About

Wellcome to infopunjabi

ਅੱਜ ਦੇ ਸਮੇਂ ਹਰ ਕੋਈ ਆਰਥਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ ।

ਕਾਰਨ ਹੈ ਸਾਡੇ ਸਕੂਲ, ਕਾਲਜ਼ ਯੂਨੀਵਰਸਿਟੀਆਂ ਚ ਰੋਬਟ ਪੈਦਾ ਹੋ ਰਹੇ ਨੇ । ਉੱਥੇ ਹਰ ਕਿਸੇ ਦੇ ਦਿਮਾਗ ਚ ਪੜਾਈ ਦੀ ਬਜਾਏ ਸੌਫਟਵੇਅਰ ਇੰਸਟਾਲ ਕੀਤੇ ਜਾਂਦੇ ਨੇ ।

ਕਿਸੇ ਦੇ ਦਿਮਾਗ ਚ ਡਾਕਟਰੀ, ਕਿਸੇ ਦੇ ਬਿਜ਼ਨਿਸ, ਕਿਸੇ ਦੇ ਕੁਝ ਕਿਸੇ ਦੇ ਕੁਝ । ਸਮੱਸਿਆ ਇਹ ਹੋ ਜਾਂਦੀ ਹੈ ਕਿ ਇਹ ਡਿਗਰੀਆਂ ਵਾਲੇ ਸੌਫਟਵੇਅਰ ਤੁਹਾਨੂੰ ਨੌਕਰੀ ਦੇ ਕਾਬਿਲ ਤਾਂ ਬਣਾ ਦਿੰਦੇ ਨੇ ।

ਪਰ ਕਿਸੇ ਨੂੰ ਹੈਨਰੀ ਫੋਰਡ, ਬਿਲ ਗੇਟਸ ਜਾਂ ਮਾਰਕ ਜੁਕਰਬਰਗ ਬਣਾਉਣ ਦੀ ਯੋਗਤਾ ਇਹਨਾਂ ਸਰਟੀਫਿਕੇਟਨੁਮਾ ਸੌਫਟਵੇਅਰਾਂ ਵਿਚ ਨਹੀ ਹੈ ।

ਜੇ ਤੁਸੀ ਨੌਕਰੀ ਨਹੀਂ ਕਰਨਾ ਚਾਹੁੰਦੇ ਤਾਂ ਸਕੂਲਾਂ ਕਾਲਜ਼ਾਂ ਦੀ ਪੜਾਈ ਤੁਹਾਡੀ ਕੋਈ ਮਦਦ ਕਰਨ ਦੇ ਕਾਬਿਲ ਨਹੀਂ ।

ਮੇਰਾ ਇੱਥੇ ਇਹ ਕਹਿਣ ਦਾ ਮਤਲਬ ਇਹ ਬਿਲਕੁਲ ਵੀ ਨਹੀ ਹੈ ਕਿ ਸਾਨੂੰ ਸਕੂਲੀ ਪੜਾਈ ਦੀ ਜ਼ਰੂਰਤ ਨਹੀ ਹੈ । ਪਰ ਇਸਨੂੰ ਸਮੇਂ ਦੇ ਹਾਣਦਾ ਜ਼ਰੂਰ ਹੋਣਾ ਚਾਹੀਦਾ ਹੈ ।

ਇਹ ਸਾਈਟ ਮੁੱਖ ਰੂਪ ਚ ਉਹਨਾਂ ਲਈ ਹੈ ਜੋ ਨੌਕਰੀ ਨਹੀ ਕਰਨਾ ਚਾਹੁੰਦੇ ਜਾਂ ਨੌਕਰੀ ਦੇ ਨਾਲ ਨਾਲ ਕਮਾਈ ਦਾ ਕੋਈ ਹੋਰ ਸਾਧਨ ਲੱਭਣਾ ਚਾਹੁੰਦੇ ਨੇ ।

ਸਾਡਾ ਮੁੱਖ ਵਿਸਾ ਇੰਟਰਨੈੱਟ ਦੇ ਜ਼ਰੀਏ ਕਮਾਈ ਕਰਨ ਦੇ ਤਰੀਕਿਆ ਨੂੰ ਆਮ ਬੋਲਚਾਲ ਦੀ ਬੋਲੀ ਵਿਚ ਸਾਂਝਾ ਕਰਨਾ ਹੈ ਤਾਂ ਕਿ ਹਰ ਕੋਈ ਇਸ ਤੋਂ ਲਾਭ ਲੈ ਸਕੇ ।

ਸਮੇਂ ਸਮੇਂ ਤੇ ਇਸ ਵਿਚ ਨਵੇਂ ਵਿਸੇ ਸਾਮਿਲ ਕੀਤੇ ਜਾਣਗੇ ।