ਫਰੀ ਬਲਾਗ ਜਾ ਸੈਲਫ ਹੋਸਟਡ ਪਲਾਨ ।ਕਿਸ ਦੀ ਚੋਣ ਕਰੀਏ ?

blogging
Big Discounts for Domains, Hosting, SSL and more

Blogging ਬਲਾਗ ਜਾਣਕਾਰੀ ਤੇ ਆਪਣੇ ਤਜਰਬੇ ਨੂੰ ਲੋਕਾਂ ਨਾਲ ਸਾਂਝਾ ਕਰਨ ਦਾ ਅਸਾਨ ਤਰੀਕਾ ਹੈ । ਆਪਣੇ ਵਪਾਰ ਨੂੰ ਵਧਾਉਣ ਲਈ ਜਾਂ ਆਨਲਾਈਨ ਪੈਂਸਾ ਕਮਾਉਣ ਲਈ ਵੀ ਤੁਸੀਂ ਬਲਾਗ ਦੀ ਵਰਤੋਂ ਕਰ ਸਕਦੇ ਹੋਂ ।
ਪਹਿਲਾਂ ਬਲਾਗ ਬਣਾਉਣ ਲਈ ਬਹੁਤ ਸਾਰੀ ਤਕਨੀਕੀ ਜਾਣਕਾਰੀ ਦੀ ਜਰੂਰਤ ਹੁੰਦੀ ਸੀ ਪਰ ਹੁਣ ਬਲਾਗ ਸੁਰੂ ਕਰਨਾ ਲਗਭਗ ਏਨਾ ਕੁ ਅਸਾਨ ਹੈ ਜਿਸ ਤਰਾਂ ਅਸੀਂ ਕੰਪਿਊਟਰ ਤੇ ਕੋਈ ਡਾਕੂਮੈਂਟ ਟਾਈਪ ਕਰਦੇ ਹਾਂ । ਇਹ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਸਿੱਧਾ ਤੇ ਅਸਾਨ ਹੈ ।

ਕੀ ਬਲਾਗ ਸੁਰੂ ਕਰਨ ਲਈ ਬਹੁਤ ਪੈਂਸਾ ਖਰਚਣਾ ਪਵੇਗਾ?

:- ਜੇ ਤੁਸੀਂ ਚਾਹੋ ਤਾਂ ਬਲਾਗ ਨੂੰ ਬਿਲਕੁਲ ਮੁਫਤ ਵਿਚ ਸੁਰੂ ਕਰ ਸਕਦੇ ਹੋਂ । ਪਰ ਕੁਝ ਅਜਿਹੇ ਕਾਰਨ ਨੇ ਜਿੰਨਾ ਕਰਕੇ ਤੁਸੀ ਬਲਾਗ ਸੁਰੂ ਕਰਨ ਲਈ ਕੁਝ ਪੈਂਸਾ ਖਰਚਣਾ ਪਸੰਦ ਕਰੋਂਗੇ । ਕੁਝ ਗੰਭੀਰ ਕਾਰਨ ਜਿੰਨਾ ਦਾ ਤੁਹਾਨੂੰ ਪਤਾ ਹੋਣਾ ਜਰੂਰੀ ਹੈ ।
1) ਤੁਹਾਡਾ ਬਲਾਗ ਕਿਸੇ ਦੂਸਰੀ ਵੈਬਸਾਈਟ ਤੇ ਚਲੇਗਾ । ਜੇਕਰ ਤੁਸੀ ਗਲਤੀ ਨਾਲ ਵੀ ਉਸ ਪਲੇਟਫਾਰਮ ਦੇ ਨਿਯਮ ਤੇ ਸਰਤਾਂ ਦਾ ਉਲੱਖਣ ਕਰ ਦਿੱਤਾ ਤਾਂ ਉਹ ਵੈਬਸਾਈਟ ਤੁਹਾਡਾ ਬਲਾਗ ਕਿਸੇ ਵੀ ਸਮੇਂ ਕਰ ਦਿੱਤਾ ਜਾਵੇਗਾ ।
2)ਤੁਸੀਂ ਪਲੱਗ-ਇੰਨ ਜਾਂ ਬਲਾਗ ਥੀਮ ਦੀ ਵਰਤੋਂ ਨਹੀਂ ਕਰ ਸਕਦੇ । ਤੁਹਾਨੂੰ ਬੇਸਿਕ ਤੇ ਥੋੜੇ ਜਿਹੇ ਥੀਮ ਦੀ ਵਰਤੋਂ ਕਰਨ ਦੀ ਆਗਿਆ ਰਹੇਗੀ ।
3)ਤੁਹਾਨੂੰ ਸਿਰਫ ਥੋੜੀ ਜਿਹੀ ਮੈਮਰੀ ਪੋਸਟ, ਫੋਟੋ ਜਾਂ ਵੀਡੀਓ ਪਾਉਣ ਦੇ ਲਈ ਮਿਲੇਗੀ ।
ਥੋੜੇ ਜਿਹੇ ਸਬਦਾਂ ਵਿਚ ਕਿਹਾ ਜਾਵੇ ਤਾਂ ਜੇਕਰ ਤੁਸੀ ਬਲਾਗ ਨੂੰ ਕੈਰੀਅਰ ਦੇ ਰੂਪ ਵਿਚ ਚੁਣਨਾਂ ਚਾਹੁੰਦੇ ਹੋ ਤਾਂ ਪੇਡ ਆਪਸ਼ਨ ਬਿਹਤਰ ਰਹੇਗਾ । ਪਰ ਜੇ ਤੁਸੀਂ ਸੌਂਕੀਆ ਤੌਰ ਤੇ ਬਲਾਗ ਸੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਫਰੀ ਆਪਸ਼ਨ ਦੀ ਵਰਤੋਂ ਕਰ ਸਕਦੇ ਹੋਂ।
ਮੈਂ ਕਿਉਂ ਖਰਚਾ ਕਰਾਂ ਜੇ ਮੈਂ ਫਰੀ ਵਿਚ ਬਲਾਗ ਸੁਰੂ ਕਰ ਸਕਦਾ ਹਾਂ ?
ਇਸ ਸਵਾਲ ਦੇ ਜਵਾਬ ਵਿਚ ਕੁਝ ਗੱਲਾਂ ਪਹਿਲਾਂ ਹੀ ਤੁਸੀਂ ਜਾਣ ਚੁਕੇ ਹੋ । ਜੇ ਤੁਸੀ ਬਲਾਗ ਸੁਰੂ ਕਰਨਾ ਹੈ ਤਾਂ ਤੁਹਾਨੂੰ ਡੋਮੇਨ ਨਾਮ ਦੀ ਜਰੂਰਤ ਪਵੇਗੀ । ਹੁਣ ਮੰਨ ਲਉ ਤੁਸੀ ਵਰਡਪਰੈਸ ਬਲਾਗ ਪਲੇਟਫਾਰਮ ਤੇ ਫਰੀ ਬਲਾਗ ਬਣਾਂਦੇ ਹੋਂ ਤਾਂ ਤੁਹਾਡੇ ਬਲਾਗ ਦਾ ਨਾਮ www.yourblog.wordpress.com ਹੋਵੇਗਾ । ਜੋ ਕਿ ਪਾਠਕ ਤੇ ਉਹ ਪ੍ਰ੍ਭਾਵ ਨਹੀਂ ਪਾਵੇਗਾ ਜੋ ਪੈਣਾ ਚਾਹੀਦਾ ਹੈ । ਪਰ ਜੇ ਤੁਸੀ ਥੋੜੇ ਜਿਹੇ ਪੈਂਸੇ ਖਰਚਕੇ ਸੈਲਫ ਹੋਸਟਡ ਬਲਾਗ ਸੁਰੂ ਕਰਦੇ ਹੋਂ ਤਾਂ ਤੁਹਾਡਾ ਡੋਮੇਨ ਨਾਮ www.ਤੁਹਾਡਾਬਲਾਗ.com ਹੋਵੇਗਾ, ਜੋ ਕਿ ਜਿਆਦਾ ਪ੍ਰ੍ਭਾਵਸ਼ਾਲੀ ਹੈ ।
ਠੀਕ ਹੈ ਮੈਂ ਅਪਣਾ ਡੋਮੇਨ ਨਾਮ ਖਰੀਦ ਲਵਾਂਗਾ । ਪਰ ਮੇਰੇ ਡੋਮੇਨ ਨਾਮ ਕੀ ਹੋਣਾ ਚਾਹੀਦਾ ਹੈ ?
ਇਹ ਗੱਲ ਤੁਹਾਡੇ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿ ਮਕਸਦ ਲਈ ਬਲਾਗ ਸੂਰੂ ਕਰਨਾ ਚਾਹੁੰਦੇ ਹੋਂ ਕੀ ਇਹ ਕਿਸੇ ਬਿਜਨਿਸ ਲਈ ਕਿਸੇ ਖਾਸ ਪੋ੍ਰ੍ਡਕਟ ਲਈ ਜਾਂ ਸਰਵਿਸ ਲਈ ਹੈ । ਡੋਮੇਨ ਨਾਮ ਲਿਖਣ ਤੇ ਯਾਦ ਕਰਨ ਵਿਚ ਸੌਖਾ ਹੋਵੇ । ਤੇ ਬਰਾਂਡਡ ਸਟਾਈਲ ਦਾ ਅਸਾਨੀ ਨਾਲ ਹੋਣ ਵਾਲਾ ਹੋਵੇ ।

ਵੈਬ ਹੋਸਟਿੰਗ ਕੀ ਹੈ ਤੇ ਮੈਨੂੰ ਇਸ ਦੀ ਕੀ ਜਰੂਰਤ ਹੈ ?


ਵੈਬ ਹੋਸਟਿੰਗ ਸਰਵਿਸ ਤੁਹਾਡੇ ਬਲਾਗ ਨੂੰ ਆਮ ਲੋਕਾ ਦੇ ਸਹਮਣੇ ਪੇਸ ਕਰਦੀ ਹੈ ਇਹ ਤੁਹਾਡੇ ਸਾਰੇ ਬਲਾਗ ਡਾਟਾ ਪੋਸਟਾਂ, ਫੋਟੋ ਤੇ ਹੋਰ ਸਮੱਗਰੀ ਨੂੰ ਸਟੋਰ ਕਰਕੇ ਰਖਦੀ ਹੈ ਤੇ ਵਿਜਿਟਰ ਤੁਹਾਡੇ ਬਲਾਗ ਤੇ ਜੋ ਦੇਖਣਾ ਚਾਹੁੰਦਾ ਹੈ ਉਸ ਸਮਗਰੀ ਨੂੰ ਵਿਜਿਟਰ ਦੇ ਸਾਹਮਣੇ ਦਿਖਾਂਦੀ ਹੈ । ਵੈਬ ਹੋਸਟ ਸਰਵਿਸ ਤੋਂ ਬਿਨਾਂ ਤੁਸੀਂ ਆਂਪਣਾ ਬਲਾਗ ਸੁਰੂ ਨਹੀਂ ਕ ਸਕਦੇ ਤੇ ਨਾ ਹੀ ਤੁਸੀਂ ਡੋਮੇਨ ਨੇਮ ਨੂੰ ਵਰਤ ਸਕਦੇ ਹੋਂ ।

ਵੈਬ ਹੋਸਟ ਸਰਵਿਸ ਪੋ੍ਰ੍ਵਾਈਡਰ


ਜੇ ਤੁਸੀਂ ਗੂਗਲ ਸਰਚ ਕਰੋਂਗੇ ਤਾਂ ਵੈਬਹੋਸਟ ਪੋ੍ਰ੍ਵਾਈਡਰ ਦੀ ਲੰਮੀ ਲਿਸਟ ਸਾਹਮਣੇ ਆਵੇਗੀ । wordpress.com BlueHost ਸਰਵਿਸ ਦੀ ਵਰਤੋਂ ਕਰਨ ਦਾ ਸੁਝਾਅ ਦਿੰਦਾ ਹੈ । ਜਿਆਦਾਤਰ ਵੈਬ ਹੋਸਟ ਪੋ੍ਰ੍ਵਾਈਡਰ ਇਕ ਕਲਿੱਕ ਨਾਲ ਵਰਡਪਰੈਸ ਇੰਸਟਾਲ ਕਰਨ ਦੀ ਆਪਸਨ ਦਿੰਦੇ ਹਨ । ਸੰਨ 2005 ਤੋਂ ਸਬ ਤੋਂ ਵੱਧ ਵਰਤੋਂ ਵਿਚ ਆਣ ਵਾਲਾ ਬਲਾ ਪਲੇਟਫਾਰਮ ਸੰਨ 2005 ਤੋਂ ਬਲੂਹੋਸਟ ਵੈਬਹੋਸਟ ਸਰਵਿਸ ਦੀ ਵਰਤੋਂ ਕਰਨ ਦਾ ਸੁਝਾਅ ਦਿੰਦਾ ਆ ਰਿਹਾ ਹੈ । ਤੁਸੀ ਬਲੂ ਹੋਸਟ ਦੀ ਸਰਵਿਸ 2.95 ਡਾਲਰ ਪ੍ਰ੍ਤੀ ਮਹੀਨਾ ਦੇ ਨਾਲ ਇਕ ਸਾਲ ਲਈ ਫਰੀ ਡੋਮੇਨ ਨਾਮ ਵੀ ਪਰਾਪਤ ਕਰ ਸਕਦੇ ਹੋਂ । ਜੇ ਤੁਸੀ BlueHost ਦੀ ਸਰਵਿਸ ਨਹੀਂ ਲੈਣਾ ਚਾਹੁੰਦੇ ਤਾਂ ਤੁਸੀ ਕਿਸੇ ਵੀ ਹੋਰ ਸਰਵਿਸ ਪੋ੍ਰ੍ਵਾਈਡਰ ਦੀਆਂ ਸੇਵਾਵਾਂ ਲੈ ਸਕਦੇ ਹੋਂ ।

ਬਲਾਗ ਸੁਰੂ ਕਰਨ ਦੇ ਛੇ ਕਦਮ

1) ਆਪਣੇ ਵੈਬ ਹੋਸਟਿੰਗ ਸਰਵਿਸ ਪੋ੍ਰ੍ਵਾਈਡਰ ਦੀ ਸਾਈਟ ਤੇ ਜਾ ਕੇ ਸਾਈਨ ਅੱਪ ਕਰੋ

2) ਆਪਣੀ ਲੋੜ ਤੇ ਪਸੰਦ ਅਨੁਸਾਰ ਹੋਸਟਿੰਗ ਪਲਾਨ ਦੀ ਚੋਣ ਕਰੋ ।

3) ਆਪਣੇ ਡੋਮੇਨ ਨਾਮ ਦੀ ਚੋਣ ਕਰੋ ।

4) ਹੋਸਟਿੰਗ ਸਰਵਿਸ ਤੇ ਆਪਣੀ ਰਜ਼ਿਸਟਰੇਸ਼ਨ ਦੀ ਕਰਵਾਈ ਪੂਰੀ ਕਰੋ ।

5) ਵਰਡਪਰੈਸ ਨੂੰ ਇੰਸਟਾਲ ਕਰੋ ।

6) ਲਾਗ ਇੰਨ ਕਰੋ ਤੇ ਆਪਣੀ ਪਹਿਲੀ ਬਲਾਗ ਪੋਸਟ ਅਪਡੇਟ ਕਰ ਸਕਦੇ ਹੋਂ ।

ਤੁਸੀ ਕੁਝ ਹੀ ਮਿੰਟਾਂ ਵਿਚ ਆਪਣੇ ਬਲਾਗ ਨੂੰ ਆਨ-ਲਾਈਨ ਕਰ ਸਕਦੇ ।

Leave a Comment

Your email address will not be published. Required fields are marked *