ਐਫਲੀਏਟ ਮਾਰਕੀਟਿੰਗ (Affiliate Marketing) ਕੀ ਹੈ ?

 ਐਫਲੀਏਟ ਮਾਰਕੀਟਿੰਗ (Affiliate Marketing) ਕੀ ਹੈ ?

(Affiliate Marketing) ਅੱਜ ਇੰਟਰਨੈਟ ਦਾ ਜ਼ਮਾਨਾਂ ਹੈ । ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ, ਅਸੀ ਇਸ ਨੂੰ ਅਪਣੀ ਕਮਾੲੀ ਦੇ ਸਾਧਨ ਵਜੋੋਂ ਵਰਤ ਸਕਦੇ ਹਾਂ ।

ਇਸ ਬਾਰੇ ਅਸੀ ਪਹਿਲੀਆਂ ਪੋਸਟਾਂ ਵਿਚ ਵੀ ਚਰਚਾ ਕੀਤੀ ਹੈ । ਕਿ ਕਿਵੇਂ ਅਸੀ ਬਲੌਗ ਦੇ ਜ਼ਰੀੲੇ ਕਮਾੲੀ ਕਰ ਸਕਦੇ ਹਾਂ ।

ਬਲੌਗ ਤੋਂ ਕਮਾੲੀ ਕੲੀ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ । ਐਫੀਲੀਏਟ ਪ੍ਰੋਗਰਾਂਮ ਇਕ ਅਜਿਹਾ ਹੀ ਸਾਧਨ ਹੈ ਜਿਸ ਨੂੰ ਅਸੀ ਬਲੌਗ ਤੋਂ ਕਮਾੲੀ ਕਰਨ ਲੲੀ ਵਰਤ ਸਕਦੇ ਹਾਂ ।

ਜੋ ਵੀ ਬੰਦਾ ਇੰਟਰਨੈਟ ਦੀ ਵਰਤੋਂ ਕਰਦਾ ਹੈ ੳੁਸਦਾ ਅਕਸਰ ਐਫੀਲੀਏਟ ਪ੍ਰੋਗਰਾਂਮ ਨਾਲ ਜਾਣੇ ਅਣਜਾਣੇ ਵਾਹ ਜਰੂਰ ਪਿਆ ਹੋਵੇਗਾ ।

ਬੇਸ਼ੱਕ ੳੁਸਨੂੰ ਪਤਾ ਵੀ ਨਾ ਲੱਗੇ । ਜਿਵੇਂ ਜਦ ਕੋਈ ਆਨਲਾਈਨ ਸਮਾਨ ਖਰੀਦਦਾ ਹੈ । ਹੋ ਸਕਦਾ ਹੈ ਉਹ ਕਿਸੇ ਐਫੀਲੀਏਟ ਲਿੰਕ ਦੇ ਜ਼ਰੀਏ ਕੁਝ ਖਰੀਦ ਰਿਹਾ ਹੋਵੇ ।

ਜਿਸ ਕਰਕੇ ਤੁਹਾਡੀ ਕੀਤੀ ਹੋੲੀ ਖਰੀਦ ਤੋਂ ਕਿਸੇ ਹੋਰ ਨੂੰ ਕਮਿਸ਼ਨ ਮਿਲੇ । ਫਿਕਰ ਨਾ ਕਰੋ, ਇਸ ਕਮਿਸ਼ਨ ਦਾ ਤੁਹਾਡੇ ਖਰੀਦ ਮੁੱਲ ਤੇ ਕੋੲੀ ਅਸਰ ਨਹੀ ਪੈਂਦਾ ।

ਤੁਹਾਨੂੰ ਸਮਾਨ ਦਾ ਜੋ ਮੁੱਲ ੳੁਹੀ ਦੇਣਾ ਪਵੇਗਾ । ਪਰ ਕਿਸੇ ਹੋਰ ਦੀ ਕੋਸ਼ਿਸ ਨਾਲ ਤੁਸੀਂ ਉਸ ਸਾੲੀਟ ਤੇ ਜਾਕੇ ਕੁਝ ਖਰੀਦ ਕੀਤੀ ਹੈ । ਇਸ ਲੲੀ ਕੰਪਨੀ ੳੁਸਨੂੰ ਕਮਿਸ਼ਨ ਦਿੰਦੀ ਹੈ ।

Affiliate Marketing

Sponsored :- Affiliate Marketing: How to Make Money and Create an Income

ਇਸ ਇੰਟਰਨੈਟ ਦੇ ਜ਼ਮਾਨੇ ਵਿਚ, ਹਰ ਕੋਈ ਇਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਹੋਇਆ ਹੈ। ਜਿਆਦਾਤਰ ਇੰਟਰਨੈਟ ਯੂਜਰ ਸ਼ੋਸਲਨੈਟਵਰਕਿੰਗ,ਆਨਲਾਈਨ ਗਾਣੇ ਸੁਣਨਾ,ਫਿਲਮਾਂ ਦੇਖਣਾ ਜਾਂ ਕਦੇ ਕਦਾਈਂ ਆਨਲਾਈਨ ਖਰੀਦਦਾਰੀ ਕਰਨ ਤੱਕ ਸੀਮਤ ਰਹਿੰਦੇ ਨੇ। ਕੀ ਤੁਸੀਂ ਨਹੀਂ ਜਾਣਦੇ ਤੁਸੀਂ ਇੰਨਟਨੈਟ ਤੋਂ ਕਮਾਈ ਵੀ ਕਰ ਸਕਦੇ ਹੋ ?

ਹਾਂ, ਹੋ ਸਕਦਾ ਕਿ ਤੁਸੀਂ ਇਸ ਬਾਰੇ ਕੁਝ-ਕੁਝ ਜਾਣਦੇ ਵੀ ਹੋਵੋ । ਤੇ ਤੁਹਾਡੇ ਵਿਚ ਕਿਸੇ ਨੇ ਇਸ ਤਰ੍ਹਾਂ ਕਰਨ ਦੀ ਕੋਸਿਸ ਵੀ ਕੀਤੀ ਹੋਵੇ । ਪਰ ਬਹੁਤੇ ਹੋਣਗੇ ਜਿੰਨਾਂ ਨੇ ਇਸ ਬਾਰੇ ਨਹੀ ਸੁਣਿਆ ਹੋਵੇਗਾ । ਇਸ ਲੲੀ ਸੁਰੂ ਤੋਂ ਹੀ ਸੁਰੂ ਕਰਾਂਗੇ ।

ਐਫਲੀਏਟ ਮਾਰਕੀਟਿੰਗ (Affiliate Marketing)

:- ਅਸੀਂ ਗੱਲ ਕਰ ਰਹੇ ਹਾ ਐਫਲੀਏਟ ਮਾਰਕੀਟਿੰਗ ਦੀ । ਕੀ ਤੁਸੀਂ ਇਸ ਬਾਰੇ ਜਾਣਦੇ ਹੋਂ? ਐਫਲੀਏਟ ਮਾਰਕੀਟਿੰਗ ਇੰਨਟਰਨੈਟ ਤੇ ਕਮਾਈ ਕਰਨ ਲਈ ਜਾਂਚਿਆ ਪਰਖਿਆ ਤੇ ਕਾਫੀ ਹਰਮਨ ਪਿਆਰਾ ਤਰੀਕਾ ਹੈ ਪਰ ਫਿਰ ਵੀ ਬਹੁਤ ਸਾਰੇ ਇਸ ਬਾਰੇ ਜਿਆਦਾ ਨਹੀਂ ਜਾਣਦੇ ।

ਤੇ ਜੋ ਇਸ ਬਾਰੇ ਜਾਣਦੇ ਨੇ ਉਹ ਵੀ ਇਸ ਨੂੰ ਸਹੀ ਤਰ੍ਹਾਂ ਨਹੀਂ ਸਮਝਦੇ । ਜਿਆਦਾਤਰ ਜੋ ਇਸ ਬਾਰੇ ਘੱਟ ਜਾਣਦੇ ਨੇ ਤੇ ਨਵੇਂ ਨਵੇਂ ਇਸ ਬਿਜਨਸ ਮਾਡਲ ਨੂੰ ਅਪਣਾਉਦੇ ਨੇ , ਸਮਝਦੇ ਨੇ ਕਿ ਇਹ ਰਾਤੋ ਰਾਤ ਅਮੀਰ ਹੋਣ ਦਾ ਇਕ ਜਰੀਆ ਹੈ । ਇਹ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ।

ਕਾਮਯਾਬ ਐਫਲੀਏਟ ਬਿਜਨਿਸਮੈਨ ਬਣਨਾ ਅਸਾਨ ਨਹੀਂ, ਕਿਸੇ ਵੀ ਦੂਸਰੇ ਬਿਜਨਿਸ ਵਾਂਗ ਇੱਥੇ ਵੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ। ਐਫਲੀਏਟ ਮਾਰਕੀਟਿੰਗ ਨੂੰ ਅਸੀਂ ਤਿੰਨ ਹਿੱਸਿਆਂ ਵਿਚ ਵੰਡ ਸਕਦੇ ਹਾਂ ।

ਵਪਾਰੀ ਸਮੂਹ,ਐਫਲੀਏਟ ਸਮੂਹ ਤੇ ਐਫਲ਼ੀਏਟ ਨੈਟਵਰਕ

ਵਪਾਰੀ ਸਮੂਹ

:- ਇਸ ਹਿੱਸੇ ਵਿਚ ਅਸੀਂ ਈਕਮਰਸ ਵੈਬਸਾਈਟਾਂ , ਬਿਜਨਸ ਗਰੁੱਪ ਤੇ ਹੋਰ ਸਰਵਿਸ ਪ੍ਰੋਵਾਈਡਰ ਜੋ ਆਪਣੇ ਸਮਾਨ ਜਾਂ ਸੇਵਾਵਾਂ ਦੀ ਜਾਣਕਾਰੀ ਵੱਧ ਤੋਂ ਵੱਧ ਸੰਭਾਵਿਤ ਗ੍ਰਾਹਕਾਂ ਤੱਕ ਪਹੁਚਾਉਣਾ ਚਾਹੁੰਦੇ ਹਨ ਨੂੰ ਰੱਖ ਸਕਦੇ ਹਾਂ ।

ਐਫਲੀਏਟ

:- ਐਫਲੀਏਟ ਉਹਨਾ ਵਪਾਰੀ ਸਮੂਹਾਂ ਜੋ ਐਫਲੀਏਟ ਨੈਟਵਰਕ ਦੇ ਜਰੀਆ ਆਪਣੇ ਪ੍ਰੋਡਕਟ/ਸਰਵਿਸ ਦੀ ਜਾਣਕਾਰੀ ਸੰਭਾਵਿਤ ਗ੍ਰਹਾਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਨੇ । ਉਹਨਾਂ ਦੀ ਇਸ ਕੰਮ ਵਿਚ ਸਹਾਇਤਾ ਕਰਨ ਵਾਲੇ ਅਜਾਦ ਤੌਰ ਤੇ ਆਪਣੇ ਬਿਜਨਸ ਦੇ ਮਾਲਕ ਹੂੰਦੇ ਹਨ । ਉਹ ਕਿਸੇ ਸੇਵਾਵਾਂ ਦੇਣ ਵਾਲੇ ਦੇ ਜਾਂ ਕਿਸੇ ਬਿਜਨਸ ਗਰੁਪ ਦੇ ਤਨਖਾਹਦਾਰ ਮੁਲਾਜਮ ਜਾਂ ਸੇਲਜ਼ਮੈਨ ਨਹੀਂ ਹੂੰਦੇ । ਐਫਲੀਏਟ ਮਾਰਕੀਟਿੰਗ ਵਿਚ ਐਫਲੀਏਟ ਆਪਣੀਆਂ ਕੋਸਿਸਾਂ ਰਾਂਹੀ ਲਿਆਂਦੇ ਹਰ ਵਿਜ਼ਿਟਰ, ਸਬਸਕਰਾਈਬਰ, ਗ੍ਰਾਹਕ ਦੇ ਲਈ ਵਪਾਰੀ ਤੋਂ ਕਮਿਸ਼ਨ ਪ੍ਰਾਪਤ ਕਰਦਾ ਹੈ ।

ਐਫਲੀਏਟ ਨੈਟਵਰਕ

:- ਐਫਲੀਏਟ ਨੈਟਵਰਕ ਵਪਾਰੀ ਸਮੂਹ ਤੇ ਐਫਲੀਏਟ ਸਮੂਹ ਦੇ ਵਿਚ ਤੀਜੀ ਧਿਰ ਦੀ ਭੂਮਿਕਾ ਨਿਭਾਉਂਦਾ ਹੈ । ਵਪਾਰੀ ਸਮੂਹ ਆਪਣੇ ਪ੍ਰੋਡਕਟ, ਸੇਵਾਵਾਂ ਦੀ ਜਾਣਕਾਰੀ ਬੈਨਰ, ਆਰਟੀਕਲ, ਤੇ ਹੋਰ ਕਈ ਤਰੀਕਿਆਂ ਨਾਲ ਐਫਲੀਏਟ ਨੈਟਵਰਕ ਤੇ ਸਾਂਝੀ ਕਰਦਾ । ਜਿਥੋਂ ਐਫਲੀਏਟ ਆਪਣੀ ਲੋੜ ਤੇ ਪਸੰਦ ਦੇ ਸਮਾਨ ਜਿਸ ਨੂੰ ਉਹ ਪ੍ਰਮੋਟ ਕਰਨਾ ਚਾਹੁੰਦਾ ਹੈ ਅੱਗੇ ਸੰਭਾਵਿਤ ਗ੍ਰਹਾਕਾਂ ਨਾਲ ਸਾਂਝੀ ਕਰਦਾ ਹੈ । ਅਸੀਂ ਪੜ੍ਹ ਚੁੱਕੇ ਹਾਂ ਕਿ ਐਫਲੀਏਟ ਨੂੰ ਕੀਤੇ ਕੰਮ ਦੇ ਲਈ ਵਪਾਰੀ ਸਮੂਹ ਤੋਂ ਕਮਿਸ਼ਨ ਮਿਲਦਾ ਹੈ । ਇਹ ਲੈਣ-ਦੇਣ ਵੀ ਐਫਲੀਏਟ ਨੈਟਵਰਕ ਦੇ ਜਰੀਏ ਹੀ ਹੁੰਦਾ ਹੈ ।

ਅੱਜ ਲੱਖਾਂ ਲੋਕ ਐਫਲੀਏਟ ਬਿਜਨਸ ਨੂੰ ਅਪਣਾ ਕੇ ਆਪਣੀ ਕਮਾੲੀ ਕਰ ਰਹੇ ਹਨ ਤੇ ਹਰ ਮਹੀਨੇ ਹਜ਼ਾਰਾਂ ਡਾਲਰ (ਮੈਂ ਹਜ਼ਾਰਾ ਡਾਲਰ ਕਿਹਾ ਹੈ ਰੁਪਏ ਨਹੀ) ਦੀ ਕਮਾਈ ਘਰ ਬੈਠੇ ਕਰ ਰਹੇ ਹਨ ।

ਇਕ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ । ਕੋੲੀ ਅੈਫੀਲੀੲੇਟ ਪ੍ਰੋਗਰਾਂਮ ਤੁਹਾਨੂੰ ਰਾਤੋ ਰਾਤ ਅਮੀਰ ਹੋਣ ਦੀ ਗਰੰਟੀ ਨਹੀ ਦੇ ਸਕਦਾ । ਇਹ ਤੁਹਾਡੇ ਤੇ ਨਿਰਭਰ ਹੈ ਕਿ ਤੁਸੀ ਅੈਫੀਲੀੲੇਟ ਤੋਂ ਕਿੰਨੀ ਕਮਾੲੀ ਕਰਦੇ ਹੋ ।

ਇੱਥੇ ਐਫਲੀਏਟ ਮਾਰਕੀਟਿੰਗ ਦੀ ਮੁਢੱਲੀ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਗਈ ਹੈ। ਇਸ ਬਿਜਨਸ ਨੂੰ ਕਿਵੇਂ ਸੁਰੂ ਕਰੀਏ । ਕਿਸ ਤਰ੍ਹਾ ਸਹੀ ਐਫਲੀਏਟ ਪ੍ਰੋਗਰਾਮ ਦੀ ਚੋਣ ਕਰੀਏ ਕਿਉਂਕਿ ਇੰਨਟਰਨੈਟ ਤੇ ਹਜ਼ਾਰਾ ਐਫਲੀਏਟ ਨੈਟਵਰਕ ਕੰਮ ਕਰ ਰਹੇ ਨੇ । ਇਹਨਾ ਵਿਚੋ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਕਿਹੜਾ ਪ੍ਰੋਗਰਾਮ ਸਾਡੇ ਲਈ ਫਾਈਦੇਮੰਦ ਹੋਵੇਗਾ ਇਸ ਦੀ ਜਾਣਕਾਰੀ ਅਗਲੀ ਪੋਸਟ ਵਿਚ ਸਾਂਝੀ ਕੀਤੀ ਜਾਵੇਗੀ ।

Kamalpreet Singh

Self Employed , Skilled in Sales, Marketing, Affiliate Marketing, Email Marketing, and Marketing Strategy.

Leave a Reply

Close Menu