ਬਲਾਗਿੰਗ (Blogging) ਅਤੇ ਐਫਲੀਏਟ ਮਾਰਕੀਟਿੰਗ

Blogging
Big Discounts for Domains, Hosting, SSL and more

Blogging and Affiliate Marketing ਐਫਲੀਏਟ ਮਾਰਕੀਟਿੰਗ ਅਜਿਹਾ ਤਰੀਕਾ ਹੈ ਜਿਸ ਨਾਲ ਬਲਾਗਰ ਅਪਣੇ ਬਲਾਗ ਨੂੰ ਆਮਦਨੀ ਪੈਦਾ ਕਰਨ ਦੇ ਸਾਧਨ ਵਜੋ ਵਰਤਦੇ ਹਨ । ਐਫਲੀਏਟ ਮਾਰਕੀਟਿੰਗ ਦੇ ਰਾਹੀ ਹੋਣ ਵਾਲੀ ਆਮਦਨ ਬਲਾਗ ਤੇ ਆਉਣ ਵਾਲੇ ਪਾਠਕਾਂ, ਵਿਜ਼ਟਰਾਂ ਦੀ ਗਿਣਤੀ ਦੇ ਅਧਾਰ ਤੇ ਪ੍ਰ੍ਭਾਵਿਤ ਹੁੰਦੀ ਹੈ । ਐਫਲੀਏਟ ਮਾਰਕੀਟਿੰਗ ਦੇ ਵਿਚ ਕਿਸੇ ਹੋਰ ਕੋਈ ਪੋ੍ਰ੍ਡਕਟ ਜਾਂ ਸਰਵਿਸ ਵੇਚਣ ਵਾਲੀ ਕੰਪਨੀ ਜੋ ਐਫਲੀਏਟ ਮਾਰਕੀਟਿੰਗ ਦੇ ਰਾਹੀਂ ਅਪਣੇ ਪੋ੍ਰ੍ਡਕਟ ਜਾਂ ਸਰਵਿਸ ਨੂੰ ਵੇਚਣਾ ਚਾਹੁੰਦੀ ਹੈ ਦੀ ਵੇਬਸਾਈਟ ਦੇ ਲਿੰਕ ਨੂੰ ਅਪਣੇ ਬਲਾਗ ਤੇ ਪੋਸਟ ਰਾਹੀਂ ਜਾਂ ਬੈਨਰ ਰਾਹੀਂ ਸਾਂਝਾ ਕਰਨਾਂ ਜਰੂਰੀ ਹੁੰਦਾ ਹੈ ।

blogging

Sponsored :- Blogging: Getting To $2,000 A Month In 90 Days (Blogging For Profit Book 2)

ਜਦ ਬਲਾਗ ਦਾ ਪਾਠਕ ਜਾਂ ਵਿਜ਼ਟਰ ਬਲਾਗ ਤੇ ਸਾਂਝੇ ਕੀਤੇ ਲਿੰਕ ਜਾਂ ਬੈਨਰ ਤੇ ਕਲਿੱਕ ਕਰਕੇ ਕੰਪਨੀ ਦੀ ਵੈਬਸਾਈਟ ਤੇ ਜਾ ਕੇ ਕੋਈ ਸਰਵਿਸ ਜਾਂ ਪੋ੍ਰ੍ਡਕਟ ਦੀ ਖਰੀਦਦਾਰੀ ਕਰਦਾ ਹੈ ਤਾਂ ਕੰਪਨੀ ਬਲਾਗ ਦੇ ਮਾਲਕ ਨੂੰ ਪਹਿਲਾਂ ਤੋਂ ਨਿਸਚਿਤ ਕੀਤੀ ਹੋਈ ਰਕਮ ਕਮਿਸ਼ਨ ਦੇ ਰੂਪ ਵਿਚ ਦਿੰਦੀ ਹੈ । ਇਸ ਪੋਸਟ ਵਿਚ ਅਸੀਂ ਕੁਝ ਅਜਿਹੇ ਨੁਕਤਿਆਂ ਨੂੰ ਸਮਝਣ ਦੀ ਕੋਸਿਸ ਕਰਾਂਗੇ । ਜਿਨਾਂ ਨੂੰ ਕਿਸੇ ਬਲਾਗਰ ਲਈ ਐਫਲੀਏਟ ਮਾਰਕੀਟਿੰਗ ਨੂੰ ਆਪਣੇ ਬਲਾਗ ਦੇ ਰਾਹੀ ਅਮਦਨ ਦੇ ਇਕ ਹੋਰ ਸਾਧਨ ਵਜੋਂ ਵਰਤਣ ਤੋ ਪਹਿਲਾਂ ਜਾਣਨਾ ਜਰੂਰੀ ਹੈ ।

ਐਫਲੀਏਟ ਮਾਰਕੀਟਿੰਗ ਪ੍ਰੋਗਰਾਂਮ ਨੂੰ ਚੁਣਨਾ :-

ਇੰਟਰਨੈਟ ਤੇ ਅਜਿਹੇ ਪ੍ਰੋਗਰਾਂਮਾਂ ਦੀ ਇਕ ਬਹੁਤ ਵੱਡੀ ਮੰਡੀ ਮੌਜੂਦ ਹੈ । ਬਹੁਤ ਸਾਰੀਆਂ ਕੰਪਨੀਆਂ ਐਫਲੀਏਟ ਮਾਰਕੀਟਿੰਗ ਦੇ ਮੌਕੇ ਦਿੰਦੀਆਂ ਹਨ । ਇਸ ਵਿਚ ਸਾਮਿਲ ਹੋਣ ਲਈ ਬਲਾਗ ਮਾਲਕ ਨੂੰ ਕੰਪਨੀ ਜਾਂ ਵੇਬਸਾਈਟ ਨੂੰ ਆਪਣੇ ਬਲਾਗ ਤੇ ਐਫਲੀਏਟ ਪ੍ਰੋਗਰਾਂਮ ਨੂੰ ਸੁਰੂ ਕਰਨ ਲਈ ਇਕ ਆਨਲਾਈਨ ਰਜ਼ਿਸਟਰੇਸ਼ਨ ਫਾਰਮ ਭਰਨਾ ਹੁੰਦਾ ਹੈ । ਜਿਆਦਾਤਰ ਮਾਮਲਿਆਂ ਵਿਚ ਇਸ ਬੇਨਤੀ ਨੂੰ ਪ੍ਰਵਾਨਗੀ ਮਿਲ ਹੀ ਜਾਂਦੀ ਹੈ ।

ਪਰ ਜੇਕਰ ਤੁਹਾਡੇ ਬਲਾਗ ਤੇ ਕੋਈ ਇਤਰਾਜਯੋਗ ਪੋਸਟ ਜਾਂ ਕੋੲੀ ਫੋਟੋ ਹੈ ਜਾਂ ਕੰਪਨੀ ਦੇ ਪ੍ਰੋਡਕਟ ਜਾ ਸਰਵਿਸ ਨਾਲ ਤੁਹਾਡੇ ਬਲਾਗ ਦਾ ਵਿਸ਼ਾ ਮੇਲ ਨਹੀਂ ਖਾਂਦਾ ਤਦ ਕੰਪਨੀ ਤੁਹਾਡੀ ਬੇਨਤੀ ਨੂੰ ਰੱਦ ਕਰ ਸਕਦੀ । ਹਾਲਾਂਕਿ ਤੁਹਾਨੂੰ ਆਪਣੇ ਬਲਾਗ ਤੇ ਐਫਲੀਏਟ ਪ੍ਰੋਗਰਾਂਮ ਨੂੰ ਚਾਲੂ ਕਰਨ ਦੀ ਸਹਿਮਤੀ ਮਿਲ ਜਾਣਾ ਸਧਾਰਨ ਪ੍ਰਕਿਰਿਆ ਹੈ। ਫਿਰ ਵੀ ਇਸਦਾ ਇਹ ਮਤਲਬ ਨਹੀਂ ਕਿ ਕਿਸੇ ਵੀ ਐਫਲੀਏਟ ਪ੍ਰੋਗਰਾਂਮ ਵਿਚ ਬਿਨਾ ਸੋਚੇ ਸਮਝੇ ਹੀ ਸਾਮਿਲ ਹੋ ਜਾਣਾ ਹੈ ।

ਕਿਸੇ ਵੀ ਪ੍ਰੋਗਰਾਂਮ ਵਿਚ ਸਾਮਿਲ ਹੋਣ ਤੋਂ ਪਹਿਲਾਂ ਆਪਣੇ ਬਲਾਗ ਦੇ ਵਿਸੇ ਤੇ ਟੀਚੇ ਵਿਚਾਰ ਕਰ ਲੈਣਾ ਚਾਹੀਦਾ ਹੈ । ਕਿ ਤੁਸੀ ਉਸ ਬਲਾਗ ਦੇ ਜਰੀਏ ਆਪਣੇ ਪਾਠਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ । ਆਪਣੇ ਵਿਸੇ ਤੇ ਪੂਰੀ ਤਰਾਂ ਕੇਂਦਰਿਤ ਬਲਾਗ ਆਪਣੇ ਪਾਠਕਾਂ ਨੂੰ ਸਹੀ ਤੇ ਠੋਸ ਸਮੱਗਰੀ ਪੇਸ ਕਰਦਾ ਹੈ, ਨੂੰ ਆਪਣੇ ਵਿਸੇ ਨਾਲ ਸਬੰਧਿਤ ਐਫਲੀਏਟ ਲਿੰਕ ਹੀ ਸਾਂਝੇ ਕਰਨੇ ਚਾਹੀਦੇ ਨੇ । ਤੇ ਅਜਿਹਾ ਮੰਨਕੇ ਚਲਣਾ ਚਾਹੀਦਾ ਹੈ ਕਿ ਪਾਠਕ ਨੂੰ ਸਿਰਫ ਐਫਲੀਏਟ ਲਿੰਕ ਵਿਚ ਹੀ ਦਿਲਚਸਪੀ ਨਹੀਂ ਹੋਵੇਗੀ । ਉਹ ਤੁਹਾਡੇ ਵਲੋਂ ਪੇਸ ਕੀਤੀ ਸਹੀ ਜਾਣਕਾਰੀ ਦਾ ਗਿਆਨ ਲੈਣ ਹੀ ਆਉਂਦਾ ਹੈ । ਅਜਿਹੇ ਵਿਚ ਐਫਲੀਏਟ ਲਿੰਕ ਤੇ ਕਲਿੱਕ ਕਰਨ ਦੇ ਮੌਕੇ ਵਧ ਜਾਂਦੇ ਨੇ ।

ਕਿਉਕਿ ਪਾਠਕ ਤੁਹਾਡੇ ਵਲੋਂ ਸਾਂਝੀ ਕੀਤੀ ਜਾਣਕਾਰੀ ਤੇ ਭਰੋਸਾ ਕਰਦਾ ਹੈ, ਇਸ ਲਈ ਪਾਠਕਾਂ ਨਾਲ ਤੁਹਾਡੇ ਵਿਸੇ ਨਾਲ ਸਬੰਧਿਤ ਤੇ ਜਰੂਰੀ ਲਿੰਕ ਹੀ ਸਾਂਝੇ ਕੀਤੇ ਜਾਣ । ਤਾਂ ਜੋ ਤੁਹਾਡੇ ਪਾਠਕਾਂ ਦਾ ਤੁਹਾਡੇ ਤੇ ਭਰੋਸਾ ਬਣਿਆ ਰਹੇ । ਕਦੇ ਵੀ ਪਾਠਕ ਨੂੰ ਆਪਣੇ ਫਾਈਦੇ ਲਈ ਗਲਤ ਜਾਣਕਾਰੀ ਜਾਂ ਬੇਮਤਲਬ ਦੇ ਲਿੰਕ ਤੇ ਕਲਿੱਕ ਕਰਨ ਦਾ ਸੁਝਾਅ ਨਾ ਦੇਵੋ ।

ਐਫਲੀਏਟ ਮਾਰਕੀਟਿੰਗ ਵਿਚ ਮੌਕੇ ਵਧਾਉਣੇ :-

ਜੇ ਬਲਾਗਰ ਨੇ ਐਫਲੀਏਟ ਮਾਰਕੀਟਿੰਗ ਦੀ ਚੋਣ ਕੀਤੀ ਹੈ ਤਾਂ ਇਹ ਸਮਝਣਾ ਜਰੂਰੀ ਹੈ ਕਿ ਇਹਨਾਂ ਤੋਂ ਵੱਧ ਤੋਂ ਵੱਧ ਲਾਭ ਕਿਵੇਂ ਲਿਆ ਜਾਵੇ । ਇਸ ਵਿਚ ਐਫਲੀਏਟ ਲਿੰਕ ਦੀ ਅਸਰਦਾਇਕਤਾ ਦਾ ਮੁਲਆਂਕਣ ਕਰਣਾ ਤੇ ਬਲਾਗ ਦੇ ਪਾਠਕਾਂ ਤੇ ਵਿਜ਼ਟਰਾਂ ਦੀ ਗਿਣਤੀ ਵਧਾਉਣੀ ਸਾਮਿਲ ਹੈ ।

ਬਲਾਗ ਮਾਲਕ ਜੋ ਆਪਣੇ ਬਲਾਗ ਤੇ ਐਫਲੀਏਟ ਪੋ੍ਰ੍ਗਰਾਮ ਨੂੰ ਸਾਮਿਲ ਕਰਦੇ ਹਨ ਨੂੰ ਨਿਯਮਿਤ ਤੌਰ ਤੇ ਐਫਲੀਏਟ ਲਿੰਕ ਦੇ ਪ੍ਰਭਾਵ ਦਾ ਸਮੇਂ ਸਮੇਂ ਤੇ ਮੁਲਆਕਣ ਕਰਨਾ ਚਾਹੀਦਾ ਹੈ । ਅਜਿਹਾ ਬਲਾਗ ਦੇ ਵਿਜ਼ਟਰਾਂ ਦੀ ਪ੍ਰਤੀਸ਼ਤ ਦੀ ਤੁਲਨਾ ਕਰਕੇ ਕੀਤਾ ਜਾ ਸਕਦਾ ਹੈ ।

ਕਿਸੇ ਬਲਾਗ ਜਿਸ ਤੇ ਵਿਜ਼ਟਰਾਂ ਤੇ ਪਾਠਕਾਂ ਦੀ ਗਿਣਤੀ ਬਹੁਤ ਜਿਆਦਾ ਹੈ, ਪਰ ਐਫਲੀਏਟ ਲਿੰਕ ਤੇ ਕਲਿੱਕ ਕਰਨ ਦੀ ਗਿਣਤੀ ਉਸ ਅਨੁਪਾਤ ਵਿਚ ਘੱਟ ਹੈ ਤਾਂ ਲਿੰਕ ਤੇ ਕਲਿੱਕ ਦੀ ਗਿਣਤੀ ਵਧਾਉਣ ਲਈ ਲਿੰਕ ਨੂੰ ਸਾਂਝਾ ਕਰਨ ਦੇ ਤਰੀਕੇ ਤੇ ਲਿੰਕ ਦੇ ਸ਼ਾਝਾ ਕਰਨ ਦੇ ਸਥਾਨ ਨੂੰ ਬਦਲ ਕੇ ਕੀਤਾ ਜਾ ਸਕਦਾ ਹੈ ।

ਇਕ ਸਮੇਂ ਸਿਰਫ ਇਕ ਹੀ ਤਬਦੀਲੀ ਕਰਨ ਦਾ ਸੁਝਾਅ ਹੈ ਇਸ ਨਾਲ ਬਲਾਗ ਦੇ ਮਾਲਕ ਨੂੰ ਇਹ ਸਮਝਣਾ ਵੀ ਸੌਖਾ ਹੋ ਜਾਂਦਾ ਹੈ ਕਿ ਕਿਹੜੀ ਤਬਦੀਲੀ ਨਾਲ ਕੀ ਚੰਗਾ ਜਾਂ ਬੁਰਾ ਪ੍ਰ੍ਭਾਵ ਪੈਂਦਾ ਹੈ । ਬਲਾਗ ਮਾਲਕ ਬਲਾਗ ਨੂੰ ਸ਼ੋਸਲ ਸਾਈਟਾਂ ਤੇ ਸਾਂਝਾ ਕਰਕੇ ਆਪਣੇ ਬਲਾਗ ਤੇ ਵਿਜ਼ਟਰਾਂ ਤੇ ਪਾਠਕਾਂ ਦੀ ਗਿਣਤੀ ਵਧਾਅ ਸਕਦੇ ਹਨ । ਜਿਆਦਾ ਵਿਜ਼ਟਰ ਦਾ ਮਤਲਬ ਐਫਲੀਏਟ ਲਿੰਕ ਤੋਂ ਜਿਆਦਾ ਲਾਭ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ ।

Sponsored :- CB University – Recurring For Life (view mobile)

ਬਲਾਗ ਮਾਲਕ ਆਂਪਣੀਆਂ ਪੋਸਟਾਂ ਵਿਚ ਉਹਨਾਂ ਕੰਪਨੀਆਂ ਜਾਂ ਵੇਬਸਾਈਟਾਂ ਦਾ ਜਿਕਰ ਕਰਨ ਜਿੰਨਾ ਦੇ ਐਫਲੀਏਟ ਲਿੰਕ ਨੂੰ ਸਾਂਝਾ ਕਰਨਾ ਚਾਹੁੰਦੇ ਹਨ ।

ਐਫੀਲੀਏਟ ਮਾਰਕੀਟਿੰਗ ਦੀਆਂ ਲੋੜਾਂ ਨੂੰ ਸਮਝਣਾ :-

ਅਖੀਰ ਵਿਚ, ਬਲਾਗ ਮਾਲਕਾਂ ਨੂੰ ਉਹਨਾਂ ਸਮਝੋਤਿਆਂ ਤੇ ਧਿਆਨ ਦੇਣ ਦੀ ਲੋੜ ਹੈ ਜਿੰਨਾਂ ਨੂੰ ਐਫਲੀਏਟ ਪੋ੍ਰ੍ਗਰਾਮ ਵਿਚ ਸਾਮਿਲ ਹੋਣ ਸਮੇ ਨਿਯਮ ਤੇ ਸਰਤਾਂ ਤੇ ਸਹਿਮਤੀ ਪ੍ਰ੍ਦਾਨ ਕਰਦੇ ਹਨ । ਇਹ ਜਰੂਰੀ ਹੈ ਕਿਉਂਕਿ ਕੁਝ ਕੰਪਨੀਆਂ ਇਹਨਾਂ ਨਿਯਮ ਤੇ ਸਰਤਾਂ ਦੇ ਉਲੰਘਣ ਹੋਣ ਤੇ ਤੁਹਾਡੇ ਬਲਾਗ ਤੇ ਆਪਣਾ ਲਿੰਕ ਸਾਂਝਾ ਕਰਨ ਤੇ ਪਾਬੰਦੀ ਲਗਾ ਸਕਦੀਆਂ ਹਨ । ਜਾਂ ਸਮਝੋਤਿਆਂ ਦੀ ਉਲੰਘਣਾ ਹੋਣ ਦੇ ਇਵਜ ਵਿਚ ਕੰਪਨੀ ਤੁਹਾਡਾ ਕਮਿਸ਼ਨ ਦੇਣ ਤੋਂ ਇਨਕਾਰ ਕਰ ਸਕਦੀ ਹੈ ।

Leave a Comment

Your email address will not be published. Required fields are marked *