ਬਲਾਗ (Blog) ਲੇਖਣ ਦੇ ਜਰੀਏ ਕਮਾਈ ਕਿਵੇਂ ਕਰੀਏ ?

ਬਲਾਗ (Blog) ਲੇਖਣ ਦੇ ਜਰੀਏ ਕਮਾਈ ਕਿਵੇਂ ਕਰੀਏ ?

“ਬਲਾਗ”(Blog) “ਵੈਬਲਾਗ” ਦਾ ਸੰਖੇਪ ਰੂਪ ਹੈ । ਜੋ ਆਨਲਾਈਨ ਡਾਇਰੀ ਦੇ ਰਪ ਵਿਚ ਹੁੰਦੇ ਹਨ ਇਸਤੇ ਅਕਸਰ ਨਵੀਂ ਜਾਣਕਾਰੀ ਨੂੰ ਸਾਂਝਾ ਕੀਤਾ ਜਾਂਦਾ ਹੈ । ਤੇ ਕਈ ਵਾਰ ਇਹਨਾਂ ਤੇ ਰੋਜ਼ਾਨਾ ਨਵੀ ਪੋਸਟ ਨੂੰ ਸਾਂਝਾ ਕੀਤਾ ਜਾਂਦਾ ਹੈ । ਇਸ ਅਪਡੇਟ ਨੂੰ ਪੋਸਟ ਜਾਂ ਆਰਟੀਕਲ ਵੀ ਕਿਹਾ ਜਾਂਦਾ ਹੈ । ਇਕ ਪੋਸਟ  ਘੱਟ ਤੋਂ ਘੱਟ 350 ਸਬਦਾਂ ਤੱਕ ਜਾਂ ਵੱਧ ਹੋ ਸਕਦੀ ਹੈ । 

ਬਲੋਗ ਲਾਜ਼ਮੀ ਤੌਰ ਤੇ ਕਿਸੇ ਖਾਸ ਵਿਸੇ ਤੇ ਪੋਸਟਾਂ ਦੀ ਇਕ ਲੜੀ ਹੁੰਦੀ ਹੈ । ਬਲਾਗ ਲਿਖਣ ਵਾਲੇ ਨੂੰ ਬਲਾਗਰ ਕਹਿੰਦੇ ਹਨ । ਅੱਜ ਕੱਲ ਬਹੁਤ ਸਾਰੇ ਫਰੀਲੈਂਸ ਲੇਖਕ ਬਲਾਗ ਨੂੰ ਇਕ ਕੈਰੀਅਰ ਦੇ ਰੂਪ ਵਿਚ ਚੁਣ ਸਕਦੇ ਹਨ । ਬਲਾਗ ਵੱਖ ਵੱਖ ਵਿਸ਼ਿਆਂ ਬਾਰੇ ਹੁੰਦੇ ਹਨ । ਇਹ ਰਾਜਨੀਤਿਕ, ਜਾਣਕਾਰੀ ਭਰਪੂਰ, ਸੈਰ-ਸਪਾਟਾ, ਇਤਿਹਾਸਕ, ਹਾਸਰਸ ਜਾਂ ਹੋਰ ਕਿਸੇ ਵੀ ਵਿਸੇ ਨਾਲ ਸਬੰਧਿਤ ਹੋ ਸਕਦਾ ਹੈ ।

ਬਲਾਗ ਨੂੰ ਨਿਯਮਤ ਰੂਪ ਨਾਲ ਅਪਡੇਟ ਕੀਤਾ ਜਾਣਾ ਚਾਹੀਦਾ ਹੈ । ਜਿਸ ਵੀ ਵਿਸੇ ਨਾਲ ਬਲਾਗ ਸਬੰਧਿਤ ਹੈ । ਉਸ ਸਬੰਧੀ ਜਿਥੋਂ ਤੱਕ ਹੋ ਸਕੇ ਵੱਧ ਤੋਂ ਵੱਧ ਜਾਣਕਾਰੀ ਉਪਲਬਧ ਕਰਾਈ ਜਾਣੀ ਚਾਹੀਦੀ ਹੈ ।

ਬੇਸ਼ੱਕ ਬਹੁਤ ਸਾਰੀਆਂ ਕੰਪਨੀਆਂ ਵੀ ਬਲਾਗ ਲਿਖ ਕੇ ਆਪਣੇ ਸਮਾਨ ਜਾਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਬਲਾਗ ਲੇਖਕਾਂ ਨੂੰ ਨੌਕਰੀ ਦੀ ਪੇਸਕਸ ਕਰਦੀਆਂ ਹਨ । ਪਰ ਇਸ ਪੋਸਟ ਵਿਚ ਅਸੀ ਬਲਾਗ ਲੇਖਕ ਬਣ ਕੇ ਅਜਾਦ ਤੌਰ ਤੇ ਬਲਾਗ ਨੂੰ ਆਪਣੀ ਕਮਾਈ ਦਾ ਸਾਧਨ ਕਿਵੇਂ ਬਣਾ ਸਕਦੇ ਹਾਂ । 

ਐਫਲੀਏਟ ਮਾਰਕੀਟਿੰਗ

:- ਐਫਲੀਏਟ ਮਾਰਕੀਟਿੰਗ ਕੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ ਇਸ ਬਾਰੇ ਅਸੀਂ ਪਹਿਲਾਂ ਹੀ ਜਾਣ ਚੁੱਕੇ ਹਾਂ । ਹੁਣ ਗੱਲ ਕਰਦੇ ਹਾਂ ਐਫਲੀਏਟ ਮਾਰਕੀਟਿੰਗ ਤੇ ਬਲਾਗ ਲੇਖਣ ਦੇ ਆਪਸੀ ਸਬੰਧ ਦੀ । ਜਦ ਵੀ ਅਸੀਂ ਕਿਸੇ ਐਫਲੀਏਟ ਪ੍ਰੋਗਰਾਂਮ ਵਿਚ ਸਾਮਿਲ ਹੋਣਾ ਚਾਹੁੰਦੇ ਹਾਂ ।

ਤਾਂ ਜਿਆਦਾਤਰ ਐਫਲੀਏਟ ਪ੍ਰੋਗਰਾਂਮ ਤੁਹਾਥੋਂ ਤੁਹਾਡੀ ਵੈਬਸਾਈਟ ਜਾਂ ਬਲਾਗ ਤੇ ਉਸ ਦੇ ਵਿਸੇ ਬਾਰੇ ਜਾਣਕਾਰੀ ਮੰਗਦੇ ਹਨ । ਜਿਥੇ ਤੁਸੀਂ ਐਫਲੀਏਟ ਪ੍ਰੋਡਕਟ ਦੀ ਜਾਣਕਾਰੀ ਆਪਣੇ ਨੈਟਵਰਕ ਵਿਚ ਸਾਂਝੀ ਕਰ ਸਕੋ । ਐਫਲੀਏਟ ਬਿਜ਼ਨਸ ਦੇ ਲਈ ਬਲਾਗ ਇਕ ਮਹੱਤਵਪੂਰਨ ਅੰਗ ਹੈ ।

ਤੁਸੀਂ ਆਪਣੇ ਬਲਾਗ ਦੇ ਵਿਸੇ ਨਾਲ ਸਬੰਧਿਤ ਸਮਾਨ ਦੀ ਜਾਣਕਾਰੀ ਆਪਣੇ ਬਲਾਗ ਤੇ ਸਾਂਝੀ ਕਰਕੇ ਉਸਦੀ ਵਿਕਰੀ ਵਿਚ ਵਾਧਾ ਕਰ ਸਕਦੇ ਹੋਂ । ਜਿਸ ਨਾਲ ਤੁਹਾਡੀ ਕਮਾਈ ਵੀ ਆਪਣੇ ਆਪ ਵਧ ਜਾਵੇਗੀ। 

ਗੂਗਲ ਐਡਸੈਂਸ

:- ਅਸਲ ਵਿਚ ਗੂਗਲ ਐਡਸੈਂਸ ਪ੍ਰਕਾਸ਼ਕ ਤੇ ਇਸ਼ਤਿਹਾਰਦਾਤਾ ਦੇ ਵਿਚ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਹੈ । ਹਰ ਇਸ਼ਤਿਹਾਰਦਾਤਾ ਕੋਲ ਏਨਾ ਸਮਾਂ ਨਹੀਂ ਹੁੰਦਾ,  ਕਿ ਉਹ ਖੁਦ ਸਹੀ ਬਲਾਗ ਲੱਭ ਕੇ ਉਸ ਦੇ ਪ੍ਰਕਾਸ਼ਕ ਨਾਲ ਸੰਪਰਕ ਕਰਕੇ ਅਪਣੇ ਇਸ਼ਤਿਹਾਰ ਲਗਾਉਣ ਦੀ ਗੱਲ ਕਰੇ ।

ਦੂਜੇ ਪਾਸੇ ਨਾ ਹੀ ਹਰ ਬਲਾਗ ਪ੍ਰਕਾਸ਼ਕ ਕੋਲ ਅਪਣੇ ਬਲੋਗ ਨਾਲ ਸਬੰਧਤ ਇਸ਼ਤਿਹਾਰਦਾਤਾ ਦਾ ਸੰਪਰਕ ਹੁੰਦਾ ਹੈ । ਇਸ ਲਈ  ਗੂਗਲ ਐਡਸੈਂਸ ਜੋ ਗੂਗਲ ਦਾ ਇਕ ਇਸਤਿਹਾਰਬਾਜੀ ਪ੍ਰੋਗਰਾਂਮ ਹੈ । ਦੋਹਾਂ ਧਿਰਾਂ ਦਾ ਕੰਮ ਸੋਖਾਲਾ ਕਰ ਦਿੰਦਾ ਹੈ । ਜੋ ਪ੍ਰਕਾਸ਼ਕਾਂ ( ਕਿਸੇ ਵੀ ਵਿਅਕਤੀ ਨੂੰ ਆਪਣੀ ਵੈਬਸਾਈਟ ਜਾਂ ਬਲਾਗ ਤੇ ਇਸਤਿਹਾਰ ਲਗਾਉਣ ਦੀ ਇੱਛਾ ਰੱਖਦਾ ਹੈ) ਨੂੰ ਆਪਣੀ ਵੈਬਸਾਈਟ ਜਾਂ ਬਲਾਗ ਤੇ ਗੂਗਲ ਦੀ ਇਸ਼ਤਿਹਾਰਬਾਜ਼ੀ ਦਿਖਾਉਣ ਇਜਾਜਤ ਦਿੰਦਾ ਹੈ ।

ਜਦ ਵੀ ਕੋਈ ਵਿਅਕਤੀ ਕਿਸੇ ਬਲਾਗ ਤੋਂ ਗੂਗਲ ਐਡ ਤੇ ਕਲਿੱਕ ਕਰਦਾ ਹੈ, ਤਾਂ ਪ੍ਰਕਾਸ਼ਕ (ਵੈਬਸਾਈਟ ਜਾ ਬਲਾਗ ਦਾ ਮਾਲਕ) ਪ੍ਰਤੀ ਕਲਿੱਕ ਜਾਂ ਕਿੰਨੇ ਵਾਰ ਉਸਦੇ ਬਲਾਗ ਤੇ ਇਸ਼ਤਿਹਾਰ ਨੂੰ ਕਿਸੇ ਨੇ ਦੇਖਿਆ । ਉਸ ਮੁਤਾਬਕ ਪ੍ਰਕਾਸ਼ਕ ਅਪਣੇ ਬਲਾਗ ਤੋਂ ਕਮਾਈ ਕਰ ਸਕਦਾ ਹੈ । ਸਾਰੇ ਇਸਤਿਹਾਰਾਂ ਦਾ ਨਿਯੰਤਰਣ ਗੂਗਲ ਕਰਦਾ ਹੈ । ਪ੍ਰਕਾਸ਼ਕ ਨੂੰ ਸਿਰਫ ਐਡਸੈਂਸ ਅਕਾਊਟ ਬਣਾਕੇ ਗੂਗਲ ਵਲੋਂ ਦਿੱਤੇ ਕੋਡ ਨੂੰ ਆਪਣੀ ਵੈਬਸਾਈਟ ਜਾ ਬਲਾਗ ਤੇ ਕਾਪੀ ਪੇਸਟ ਕਰਨ ਦੀ ਜਰੂਰਤ ਹੁੰਦੀ ਹੈ । ਇਸਤਿਹਾਰਬਾਜੀ ਤੋਂ ਹੋਣ ਵਾਲੀ ਕਮਾਈ ਬਲਾਗ ਦੇ ਵਿਸੇ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦੀ ਹੈ ।

ਸਿੱਧੀ ਇਸਤਿਹਾਰਬਾਜੀ

:- ਤੁਸੀ ਗੂਗਲ ਐਡਸੈਂਸ ਦੀ ਬਜਾਏ ਸਿੱਧੇ ਕਿਸੇ ਕੰਪਨੀ ਦੀ ਇਸਤਿਹਾਰਬਾਜੀ ਵੀ ਕਰ ਸਕਦੇ ਹੋ । ਇਹ ਤੁਹਾਡੇ ਬਲਾਗ ਦੇ ਵਿਸੇ ਤੇ ਉਸਦੇ ਪਾਠਕਾਂ ਦੀ ਗਿਣਤੀ ਦੇ ਹਿਸਾਬ ਨਾਲ ਤੁਸੀ ਫੀਸ਼ ਦੀ ਮੰਗ ਕਰ ਸਕਦੇ ਹੋਂ । 

ਪੇਡ ਰੀਵਿਊ

:- ਬਹੁਤ ਸਾਰੀਆਂ ਕੰਪਨੀਆਂ ਆਪਣੇ ਸਮਾਨ ਦੀ ਜਾਣਕਾਰੀ ਤੁਹਾਨੂੰ ਆਪਣੇ ਬਲਾਗ ਤੇ ਲਿਖਣ ਲਈ ਫੀਸ਼ ਵੀ ਦਿੰਦੀਆਂ ਨੇ । ਜਿਸ ਨੂੰ ਪੇਡ-ਰਿਵਿਊ ਵੀ ਕਿਹਾ ਜਾਂਦਾ ਹੈ । ਪੇਡ ਰਵਿਊ ਵਿਚ ਤੁਸੀਂ ਕੰਪਨੀ ਦੇ ਸਮਾਨ ਦੀ ਪੜਚੋਲ ਕਰਕੇ ਪਾਠਕਾਂ ਨਾਲ ਜਾਣਕਾਰੀ ਸਾਂਝੀ ਕਰਨੀ ਹੁੰਦੀ ਹੈ । 

Sponsored :-The Niche Blog Pack – 299 Niche PLR WordPress Blogs With Content

ਸੁਰੂਆਤ ਤੁਸੀ ਫਰੀ ਬਲਾਗ ਪਲੇਟਫਾਰਮ ਤੋਂ ਕਰ ਸਕਦੇ ਹੋਂ । ਪਰ ਗੂਗਲ ਐਡਸੈਂਸ ਤੇ ਹੋਰ ਇਸਤਿਹਾਰਬਾਜੀ ਤੁਸੀ ਫਰੀ ਪਲੇਟਫਾਰਮ ਤੋਂ ਨਹੀਂ ਕਰ ਸਕਦੇ । ਉਸਦੇ ਲਈ ਤੁਹਾਨੂੰ ਆਪਣਾ ਡੋਮੇਨ ਨਾਮ ਤੇ ਸਿਲਫ ਹੋਸਟਡ ਪਲਾਨ ਦੀ ਜਰੂਰਤ ਪਵੇਗੀ । ਬਜ਼ਾਰ ਵਿਚ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਡੋਮੇਨ ਨਾਮ ਤੇ ਵੇਬ ਹੋਸਟਿੰਗ ਦੀਆਂ ਸੇਵਾਵਾਂ ਦਿੰਦੀਆਂ ਨੇ । ਤੁਸੀ ਅਪਣੀ ਪਸੰਦ ਤੇ ਲੋੜ ਮੁਤਾਬਕ ਕਿਸੇ ਵੀ ਕੰਪਨੀ ਤੋ ਇਹ ਸੇਵਾਵਾਂ ਲੈ ਸਕਦੇ ਹੋਂ ।

Kamalpreet Singh

Self Employed , Skilled in Sales, Marketing, Affiliate Marketing, Email Marketing, and Marketing Strategy.

Leave a Reply

Close Menu