ਬਲੋਗਿੰਗ (Blogging) ਦੇ ਲਈ ਮੁੱਢਲੀ ਜਾਣਕਾਰੀ।ਡੋਮੇਨ ਨੇਮ ਤੇ ਵੈਬ ਹੋਸਟਿੰਗ ਵਿਚ ਕੀ ਫਰਕ ਹੈ ?

Big Discounts for Domains, Hosting, SSL and more

ਜੋ ਵੀ ਬਲੌਗਿੰਗ (Blogging) ਜਾਂ ਵੈਬਸਾਈਟ ਦੀ ਦੁਨੀਆਂ ਚ ਆਉਣਾ ਚਾਹੁੰਦੇ ਨੇ । ਉਹਨਾਂ ਲਈ ਕੁਝ ਮੁਢਲੀਆਂ ਗੱਲਾਂ ਦੀ ਜਾਣਕਾਰੀ ਹੋਣਾ ਜਰੂਰੀ ਹੈ ।
infopunjabi.com ਇਸੇ ਕੰਮ ਵਿਚ ਤੁਹਾਡੀ ਮਦਦ ਲਈ ਬਣਾਈ ਗਈ ਹੈ । ਤਾਂ ਕਿ ਇਹ ਸਭ ਜਾਣਕਾਰੀ ਪੰਜਾਬੀ ਵਿਚ ਤੁਹਾਡੇ ਤੱਕ ਪਹੁੰਚ ਸਕੇ ।

blogging

ਹੋ ਸਕਦਾ ਜੋ ਗੱਲਾਂ ਇਥੇ ਦਸੀਆਂ ਜਾਣ ਉਹਨਾਂ ਵਿਚੋਂ ਕੁਝ ਜਾਂ ਜਿਆਦਾਤਰ ਤੁਹਾਨੂੰ ਪਤਾ ਹੋਣ । ਪਰ ਬਹੁਤ ਸਾਰੇ ਅਜਿਹੇ ਦੋਸਤ ਵੀ ਹੋਣਗੇ ਜੋ ਇਹਨਾਂ ਗਲਾਂ ਬਾਰੇ ਨਹੀ ਜਾਣਦੇ ।
ਅੱਜ ਅਸੀਂ ਗੱਲ ਕਰਾਂਗੇ ਡੋਮੇਨ ਨੇਮ ਕੀ ਹੁੰਦਾ ਹੈ, ਤੇ ਇਹ ਕਿਵੇਂ ਕਰਦਾ ਹੈ । ਜੋ ਵੀ ਬਲੌਗਿੰਗ ਦੀ ਦੁਨੀਆਂ ਵਿਚ ਆਉਣਾ ਚਾਹੁੰਦਾ ਹੈ । ਉਸਨੂੰ ਇਸ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ ।

ਡੋਮੇਨ ਨੇਮ ਕੀ ਹੈ ?

ਤੁਸੀ ਇੰਟਰਨੈਟ ਦੀ ਵਰਤੋਂ ਕਰ ਰਹੇ ਹੋ । ਤਾਂ ਲਾਜ਼ਮੀ ਤੁਸੀ ਡੋਮੇਨ ਨੇਮ ਵਰਤ ਰਹੇ ਹੋ ।
ਜਾਂ ਸਧਾਰਨ ਸਬਦਾਂ ਵਿਚ ਅਸੀ ਕਹਿ ਸਕਦੇ ਹਾਂ । ਕਿ ਜੇ ਵੈਬਸਾਈਟ ਤੁਹਾਡਾ ਘਰ ਹੈ ਤਾਂ ਡੋਮੇਨ ਨੇਮ ਘਰ ਦਾ ਅਡਰੈਸ ਹੈ ।
ਜਦ ਵੀ ਅਸੀ ਸਰਚ ਇੰਜਣ ਵਿਚ ਕਿਸੇ ਡੋਮੇਨ ਨੇਮ ਭਰਕੇ ਸਰਚ ਕਰਦੇ ਹਾਂ ਤਾਂ ਅਸੀ ਉਹ ਸਭ ਦੇਖ ਸਕਦੇ ਹਾਂ । ਜੋ ਉਸ ਵੈਬਸਾਈਟ ਨਾਲ ਜੁੜੇ ਹੋਏ ip ਅਡਰੈਸ ਤੇ ਉਪਲਬਧ ਹੁੰਦਾ ਹੈ ।
ਇਸ ਨੂੰ ਸਮਝਣ ਲਈ ਸਾਨੂੰ ਥੋੜਾ ਹੋਰ ਵਿਸਥਾਰ ਵਿਚ ਜਾਣਾ ਪਏਗਾ । ਸਭ ਤੋਂ ਪਹਿਲਾਂ ਅਸੀ ਇਹ ਜਾਣਦੇ ਹਾਂ ਕਿ ਇੰਟਰਨੈਟ ਕੀ ਹੈ ।
ਇੰਟਰਨੈਟ ਦੁਨੀਆਂ ਭਰ ਦੇ ਕੰਪਿਊਟਰਾਂ ਦਾ ਵੱਖ-ਵੱਖ ਸਰਵਿਸ ਪ੍ਰੋਵਾਈਡਰਾਂ ਦੇ ਰਾਹੀਂ ਕੇਬਲ ਜਾਂ ਵਾਇਰਲੈਸ ਸਿਸਟਮ ਜਿਵੇਂ ਕਿ ਵਾਈ-ਫਾਈ ਦੁਆਰਾ ਆਪਸ ਵਿਚ ਜੁੜਿਆ ਹੋਇਆ ਨੈਟਵਰਕ ਹੈ ।
ਇਸ ਤਰਾਂ ਇਸ ਨੈਟਵਰਕ ਦੇ ਜ਼ਰੀਏ ਜੁੜੇ ਹੋਏ ਕੰਪਿਊਟਰ ਆਪਸ ਵਿਚ ਸੰਪਰਕ ਕਰ ਸਕਦੇ ਹਨ । ਸੰਪਰਕ ਕਰਨ ਲਈ ਜਿਸ ਕੰਪਿਊਟਰ ਤੱਕ ਅਸੀ ਜਾਣਾ ਹੈ । ਸਾਨੂੰ ਉਸਦੇ ip ਅਡਰੈਸ ਦੀ ਲੋੜ ਪਏਗੀ ।
IP ਅਡਰੈਸ ਹਰ ਕੰਪਿਊਟਰ ਦਾ ਇਕ ਪਹਿਚਾਣ ਨੰਬਰ ਹੁੰਦਾ ਹੈ । ਤੁਹਾਨੂੰ ਪਤਾ ਹੋਵੇਗਾ ਕਿ ਕੰਪਿਊਟਰ ਸਾਡੇ ਸਬਦਾਂ ਨੂੰ ਨਹੀਂ ਸਮਝਦਾ । ਉਹ ਸਾਡੇ ਸਬਦਾਂ ਦੀ ਬਜਾਏ ਉਹਨਾਂ ਪਿਛੇ ਲੁਕੇ ਹੋਏ ਕੋਡ ਨੂੰ ਸਮਝਦਾ ਹੈ । ਜੋ ਕਿ ਅੰਕਾਂ ਵਿਚ ਹੁੰਦੇ ਹਨ ।
ਇਸੇ ਤਰਾਂ IP ਅਡਰੈਸ ਇਕ ਸੰਖਿਆ ਹੁੰਦੀ ਹੈ । ਜਿਵੇਂ 123.12.12.12 ਇਹ ਕਿਸੇ ਕੰਪਿਊਟਰ ਦਾ IP ਅਡਰੈਸ ਹੋ ਸਕਦਾ ਹੈ । ਹੁਣ ਅਸੀ ਇਸ ਨਾਲ ਉਸ IP ਅਡਰੈਸ ਤੇ ਉਪਲਭਧ ਵੈਬਸਾਈਟ ਤੱਕ ਪਹੁੰਚ ਸਕਦੇ ਹਾਂ ।
ਹਰ ਵੈਬਸਾਈਟ ਦਾ ਇਕ IP ਅਡਰੈਸ ਹੁੰਦਾ ਹੈ । ਪਰ ਸਮੱਸਿਆ ਇਹ ਹੈ ਕਿ ਇਹ ਕੁਝ ਅੰਕ ਹੁੰਦੇ ਹਨ ਜਿੰਨਾ ਨੂੰ ਯਾਦ ਰੱਖਣਾ ਔਖਾ ਹੁੰਦਾ ਹੈ ।
ਇਸ ਸਮੱਸਿਆ ਦੇ ਹੱਲ ਲਈ ਡੋਮੇਨ ਨੇਮ ਦੀ ਵਰਤੋਂ ਕੀਤੀ ਜਾਂਦੀ ਹੈ । ਡੋਮੇਨ ਨੇਮ ਕਿਸੇ ਵੈਬਸਾਈਟ ਦੀ ਪਹਿਚਾਣ ਹੁੰਦੀ ਹੈ । ਹੁਣ ਜੇ ਤੁਸੀ ਇਹਨਾਂ ਅੰਕਾਂ ਨੂੰ (31.13.65.36) ਗੂਗਲ ਤੇ ਸਰਚ ਕਰੋਂਗੇ ਤਾਂ ਤੁਸੀ ਫੇਸਬੁਕ ਤੇ ਪਹੁੰਚ ਜਾਵੋਗੇ ।
ਇਹ ਫੇਸਬੁਕ ਦਾ IP ਅਡਰੈਸ ਹੈ । ਪਰ ਤੁਸੀਂ ਇਹਨਾਂ ਅੰਕਾਂ ਨੂੰ ਕਿੰਨਾਂ ਕੁ ਟਾਈਮ ਯਾਦ ਰੱਖ ਸਕਦੇ ਹੋ । ਜਰੂਰ ਅਸੀ ਭੁੱਲ ਜਾਵਾਂਗੇ ।
ਕਿਉਂਕਿ ਅਸੀ ਅੰਕਾ ਨਾਲੋਂ ਸਬਦ ਜਾਂ ਨਾਮ ਸੌਖਿਆਂ ਹੀ ਯਾਦ ਕਰ ਸਕਦੇ ਹਾਂ । ਇਸ ਲਈ ਡੋਮੇਨ ਨੇਮ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਅਸੀ ਵੈਬਸਾਈਟ ਦਾ ਅਡਰੈਸ ਅਸਾਨੀ ਨਾਲ ਯਾਦ ਰੱਖ ਸਕੀਏ ।
ਹੁਣ ਤੁਸੀ ਸਮਝ ਗਏ ਹੋਵੋਂਗੇ ਕਿ, ਇੰਟਰਨੈਟ ਤੇ ਜੋ ਵੀ ਵੈਬਸਾਈਟ ਅਸੀਂ ਸਰਚ ਕਰਦੇ ਹਾਂ ਉਸਦਾ ਹਰੇਕ ਦਾ ਅਪਣਾ ਇਕ ਪਹਿਚਾਣ ਨੰਬਰ ਹੁੰਦਾ ਹੈ । ਜਿਸ ਨੂੰ IP ਅਡਰੈਸ ਕਿਹਾ ਜਾਂਦਾ ਹੈ । ਉਸਦੇ ਜਰੀਏ ਹੀ ਅਸੀ ਵੈਬਸਾਈਟ ਤੱਕ ਪਹੁੰਚ ਸਕਦੇ ਹਾਂ । ਤੇ ਡੋਮੇਨ ਨੇਮ ਸੌਖਾਲੇ ਤਰੀਕੇ ਨਾਲ ਉਸ IP ਅਡਰੈਸ ਨੂੰ ਯਾਦ ਰੱਖਣ ਲਈ ਵਰਤਿਆ ਜਾਂਦਾ ਹੈ ।

ਡੋਮੇਨ ਨੇਮ ਸਿਸਟਮ

ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਕੰਮ ਕਿਵੇ ਕਰਦਾ ਹੈ । ਜਦ ਅਸੀ ਕਿਸੇ ਵੈਬਸਾਈਟ ਨੂੰ ਸਰਚ ਕਰਦੇ ਹਾਂ । ਤਾਂ ਇਹ ਉਸ ਵੈਬਸਾਈਟ ਦੇ ਡਾਟੇ ਨੂੰ ਸਾਡੇ ਸਾਹਮਣੇ ਕਿਵੇਂ ਲੈ ਕੇ ਆਉਂਦਾ ਹੈ ।
ਜਦ ਵੀ ਤੁਸੀ ਕੋਈ ਵੈਬਸਾਈਟ ਸਰਚ ਕਰਦੇ ਹੋ । ਤਾਂ ਤੁਹਾਡਾ ਬਰਾਊਜ਼ਰ ਦੁਨੀਆਂ ਭਰ ਵਿਚ ਫੈਲੇ ਹੋ ਨੈਟਵਰਕ ਤੇ ਡੋਮੇਨ ਨੇਮ ਸਿਸਟਮ ਨੂੰ ਇਕ ਰਿਕੁਐਸਟ ਭੇਜਦਾ ਹੈ ।
ਡੋਮੇਨ ਨੇਮ ਸਿਸਟਮ ਇਹ ਦੇਖਦਾ ਹੈ ਕਿ ਇਹ ਡੋਮੇਨ ਨੇਮ ਜਾਂ ਵੈਬਸਾਈਟ ਦਾ ਨਾਮ ਜੋ ਤੁਸੀ ਸਰਚ ਕਰ ਰਹੇ ਹੋ । ਉਹ ਕਿਸ ਨੇਮ ਸਰਵਰ ਨਾਲ ਜੁੜਿਆ ਹੋਇਆ ਹੈ । ਅਸਾਨ ਸਬਦਾਂ ਚ ਮਤਲਬ ਇਸ ਸਾਈਟ ਦਾ ਡਾਟਾ ਕਿਸ ਕੰਪਿਊਟਰ ਤੇ ਸਟੋਰ ਹੈ ।
ਕੋਈ ਵੀ ਵੈਬਸਾਈਟ ਅਸੀ ਅਪਣੇ ਨਿੱਜੀ ਕੰਪਿਊਟਰ ਤੋਂ ਵੀ ਲਾਈਵ ਕਰ ਸਕਦੇ ਹਾਂ । ਪਰ ਉਸ ਲਈ ਸਾਨੂੰ ਅਪਣੇ ਲਈ ਉੱਚ ਕਵਾਲਟੀ ਦਾ ਕੰਪਿਊਟਰ ਜੋ ਚੋਵੀ ਘੰਟੇ ਚਲਦਾ ਰਹੇ । ਇਸ ਲਈ ਲਗਤਾਰ ਬਿਜ਼ਲੀ ਦੀ ਸਪਲਾਈ ਤੇ ਤੇਜ਼ ਸਪੀਡ ਇੰਟਰਨੈਟ ਕੁਨੈਕਸ਼ਨ ਦੀ ਲੋੜ ਪਏਗੀ । ਤਾਂ ਜੋ ਸਾਡੀ ਵੈਬਸਾਈਟ ਹਰ ਸਮੇਂ ਲੋਕਾਂ ਦੀ ਪਹੁੰਚ ਵਿਚ ਰਹੇ ।
ਪਰ ਸਾਡੇ ਲਈ ਨਿੱਜੀ ਤੌਰ ਤੇ ਏਨਾਂ ਪ੍ਰਬੰਧ ਕਰਨਾ ਮੁਸ਼ਕਲ ਹੋਵੇਗਾ ।
ਇਸ ਲਈ ਬਹੁਤ ਸਾਰੀਆਂ ਹੋਸਟਿੰਗ ਕੰਪਨੀਆਂ ਹਨ । ਜੋ ਵੱਡੇ ਵੱਡੇ ਡਾਟਾ ਸੈਂਟਰ ਬਣਾ ਕੇ ਸਾਨੂੰ ਅਪਣੀ ਵੈਬਸਾਈਟ ਦਾ ਡਾਟਾ ਉਹ ਅਪਣੇ ਕੰਪਿਊਟਰ ਜਿੰਨਾ ਨੂੰ ਵੈਬ ਸਰਵਰ ਕਿਹਾ ਜਾਂਦਾ ਹੈ ਤੇ ਸੇਵ ਕਰਨ ਦੀ ਇਜਾਜ਼ਤ ਦਿੰਦੀਆਂ ਹਨ ।

ਇਸ ਦੇ ਲਈ ਸਾਨੂੰ ਹੋਸਟਿੰਗ ਕੰਪਨੀ ਨੂੰ ਸਲਾਨਾ ਫੀਸ਼ ਦੇਣੀ ਪੈਂਦੀ ਹੈ । ਜਿਸ ਤੋਂ ਅਸੀ ਵੈਬ ਸਰਵਰ ਇਕ ਤਰਾਂ ਕਿਰਾਏ ਤੇ ਲੈ ਲੈਂਦੇ ਹਾਂ । ਇਹ ਕਿਰਾਇਆ ਹੋਸਟਿੰਗ ਕੰਪਨੀ ਤੇ ਹੋਰ ਕਈ ਕਾਰਨਾਂ ਕਰਕੇ ਵੱਖ ਵੱਖ ਹੋ ਸਕਦਾ ਹੈ । ਇਹ ਚਰਚਾ ਅਸੀ ਵਖਰੇ ਤੌਰ ਤੇ ਕਰਾਂਗੇ ।

ਨੇਮ ਸਰਵਰ

ਆਪਾਂ ਫਿਰ ਉਥੇ ਹੀ ਆਉਂਦੇ ਹਾਂ । ਜਦ ਡੋਮੇਨ ਨੇਮ ਸਿਸਟਮ ਇਹ ਦੇਖਦਾ ਹੈ ਕਿ ਇਹ ਡੋਮੇਨ ਨੇਮ ਕਿਸ ਨੇਮ ਸਰਵਰ ਨਾਲ ਜੁੜਿਆ ਹੋਇਆ ਹੈ ।
ਨੇਮ ਸਰਵਰ ਦਾ ਮਤਲਬ ਹੈ , ਕਿ ਇਹ ਡੋਮੇਨ ਨੇਮ ਨਾਲ ਸਬੰਧਤ ਡਾਟਾ ਕਿਸ ਹੋਸਟਿੰਗ ਕੰਪਨੀ ਦੇ ਵੈਬ ਸਰਵਰ ਤੇ ਸੇਵ ਹੈ ।
ਉਦਾਹਰਣ ਵਜੋਂ, ਜਿਵੇ ਜੇ ਕਿਸੇ ਵੈਬਸਾਈਟ ਦੀ ਹੋਸਟਿੰਗ Bluehost ਕੰਪਨੀ ਕੋਲ ਹੈ, ਤਾਂ ਨੇਮ ਸਰਵਰ ਇਸ ਤਰਾਂ ਹੋਵੇਗਾ ।
ns1.bluehost.co
ns2.bluehost.co
ਨੇਮ ਸਰਵਰ ਇਕ ਅਜਿਹਾ ਕੰਪਿਊਟਰ ਹੁੰਦਾ ਹੈ । ਜੋ ਹੋਸਟਿੰਗ ਕੰਪਨੀ ਵਲੋਂ ਮੈਨੇਜ ਕੀਤਾ ਜਾਂਦਾ ਹੈ । ਜਦ ਇਹ ਰਿਕੁਐਸਟ ਜੋ ਸਾਡੇ ਬਰਾਊਜ਼ਰ ਨੇ ਡੋਮੇਨ ਨੇਮ ਸਿਸਟਮ ਨੂੰ ਭੇਜੀ ਸੀ ਜੋ ਉਸ ਨੇ ਨੇਮ ਸਰਵਰ ਤੇ ਭੇਜ ਦਿੱਤੀ । ਜਿਸ ਕੰਪਨੀ ਦੇ ਨੇਮ ਸਰਵਰ ਨਾਲ ਜੁੜਿਆ ਇਹ ਡੋਮੇਨ ਨੇਮ ਹੈ ।
ਹੁਣ ਨੇਮ ਸਰਵਰ ਇਹ ਦੇਖਦਾ ਹੈ ਕਿ ਇਹ ਡੋਮੇਨ ਨੇਮ ਕਿਸ IP ਅਡਰੈਸ ਨਾਲ ਜੁੜਿਆ ਹੈ । ਇਸ ਤਰਾਂ ਇਹ ਰਿਕੁਐਸਟ ਅਗੇ IP ਅਡਰੈਸ ਤੱਕ ਪਹੁੰਚ ਜਾਂਦੀ ਹੈ । ਤੇ ਉਥੋਂ ਜੋ ਅਸੀ ਉਸ ਵੈਬਸਾਈਟ ਤੇ ਦੇਖਣਾ ਚਾਹੁੰਦੇ ਹਾਂ । ਸਾਡੇ ਸਾਹਮਣੇ ਸਾਡੇ ਕੰਪਿਊਟਰ ਜਾਂ ਮੋਬਾਇਲ ਦੀ ਸਕਰੀਨ ਤੇ ਆ ਜਾਂਦਾ ਹੈ ।
ਹੁਣ ਤੱਕ ਤੁਸੀ ਕਾਫੀ ਕੁਝ ਜਾਣ ਗਏ ਹੋਵੋਗੇ ਕਿ ਕਿਸੇ ਵੈਬਸਾਈਟ ਤੇ ਜੋ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ । ਉਹ ਕਿਸ ਤਰਾਂ ਆਉਂਦੀ ਹੈ । ਇੱਥੇ ਉਹਨਾਂ ਗੱਲਾਂ ਦੀ ਹੀ ਚਰਚਾ ਕਰਨ ਦੀ ਕੋਸਿਸ ਕੀਤੀ ਜਿਹੜੀਆਂ ਇਕ ਬਲੋਗਰ ਜਾਂ ਵੈਬਸਾਈਟ ਚਲਾਉਣ ਲਈ ਸਾਡੇ ਲਈ ਜਰੂਰੀ ਹਨ ।

ਡੋਮੇਨ ਨੇਮ ਤੇ ਵੈਬ ਹੋਸਟਿੰਗ ਵਿਚ ਕੀ ਫਰਕ ਹੈ ?

ਸਾਨੂੰ ਇਹ ਜਰੂਰ ਯਾਦ ਰੱਖਣਾ ਚਾਹੀਦਾ ਹੈ । ਕਿ ਡੋਮੇਨ ਨੇਮ ਤੇ ਵੈਬ ਹੋਸਟਿੰਗ ਦੋ ਅਲੱਗ ਅਲੱਗ ਸੇਵਾਵਾਂ ਹਨ ।
ਡੋਮੇਨ ਨੇਮ ਤੁਹਾਡੀ ਵੈਬਸਾਈਟ ਦਾ ਅਡਰੈਸ ਹੈ । ਜਦਕਿ ਹੋਸਿਟੰਗ ਉਹ ਘਰ ਹੈ ਜਿਥੇ ਵੈਬਸਾਈਟ ਰਹਿੰਦੀ ਹੈ ।
ਮਤਲਬ ਹੋਸਟਿੰਗ ਉਹ ਕੰਪਿਊਟਰ ਜਾਂ ਵੈਬ ਸਰਵਰ ਹੈ । ਜਿਥੇ ਵੈਬਸਾਈਟ ਨਾਲ ਸਬੰਧਤ ਸਾਰਾ ਡਾਟਾ ਸੇਵ ਹੁੰਦਾ ਹੈ । ਇਸ ਵੈਬ ਸਰਵਰ ਤੋਂ ਹੀ ਉਹ ਡਾਟਾ ਤੁਹਾਡੇ ਕੰਪਿਊਟਰ ਜਾਂ ਮੋਬਾਇਲ ਦੀ ਸਕਰੀਨ ਤੇ ਦਿਸਦਾ ਹੈ ।
ਤੁਸੀ ਡੋਮੇਨ ਨੇਮ ਤੇ ਹੋਸਟਿੰਗ ਦੋ ਵੱਖ ਵੱਖ ਕੰਪਨੀਆਂ ਤੋਂ ਅਪਣੀ ਲੋੜ ਅਨੁਸਾਰ ਖਰੀਦ ਸਕਦੇ ਹੋ । ਬਹੁਤ ਸਾਰੀਆਂ ਕੰਪਨੀਆਂ ਨੇ ਜੋ ਡੋਮੇਨ ਨੇਮ ਤੇ ਹੋਸਟਿੰਗ ਸਰਵਿਸ ਦਿੰਦੀਆਂ ਹਨ ।
ਜੇ ਤੁਸੀ ਚਾਹੋ ਤਾਂ ਕਿਸੇ ਇਕ ਕੰਪਨੀ ਤੋਂ ਹੀ ਡੋਮੇਨ ਨੇਮ ਤੇ ਹੋਸਟਿੰਗ ਸਰਵਿਸ ਖਰੀਦ ਸਕਦੇ ਹੋ । ਜਾਂ ਦੋਨੇ ਸੇਵਾਵਾਂ ਦੋ ਅਲੱਗ ਅਲੱਗ ਕੰਪਨੀਆਂ ਤੋਂ ਖਰੀਦ ਸਕਦੇ ਹੋ ।
ਜੇ ਤੁਸੀ ਦੋ ਵੱਖ ਵੱਖ ਕੰਪਨੀਆਂ ਤੋਂ ਡੋਮੇਨ ਨੇਮ ਤੇ ਹੋਸਟਿੰਗ ਸਰਵਿਸ ਲੈਂਦੇ ਹੋ । ਤਾਂ ਤੁਹਾਨੂੰ ਡੋਮੇਨ ਨੇਮ ਦੀ ਸੈਟਿੰਗ ਵਿਚ ਜਾ ਕੇ ਤੁਹਾਡੀ ਹੋਸਟਿੰਗ ਕੰਪਨੀ ਦੇ ਦਿੱਤੇ ਹੋਏ ਨੇਮ ਸਰਵਰ ਨੂੰ ਐਡ ਕਰਨਾ ਹੁੰਦਾ ਹੈ । ਇਸ ਤਰ੍ਹਾਂ ਇਹ ਦੋਨੋ ਸੇਵਾਵਾਂ ਆਪਸ ਵਿਚ ਜੁੜ ਜਾਂਦੀਆਂ ਹਨ ।
ਜੇ ਤੁਸੀ ਦੋਨੋ ਸੇਵਾਵਾਂ ਕਿਸੇ ਇਕ ਹੀ ਕੰਪਨੀ ਕੋਲੋਂ ਲੈਂਦੇ ਹੋ । ਤਾਂ ਤੁਹਾਨੂੰ ਕੋਈ ਵੀ ਸੈਟਿੰਗ ਬਦਲਣ ਦੀ ਜ਼ਰੂਰਤ ਨਹੀਂ ਹੁੰਦੀ । ਕਿਉਂਕਿ ਫਿਰ ਪਹਿਲਾਂ ਤੋਂ ਹੀ ਡੋਮੇਨ ਨੇਮ ਤੇ ਵੈਬ ਸਰਵਰ ਜਾਂ ਤੁਹਾਡਾ ਹੋਸਟਿੰਗ ਅਕਾਊਂਟ ਆਪਸ ਵਿਚ ਜੁੜੇ ਹੁੰਦੇ ਹਨ ।
ਡੋਮੇਨ ਨੇਮ ਤੇ ਵੈਬ ਹੋਸਟਿੰਗ ਤੁਸੀ ਅਪਣੀ ਲੋੜ ਮੁਤਾਬਕ ਕਿਸੇ ਵੀ ਕੰਪਨੀ ਤੋਂ ਖਰੀਦ ਸਕਦੇ ਹੋ । ਇਹ ਕੁਝ ਕੁ ਕੰਪਨੀਆਂ ਦੀ ਲਿਸਟ ਹੈ, ਜਿਥੋਂ ਜੇ ਤੁਸੀ ਚਾਹੋ ਤਾਂ ਇਹ ਦੋਨੋ ਸੇਵਾਵਾਂ ਖਰੀਦ ਸਕਦੇ ਹੋ ।
BlueHost
Godaddy
HostGattor
NameCheap
A2Hosting
ਉਮੀਦ ਹੈ ਕਿ ਤੁਹਾਨੂੰ ਡੋਮੇਨ ਨੇਮ ਤੇ ਹੋਸਟਿੰਗ ਸਰਵਿਸ ਦੇ ਬਾਰੇ ਲੋੜੀਦੀ ਜਾਣਕਾਰੀ ਮਿਲ ਗਈ ਹੋਵੇਗੀ ।
ਡੋਮੇਨ ਨੇਮ ਤੇ ਹੋਸਟਿੰਗ ਖਰੀਦਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਹ ਅਸੀ ਅਗਲੀ ਪੋਸਟ ਵਿਚ ਚਰਚਾ ਕਰਾਂਗੇ ।

Leave a Comment

Your email address will not be published. Required fields are marked *