨਹੀ ਰਹਿੰਦਾ ਕਿ ਤੁਸੀ ਕਿਸ ਬਲੌਗ ਤੋਂ ਉਹ ਜਾਣਕਾਰੀ ਲਈ ਸੀ ।

ਕਿੳਂਕਿ ਉਸ ਬਲੌਗ ਦੀ ਅਪਣੀ ਕੋਈ ਪਹਿਚਾਣ ਨਹੀ ਸੀ ਅਪਣਾ ਕੋਈ ਬਰਾਂਡ ਨਹੀ ਸੀ । ਉਹ ਤੁਹਾਡੇ ਵਲੋਂ ਸਰਚ ਕੀਤੇ ਸਬਦਾਂ ਜਿੰਨਾਂ ਨੂੰ ਬਲੋਗਿੰਗ ਦੀ ਬੋਲੀ ਵਿਚ ਕੀ-ਵਰਡ ਕਹਿੰਦੇ ਹਨ ਦੇ ਮੁਤਾਬਕ ਗੂਗਲ ਨੇ ਤੁਹਾਡੇ ਸਾਹਮਣੇ ਲਿਆਂਦਾ ਸੀ । ਇਸ ਲਈ ਜਦ ਅਸੀਂ ਡੋਮੇਨ ਨੇਮ ਦੀ ਚੋਣ ਕਰਦੇ ਹਾਂ ਤਾਂ ਸਾਡੇ ਲਈ ਇਹ ਧਿਆਨ ਰਖਣਾ ਜਰੂਰੀ ਹੈ । ਕਿ ਸਾਡਾ ਡੋਮੇਨ ਨੇਮ ਇਕ ਬਰਾਂਡਏਬਲ ਬਣਨ ਦੇ ਯੋਗ ਹੋਵੇ ।

ਇਸ ਦਾ ਮਤਲਬ ਇਹ ਨਹੀ ਕਿ ਤੁਹਾਡੇ ਡੋਮੇਨ ਨੂੰ ਲੋਕ ਪਹਿਲੇ ਦਿਨ ਹੀ ਫੇਸਬੁਕ ਜਾਂ ਟਵਿਟਰ ਦੀ ਤਰਾਂ ਜਾਣਨ ਲਗ ਜਾਣਗੇ ।ਡੋਮੇਨ ਨੇਮ ਤੁਹਾਡੇ ਵਿਸ਼ੇ ਦੇ ਮੁਤਾਬਕ ਹੀ ਹੋਣਾ ਚਾਹੀਦਾ। ਪਰ ਉਹ ਇਸ ਤਰਾਂ ਦਾ ਹੋਵੇ ਕਿ ਉਸਨੂੰ ਸੌਖਿਆਂ ਹੀ ਯਾਦ ਕੀਤਾ ਜਾ ਸਕੇ ।

ਸੰਖੇਪ ਨਾਮ

ਤੁਹਾਡਾ ਡੋਮੇਨ ਜਿਆਦਾ ਲੰਬਾ ਨਹੀ ਹੋਣਾ ਚਾਹੀਦਾ । ਡੋਮੇਨ ਨੇਮ 6 ਤੋੰ 15 ਅੱਖਰਾਂ ਦਾ ਸਹੀ ਮੰਨਿਆਂ ਜਾਂਦਾ ਹੈ ।  ਜੇ ਤੁਹਾਡਾ ਡੋਮੇਨ ਨੇਮ ਜਿਆਦਾ ਲੰਬਾ ਹੋਵੇਗਾ ਤਾਂ ਜਦ ਵੀ ਕੋਈ ਵਿਜ਼ਟਰ ਉਸਨੂੰ ਟਾਈਪ ਕਰੇਗਾ । ਤਾਂ ਜੇ ਉਸਨੇ ਕੋਈ ਇਕ ਅੱਖਰ ਵੀ ਗਲਤ ਭਰ ਦਿੱਤਾ । ਤਾਂ ਤੁਹਾਡੇ ਬਲੌਗ ਦਾ ਇਕ ਵਿਜ਼ਟਰ ਜੋ ਸੰਭਾਵਤ ਗਾਹਕ ਵੀ ਹੋ ਸਕਦਾ ਹੈ । ਤੁਹਾਡੇ ਬਲੋਗ ਦੀ ਬਜਾਏ ਕਿਸੇ ਹੋਰ ਬਲੌਗ ਜਾਂ ਵੈਬਸਾਈਟ ਤੇ ਜਾ ਸਕਦਾ ਹੈ । ਜੋ ਵੀ ਬਲੌਗਿੰਗ ਦੇ ਜਰੀਏ ਕਮਾਈ ਕਰਨਾ ਚਾਹੁੰਦੇ ਨੇ । ਉਹਨਾਂ ਲਈ ਇਹ ਚੰਗੀ ਗਲ ਨਹੀ ਹੋ ਸਕਦੀ । ਕਿ ਉਹਨਾਂ ਦੇ ਸੰਭਾਵਿਤ ਗਾਹਕ ਮਿਸ-ਸਪੈਲਿੰਗ ਦੀ ਵਜਾ ਨਾਲ ਉਹਨਾਂ ਦੇ ਬਲੌਗ ਤੋਂ ਦੂਰ ਚਲੇ ਜਾਣ ।

ਇਸ ਲਈ ਅਪਣੇ ਡੋਮੇਨ ਨੇਮ ਨੂੰ ਛੋਟਾ ਰੱਖਣ ਦੀ ਕੋਸ਼ਿਸ ਕਰੋ । ਜਿਸਦੇ ਸਪੈਲਿੰਗ ਅਸਾਨੀ ਨਾਲ ਯਾਦ ਹੋ ਜਾਣ ।ਅੰਕ ਤੇ ਨਿਸ਼ਾਨ ਜੋ ਡੋਮੇਨ ਨੇਮ ਤੁਸੀ ਸਲੈਕਟ ਕਰਦੇ ਹੋ । ਉਸ ਵਿਚ ਕਦੀ ਵੀ ਅੰਕ ਜਾਂ ਚਿੰਨਾਂ ਦੀ ਵਰਤੋਂ ਨਹੀ ਕਰਨੀ ਚਾਹੀਦੀ ।ਜੇ ਤੁਸੀ ਅਪਣੇ ਡੋਮੇਨ ਵਿਚ ਅੰਕ ਜਾਂ ਚਿੰਨ ਦੀ ਵਰਤੋਂ ਕਰਦੇ ਹੋ । ਜਿਵੇਂ abc123.com ਜਾਂ abc_xy.com । ਤਾਂ ਇਹ ਤੁਹਾਡੇ ਬਲੌਗ ਲਈ ਸਹੀ ਨਹੀ ਕਹੇ ਜਾ ਸਕਦੇ ।ਕਿਉਂਕਿ ਅਜਿਹੇ ਨਾਮ ਇਕ ਤਾਂ ਯਾਦ ਕਰਨੇ ਔਖੇ ਹੁੰਦੇ ਹਨ । ਦੂਸਰਾ ਇਸ ਤਰਾਂ ਦੇ ਡੋਮੇਨ ਨੇਮ ਪ੍ਰੋਫੈਸ਼ਨਲ ਨਜ਼ਰੀਏ ਤੋਂ ਚੰਗੇ ਨਹੀ ਲਗਦੇ ।

ਕੀ-ਵਰਡ ਕੀ-ਵਰਡ ਉਹ ਸਬਦ ਹੁੰਦੇ ਹਨ ਜਿੰਨਾ ਨੂੰ ਕੋਈ ਵਿਜ਼ਟਰ ਸਰਚ ਇੰਜਣ ਤੇ ਸਰਚ ਕਰਦਾ ਹੈ । ਤੁਹਾਡੇ ਬਲੌਗ ਦੇ ਵਿਸ਼ੇ ਦੇ ਅਧਾਰ ਤੇ ਤੁਸੀ ਅਪਣੇ ਬਲੌਗ ਲਈ ਕੀ-ਵਰਡ ਦੇਖ ਸਕਦੇ ਹੋ ।

ਅਪਣੇ ਬਲੌਗ ਦੇ ਵਿਸ਼ੇ ਅਨੁਸਾਰ ਤੁਸੀ ਕੀ-ਵਰਡ ਦੇਖ ਕੇ ਡੋਮੇਨ ਨੇਮ ਵਿਚ ਐਡ ਕਰ ਸਕਦੇ ਹੋ । ਪਰ ਤੁਸੀ ਕਿਸੇ ਕੀ-ਵਰਡ ਨੂੰ ਹੀ ਅਪਣਾ ਡੋਮੇਨ ਨੇਮ ਬਣਾਅ ਲਉ, ਤਾਂ ਇਹ ਸਹੀ ਤਰੀਕਾ ਨਹੀ ਹੈ ।

ਡੌਟ ਕੌਮ .com ਅਕਸ਼ਟੈਨਸ਼ਨ

ਭਾਂਵੇ ਕਿ ਹੁਣ ਡੋਮੇਨ ਨੇਮ ਦੇ ਲਈ ਬਹੁਤ ਸਾਰੇ TLD ਅਕਸ਼ਟੈਨਸ਼ਨ ਹਨ । ਜਿਵੇਂ .co, .me, .org, .info, .blog, ਆਦਿ ਤੇ ਕੁਝ ਦੇਸ ਦੇ ਅਨੁਸਾਰ ਅਕਸ਼ਟੈਨਸ਼ਨ ਹਨ,  ਜਿਵੇ .in, .us .uk ਆਦਿ ।

ਇਹਨਾਂ ਵਿਚੋਂ ਤੇ ਹੋਰ ਇਸ ਤਰਾਂ ਦੇ ਜੋ ਅਕਸ਼ਟੈਨਸ਼ਨ ਮੌਜੂਦ ਹਨ । ਜਿੰਨਾਂ ਦੀ ਤੁਸੀ ਵਰਤੋਂ ਕਰ ਸਕਦੇ ਹੋ ।  ਪਰ .com ਅਜੇ ਵੀ ਦੂਜਿਆਂ ਨਾਲੋਂ ਜਿਆਦਾ ਮਹੱਤਵਪੂਰਨ ਤੇ ਜਿਆਦਾ ਵਰਤਿਆ ਜਾਣ ਵਾਲਾ ਅਕਸ਼ਟੈਨਸ਼ਨ ਹੈ । ਸਰਚ ਇੰਜਣ ਵੀ .com ਨੂੰ ਦੂਸਰੇ  ਅਕਸ਼ਟੈਨਸ਼ਨ ਤੋ ਪਹਿਲਾਂ ਦਿਖਾਉਂਦਾ ਹੈ । ਜੇ ਹੋ ਸਕੇ ਤਾਂ  .com ਅਕਸਟੈਨਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ । ਦੂਜੇ ਅਕਸ਼ਟੈਨਸ਼ਨ ਬੁਰੇ ਨਹੀਂ ਹਨ । ਪਰ .com ਅਜੇ ਵੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।

ਬਰਾਂਡਏਬਲ ਡੋਮੇਨ ਲਈ .com ਜਿਆਦਾ ਵਰਤੀ ਜਾਣ ਵਾਲੀ ਅਕਸ਼ਟੈਨਸ਼ਨ ਹੈ । ਤੁਸੀ ਦੂਸਰੇ ਅਕਸ਼ਟੈਨਸ਼ਨ ਵੀ ਵਰਤ ਸਕਦੇ ਹੋ । ਪਰ ਜਿਥੋਂ ਤੱਕ ਹੋ ਸਕੇ .com ਪਹਿਲੀ ਪਸੰਦ ਹੋਣੀ ਚਾਹੀਦੀ ਹੈ ।

ਸੋ ਕੋਈ ਵੀ ਡੋਮੇਨ ਖਰੀਦਣ ਤੋਂ ਪਹਿਲਾਂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ । ਕਿ ਡੋਮੇਨ ਬਰਾਂਡਏਬਲ, ਛੋਟਾ, ਸੌਖੀ ਤਰ੍ਹਾਂ ਯਾਦ ਕੀਤੇ ਜਾ ਸਕਣ ਵਾਲਾ, .com ਅਕਸ਼ਟੈਨਸ਼ਨ ਵਾਲਾ ਹੋਵੇ । ਤੇ ਜੇ ਹੋ ਸਕੇ ਤਾਂ ਬਲੌਗ ਦੇ ਵਿਸ਼ੇ ਮੁਤਾਬਕ ਕੋਈ ਕੀ-ਵਰਡ ਵੀ ਵਰਤਿਆ ਜਾਵੇ ।

ਇਹ ਨਿਯਮ ਨਹੀ ਹਨ, ਇਹ ਸਿਰਫ ਕੁਝ ਸੁਝਾਅ ਦਿੱਤੇ ਗਏ ਨੇ । ਜਿੰਨਾਂ ਨੂੰ ਤੁਸੀ ਡੋਮੇਨ ਖਰੀਦਦੇ ਸਮੇ ਅਪਣੀ ਲੋੜ ਮੁਤਾਬਕ ਧਿਆਨ ਵਿਚ ਰੱਖ ਸਕਦੇ ਹੋ ।

ਉਮੀਦ ਹੈ ਤੁਹਾਨੂੰ ਨਵਾਂ ਡੋਮੇਨ ਖਰੀਦਣ ਲਈ ਲੋੜੀਦੀ ਜਾਣਕਾਰੀ ਮਿਲ ਗਈ ਹੋਵੇਗੀ । ਅਗਲੀ ਪੋਸਟ ਵਿਚ ਅਸੀ ਵੈਬ-ਹੋਸਟਿੰਗ ਖਰੀਦਣ ਬਾਰੇ ਵਿਚਾਰ ਕਰਾਂਗੇ ।

1 thought on “ਸਹੀ ਡੋਮੇਨ ਨੇਮ ਦੀ ਚੋਣ ਕਿਵੇਂ ਕਰੀਏ ?how to choose best domain ?”

Leave a Comment

Your email address will not be published. Required fields are marked *